ਪੰਜਾਬ ਪ੍ਰੈੱਸ ਕਲੱਬ ਦਾ ਸਾਲਾਨਾ ਜਨਰਲ਼ ਇਜਲਾਸ,ਕਲੱਬ ਤੋਂ ਇਲਾਵਾ ਪੱਤਰਕਾਰਿਤਾ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਕਾਰਜਾਂ ਲਈ ਸਮੁੱਚੀ ਟੀਮ ਦੀ ਹੋਈ ਖੂਬ ਸ਼ਲਾਘਾ

ਜਲੰਧਰ (23 ਦਸੰਬਰ):-ਅੱਜ ਪੰਜਾਬ ਪ੍ਰੈਸ ਕਲੱਬ ਦਾ ਸਾਲਾਨਾ ਜਨਰਲ ਇਜਲਾਸ ਗਵਰਨਿੰਗ ਕੌਂਸਿਲ ਦੇ  ਮੈਂਬਰਾਂ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਜਨਰਲ ਸਕੱਤਰ ਮਨੋਜ ਤ੍ਰਿਪਾਠੀ, ਕੈਸ਼ੀਅਰ ਸ਼ਿਵ ਕੁਮਾਰ ਸ਼ਰਮਾ, ਮੀਤ ਪ੍ਰਧਾਨ ਮਨਦੀਪ ਸ਼ਰਮਾ, ਸਕੱਤਰ ਮਿਹਰ ਮਲਿਕ ਅਤੇ ਜਾਇੰਟ ਸਕੱਤਰ ਰਾਕੇਸ਼ ਸੂਰੀ ‘ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਕਾਰਵਾਈ ਦੇ ਸ਼ੁਰੂ ਵਿੱਚ ਇਜ਼ਰਾਇਲ ਅਤੇ ਫ਼ਿਲਸਤੀਨ ਤੋਂ ਇਲਾਵਾ ਯੂਕਰੇਨ ਅਤੇ ਰੂਸ ਦੀ ਲੜਾਈ ਦੇ ਦੌਰਾਨ ਆਪਣੀ ਡਿਊਟੀ ਨਿਭਾਉਂਦੇ  ਸ਼ਹੀਦ ਹੋਏ ਪੱਤਰਕਾਰਾਂ ਅਤੇ ਕਲੱਬ ਦੇ ਇਸ ਸਾਲ ਦੌਰਾਨ ਵਿਛੜੇ ਮੈਂਬਰ ਪੱਤਰਕਾਰਾਂ ਨੂੰ ਮੋਨ ਰੱਖ ਕੇ ਸ਼ਰਧਾਂਜਲਈ ਭੇਂਟ ਕੀਤੀ ਗਈ।ਵਿਇਸ ਤੋਂ ਇਲਾਵਾ ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ  ਨੇ ਚਾਲੂ ਵਰੇ ਦੀ ਰਿਪੋਰਟ ਪੇਸ਼ ਕੀਤੀ ਜਿਸ ਵਿੱਚ ਉਹਨਾਂ ਪੰਜਾਬ ਪ੍ਰੈਸ ਕਲੱਬ ਦੇ ਵੱਲੋਂ ਕੀਤੇ ਖਰਚ ਅਤੇ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ, ਜਿਸ ਤੇ ਸਾਰੇ ਮੈਂਬਰਾਂ ਨੇ ਹੱਥ ਖੜੇ ਕਰਕੇ ਭਰਵਾਂ ਹੁੰਗਾਰਾ ਦਿੱਤਾ ਅਤੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪ੍ਰੈਸ ਕਲੱਬ ਦਾ ਮੂੰਹ ਮੁਹਾਂਦਰਾ ਹੋਰ ਵੀ ਪਹਿਲਾਂ ਨਾਲੋਂ ਬੇਹਤਰ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਸ ਤੇ ਸਾਰੇ ਮੈਂਬਰਾਂ ਨੇ ਹਾਮੀ ਭਰੀ ਅਤੇ ਇਸ ਟਰਮ ਦੀ ਗਵਰਨਿੰਗ ਕੌਂਸਲ ਦੁਆਰਾ ਆਰੰਭੇ ਕਾਰਜਾਂ ਦੀ ਸ਼ਾਲਾਘਾ ਕੀਤੀ।
ਇਸ ਸਮਾਗਮ ਦੌਰਾਨ ਪੰਜਾਬ ਪ੍ਰੈਸ ਕਲੱਬ ਦੇ ਸਾਬਕਾ ਪ੍ਰਧਾਨ ਲਖਵਿੰਦਰ ਜੌਹਲ ਹੋਰਾਂ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਜੋ ਕੰਮ ਸਤਨਾਮ ਸਿੰਘ ਹੋਰਾਂ ਨੇ ਆਰੰਭੇ ਹਨ ਉਹ ਕਾਬਲੇ ਤਰੀਫ ਹਨ, ਅਸੀਂ ਉਹਨਾਂ ਦੇ ਕੰਮਾਂ ਦੀ ਸ਼ਲਾਘਾ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਉਹ ਭਵਿੱਖ ਵਿੱਚ ਵੀ ਹੋਰ ਚੰਗੇਰੇ ਕਦਮ ਪੁੱਟ ਕੇ ਪੰਜਾਬ ਪ੍ਰੈਸ ਕਲੱਬ ਦੀ ਨੁਹਾਰ ਬਦਲਣ ਵਿੱਚ ਕਾਮਯਾਬ ਹੋਣਗੇ। ਇਸ ਮੌਕੇ ਕਲੱਬ ਦੇ ਹੋਰ ਸੀਨੀਅਰ ਮੈਂਬਰਾਂ ਵਿਚੋਂ ਪ੍ਰੋਫੈਸਰ ਕਮਲੇਸ਼ ਦੁੱਗਲ, ਕੁਲਦੀਪ ਸਿੰਘ ਬੇਦੀ, ਪਾਲ ਸਿੰਘ ਨੌਲੀ, ਸੁਰਿੰਦਰ ਸਿੰਘ ਸੁੰਨੜ, ਅਸ਼ੋਕ ਅਨੁਜ, ਗੁਰਪ੍ਰੀਤ ਸੰਧੂ, ਸੁਕਰਾਂਤ, ਟਿੰਕੂ ਪੰਡਿਤ, ਮਹਾਵੀਰ ਸੇਠ, ਪੁਸ਼ਪਿੰਦਰ ਕੌਰ ਬਿਟੂ ਓਬਰਾਏ, ਰਾਜੇਸ਼ ਸ਼ਰਮਾ ਨੇ ਆਪਣੇ ਵਿਚਾਰ ਰੱਖੇ। ਸਟੇਜ ਸਕੱਤਰ ਦੀ ਡਿਊਟੀ ਕਲੱਬ ਦੇ ਸਕੱਤਰ ਮਿਹਰ ਮਲਿਕ ਨੇ ਨਿਭਾਈ। ਇਸ ਸਾਲਾਨਾ ਇਜਲਾਸ ਵਿੱਚ ਪੰਜਾਬ ਭਰ ਵਿਚੋਂ ਕਲੱਬ ਦੇ ਮੈਂਬਰਾਂ ਨੇ ਹਾਜ਼ਰੀ ਲਗਵਾਈ।

Loading

Leave a Reply

Your email address will not be published. Required fields are marked *