ਜਲੰਧਰ (ਵਿਸ਼ਨੂੰ)-ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਢਿੱਲਵਾਂ ਰੋਡ ਸੈਨਿਕ ਬਿਹਾਰ ਮੁੱਖ ਮਾਰਗ ਤੇ ਇੱਕ ਕਬਜਾਧਾਰੀ ਵਲੋਂ ਸੜਕ ਤੇ ਹੀ ਕਬਜ਼ਾ ਕਰਕੇ ਦੁਕਾਨ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਸ਼ਿਕਾਇਤ ਇਲਾਕੇ ਦੇ ਕੌਸਲਰ ਬਲਬੀਰ ਸਿੰਘ ਬਿੱਟੂ ਵੱਲੋਂ ਨਗਰ ਨਿਗਮ ਨੂੰ ਕਰ ਦਿੱਤੀ ਗਈ ਹੈ। ਨਗਰ ਨਿਗਮ ਵਲੋਂ ਇਸ ਸਬੰਧੀ ਕਬਜਾਧਾਰੀ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਹੈ।ਇਸੇ ਸੰਬੰਧ ਵਿੱਚ ਕੌਂਸਲਰ ਬਲਬੀਰ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੇਰੇ ਹਲਕੇ ਅੰਦਰ ਪੈਂਦੇ ਇਲਾਕਾ ਸੈਨਿਕ ਵਿਹਾਰ , ਢਿੱਲਵਾ ਰੋਡ ਦੇ ਮੁੱਖ ਮਾਰਗ ਤੇ ਇੱਕ ਕਬਜ਼ਾਧਾਰੀ ਵਲੋਂ ਸੜਕ ਉਪਰ ਹੀ ਕਬਜ਼ਾ ਕਰ ਲਿਆ ਗਿਆ ਹੈ ਅਤੇ ਉਸ ਨੇ ਜ਼ਮੀਨ ਦੁਕਾਨ ਬਣਾ ਦਿੱਤੀ ਹੈ। ਬਲਵੀਰ ਬਿੱਟੂ ਨੇ ਅੱਗੇ ਕਿਹਾ ਕੇ ਇਸੇ ਸੰਬੰਧੀ ਮੈਨੂੰ ਹਲਕੇ ਦੇ ਲੋਕਾਂ ਵੱਲੋਂ ਕਈ ਸ਼ਿਕਾਇਤਾਂ ਮਿਲ ਰਹੀਆਂ ਸਨ ਵਾਟਰ ਟ੍ਰੀਟਮੈਂਟ ਪਲਾਂਟ ਜੋ ਕਿ ਉਸ ਸਾਰੀ ਅਧੀਨ ਹੈ , ਉਸ ਦੇ ਬਿਲਕੁੱਲ ਸਾਹਮਣੇ ਵਾਲੀ ਜਮੀਨ ਉਤੇ ਇੱਕ ਕਬਜ਼ਾਧਾਰੀ ਵਲੋਂ ਕਬਜ਼ਾ ਕਰਕੇ ਇੱਕ ਦੁਕਾਨ ਦੀ ਉਸਾਰੀ ਕਰ ਦਿੱਤੀ ਗਈ ਹੈ ,ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਲਵੀਰ ਬਿੱਟੂ ਨੇ ਕਿਹਾ ਕਿ ਇਸੇ ਸੰਬੰਧੀ ਮੈਂ ਉਕਤ ਕਬਜਾਧਾਰੀ ਦੀ ਸ਼ਿਕਾਇਤ ਨਗਰ ਨਿਗਮ ਨੂੰ ਕੀਤੀ ਨਗਰ ਨਿਗਮ ਵੱਲੋਂ ਉਸਨੂੰ ਸਿਰਫ ਨੋਟਿਸ ਹੀ ਜਾਰੀ ਕੀਤਾ ਗਿਆ ਹੈ ਜਦ ਕਿ ਉਸ ਨੂੰ ਢਹਿ ਢੇਰੀ ਨਹੀਂ ਕੀਤਾ ਗਿਆ। ਬਲਬੀਰ ਬਿੱਟੂ ਨੇ ਕਿਹਾ ਕੁਝ ਦਿਨ ਪਹਿਲਾਂ ਕਬਜਾਧਾਰੀ ਨੇ ਦੁਕਾਨ ਦਾ ਲੈਂਟਰ ਪਾਉਣ ਦੀ ਤਿਆਰੀ ਕੀਤੀ ਹੋਈ ਸੀ ਇਸੇ ਦੌਰਾਨ ਪੁਲਸ ਨੇ ਉਸ ਨੂੰ ਆ ਕੇ ਰੁਕਵਾਇਆ।
ਕੌਸਲਰ ਬਲਵੀਰ ਬਿੱਟੂ ਨੇ ਪ੍ਰਸ਼ਾਸਨ ਅਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਉਕਤ ਕਬਜਾਧਾਰੀ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਨਜਾਇਜ਼ ਬਿਲਡਿੰਗ ਨੂੰ ਢਹਿ ਢੇਰੀ ਕੀਤਾ ਜਾਵੇ ਅਤੇ ਸਰਕਾਰੀ ਜਮੀਨ ਨੂੰ ਖਾਲੀ ਕਰਵਾਇਆ ਜਾਵੇ।