ਜਲੰਧਰ:-puda ਵੱਲੋਂ ਪਿਛਲੇ ਦੋ ਤਿੰਨ ਮਹੀਨੇ ਪਹਿਲਾਂ ਪਿੰਡ ਜੈਤੇਵਾਲੀ ਵਿਖੇ ਬਣ ਰਹੀ ਨਜਾਇਜ਼ ਕਲੋਨੀ ਉੱਤੇ ਕਾਰਵਾਈ ਕਰਕੇ ਉਸ ਕਲੋਨੀ ਵਿੱਚ ਬਕਾਇਦਾ ਬੋਰਡ ਲਗਾ ਦਿੱਤਾ ਗਿਆ ਸੀ ਕਿ ਇਹ ਕਲੋਨੀ ਗੈਰ ਕਾਨੂੰਨੀ ਹੈ ਇਸ ਵਿੱਚ ਪਲਾਟ ਖਰੀਦਣਾ ਮਨਾ ਹੈ। ਪਰ ਦੋ ਤਿੰਨ ਮਹੀਨੇ ਬਾਅਦ ਹੁਣ ਫਿਰ ਕਲੋਨਾਈਜ਼ਰ ਨੇ ਇਸ ਕਲੋਨੀ ਨੂੰ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੀ ਉਸਾਰੀ ਤੇਜੀ ਨਾਲ ਕੀਤੀ ਜਾ ਰਹੀ ਹੈ। ਸੂਬੇ ਦੀ ਸਰਕਾਰ ਨੂੰ ਕਲੋਨਾਈਜ਼ਰ ਵੱਲੋਂ ਲੱਖਾਂ ਰੁਪਏ ਦਾ ਚੂਨਾ ਲਗਾ ਕੇ ਕਾਨੂੰਨ ਨੂੰ ਠੇਗਾ ਦਿਖਾਇਆ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦੋ ਤਿੰਨ ਮਹੀਨੇ ਪਹਿਲਾਂ ਪਿੰਡ ਜੈਤੇਵਾਲੀ ਵਿਖੇ ਇਕ ਕਲੋਨਾਈਜ਼ਰ ਵੱਲੋਂ ਨਜਾਇਜ਼ ਕਲੋਨੀ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪੁੱਡਾ ਅਧਿਕਾਰੀਆਂ ਨੇ ਇਸ ਕਲੋਨੀ ਉੱਤੇ ਕਾਰਵਾਈ ਕਰਦੇ ਹੋਏ ਡਿੱਚ ਮਸ਼ੀਨ ਚਲਾ ਦਿੱਤੀ ਸੀ ਇਥੇ ਬੋਰਡ ਵੀ ਲਾਇਆ ਅਤੇ ਇਸ ਕਲੋਨੀ ਨੂੰ ਗੈਰ ਕਾਨੂੰਨੀ ਕਰਦੇ ਹੋਏ ਘੋਸ਼ਿਤ ਕਰਦੇ ਹੋਏ ਇਸ ਕਲੋਨੀ ਵਿੱਚ ਬੋਰਡ ਲਗਾ ਦਿੱਤੇ ਗਏ ਸਨ , ਇਸ ਕਲੋਨੀ ਵਿੱਚ ਕੋਈ ਵੀ ਵਿਅਕਤੀ ਪਲਾਟ ਨਾ ਖਰੀਦੇ ਕਿਉਂਕਿ ਇਹ ਕਲੋਨੀ ਗੈਰ ਕਾਨੂੰਨੀ ਹੈ ਪਰ ਪੁੱਡਾ ਦੇ ਕੁਝ ਅਫਸਰਾਂ ਦੀ ਮਿਲੀ ਭੁਗਤ ਨਾਲ ਸਰਕਾਰੀ ਬੋਰਡ ਉਖਾੜ ਕੇ ਇਸ ਕਲੋਨੀ ਦੀ ਸ਼ੁਰੂਆਤ ਕਰ ਦਿੱਤੀ ਗਈ । ਉਕਤ ਕਲੋਨਾਈਜਰ ਨੇ ਬੜੀ ਹੀ ਸ਼ੈਤਾਨੀ ਨਾਲ ਇਸ ਕਲੋਨੀ ਤੇ ਸ਼ੁਰੂਆਤ ਕੀਤੀ ਗਈ ਹੈ ਕਲੋਨੀ ਵਿੱਚ ਬੁਰਜੀਆਂ ਲਗਾ ਕੇ ਨਕਸ਼ੇ ਉੱਤੇ ਮਾਲ ਵੇਚਿਆ ਜਾ ਰਿਹਾ ਹੈ ਇੱਕ ਮਰਲੇ ਪਲਾਟ ਦਾ ਰੇਟ 75ਹਜ਼ਾਰ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਰੱਖਿਆ ਗਿਆ ਹੈ, ਕਲੋਨੀ ਵਿੱਚ ਬਕਾਇਦਾ ਰੱਸੀਆਂ ਲਗਾ ਕੇ ਲਗਾਈਆਂ ਗਈਆਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਇਸ ਜਗਹਾ ਉੱਤੇ ਰਸਤਾ ਹੈ ਅਤੇ ਇਸ ਜਗਹਾ ਤੇ ਪਲਾਟ ਹਨ।
ਇਸੇ ਸਬੰਧ ਵਿੱਚ ਪੁੱਡਾ ਅਧਿਕਾਰੀ ਪ੍ਰਦੀਪ ਕਲਿਆਣ ਜਿਨਾਂ ਨੇ ਪਹਿਲਾਂ ਵੀ ਇਸ ਕਲੋਨੀ ਤੇ ਕਾਰਵਾਈ ਕੀਤੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਕਲੋਨੀ ਤੇ ਫਿਰ ਤੋਂ ਕਾਰਵਾਈ ਕੀਤੀ ਜਾਵੇਗੀ ਅਤੇ ਕਲੋਨਾਈਜ਼ਰ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।