ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਸੰਗਰੂਰ ਵਾਸੀਆਂ ਨੂੰ ਕੀਤੀ ਅਪੀਲ-ਕਬਜ਼ੇ ਕਰਨ ਵਾਲੇ ਸੁਖਪਾਲ ਸਿੰਘ ਖਹਿਰਾ ਨੂੰ ਬਹੁਤ ਵੱਡੇ ਪੱਧਰ ਤੇ ਹਰਾਓ ਅਤੇ ਆਪਣੀਆਂ ਜਮੀਨਾਂ ਤੇ ਕਬਜ਼ੇ ਹੋਣ ਤੋਂ ਬਚਾਓ

ਸੰਗਰੂਰ :-ਹਲਕਾ ਭੁਲੱਥ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਰਣਜੀਤ ਸਿੰਘ ਰਾਣਾ ਨੇ ਬੀਤੇ ਦਿਨ ਭੁਲੱਥ ਦੇ ਵਿਧਾਇਕ ਅਤੇ ਸੰਗਰੂਰ ਤੋਂ ਚੋਣ ਲੜ ਰਹੇ ਸੁਖਪਾਲ ਸਿੰਘ ਖਹਿਰਾ ਉੱਪਰ ਦੋਸ਼ ਲਗਾਏ ਸਨ ਕਿ ਉਕਤ ਵਿਅਕਤੀ ਜਾਲਸਾਜੀ ਕਰਕੇ ਜਮੀਨਾਂ ਉੱਤੇ ਕਬਜ਼ੇ ਕਰਦਾ ਹੈ ਅਤੇ ਆਪਣੇ ਆਪ ਨੂੰ ਵੱਡਾ ਸਮਾਜ ਸੇਵਕ ਕਹਿੰਦਾ ਹੈ। ਅੱਜ ਫਿਰ ਰਣਜੀਤ ਸਿੰਘ ਰਾਣਾ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਕਤ ਵਿਅਕਤੀ ਨੂੰ ਵੋਟਾਂ ਵਿੱਚ ਬੁਰੀ ਤਰ੍ਹਾਂ ਹਰਾਇਆ ਜਾਵੇ ਅਤੇ ਉਹਨਾਂ ਨੇ ਅੱਜ ਫਿਰ ਸੁਖਪਾਲ ਸਿੰਘ ਖਹਿਰਾ ਖਿਲਾਫ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਖਹਿਰਾ ਨੇ ਚੰਡੀਗੜ੍ਹ ਵਿਖੇ ਵੀ ਜਾਅਲਸਾਜੀ ਕਰਕੇ ਕਰੋੜਾਂ ਰੁਪਏ ਦੀ ਕੋਠੀ ਆਪਣੇ ਨਾਮ ਕਰਵਾ ਲਈ ਹੈ।ਰਣਜੀਤ ਸਿੰਘ ਰਾਣਾ ਨੇ ਅੱਗੇ ਕਿਹਾ ਕਿ ਚੰਡੀਗੜ੍ਹ ਵਿਖੇ ਕਰੋੜਾਂ ਰੁਪਏ ਦੀ ਕੋਠੀ ਜਿਸ ਵਿੱਚ ਸੁਖਪਾਲ ਸਿੰਘ ਖਹਿਰਾ ਰਹਿ ਰਿਹਾ ਹੈ। ਉਹ ਇੱਕ ਐਕਟਰ ਦੀ ਕੋਠੀ ਸੀ ਐਕਟਰ ਦੇ ਮਰਨ ਤੋਂ ਬਾਅਦ ਇਸ ਨੇ ਜਾਅਲਸਾਜੀ ਕਰਕੇ ਉਕਤ ਕੋਠੀ ਤੇ ਕਬਜ਼ਾ ਕਰ ਲਿਆ ਹੈ। ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਇਹ ਦੱਸੇ ਕਿ ਕੋਠੀ ਖਰੀਦਣ ਲਈ ਉਸ ਨੇ ਕਰੋੜਾ ਰੁਪਏ ਕਿੱਥੋਂ ਲਏ l
ਇਸੇ ਤਰ੍ਹਾਂ ਰਣਜੀਤ ਸਿੰਘ ਰਾਣਾ ਨੇ ਖਹਿਰਾ ਉੱਤੇ ਵਰਦਿਆਂ ਕਿਹਾ ਕਿ ਜਿੱਥੇ ਸੁਖਪਾਲ ਸਿੰਘ ਆਪਣੇ ਪਿੰਡ ਰਾਮਗੜ੍ਹ ਵਿਖੇ ਜਿੱਥੇ ਰਹਿੰਦਾ ਹੈ ਉਸਦੇ ਘਰ ਦੇ ਸਾਹਮਣੇ ਪਾਰਕ ਦੀ ਜਗ੍ਹਾ ਸੀ ਉਸ ਤੇ ਵੀ ਇਸਨੇ ਕਬਜ਼ਾ ਕਰ ਲਿਆ ਹੈ। ਰਾਣਾ ਕਿਹਾ ਕਿ ਉਕਤ ਵਿਅਕਤੀ ਆਪਣੇ ਆਪ ਨੂੰ ਬੜਾ ਬਹੁਤ ਹੀ ਸਾਫ ਸੁਥਰਾ ਅਤੇ ਲੋਕਾਂ ਨਾਲ ਖੜਨ ਵਾਲਾ ਵਿਅਕਤੀ ਦੱਸਦਾ ਹੈ ਇਹ ਦੱਸੇ ਕਿ ਇਸ ਜੋ ਜਮੀਨਾਂ ਤੇ ਕਬਜ਼ੇ ਕੀਤੇ ਹਨ ਉਹ ਪੈਸਾ ਕਿੱਥੋਂ ਆਇਆ ਤੇ ਉਸ ਨੇ ਕਿਸ ਤਰ੍ਹਾਂ ਕਬਜੇ ਕੀਤੇ।
ਰਣਜੀਤ ਸਿੰਘ ਰਾਣਾ ਨੇ ਸੰਗਰੂਰ ਵਾਸੀਆਂ ਨੂੰ ਕਿਹਾ ਕਿ ਇੱਥੇ ਹੀ ਬੱਸ ਨਹੀਂ ਸੁਖਪਾਲ ਸਿੰਘ ਖਹਿਰਾ ਵੱਲੋਂ ਚੋਣਾਂ ਦੌਰਾਨ ਝੂਠਾ ਹਲਫ਼ਨਾਮਾ ਕਈ ਵਾਰ ਗਲਤ ਤਰੀਕੇ ਨਾਲ ਦਿੱਤਾ ਹੈ।  2007 ਦੀਆਂ ਚੋਣਾਂ ਵਿੱਚ ਖਹਿਰਾ ਨੇ ਹਲਫ਼ਨਾਮਾ ਦਿੱਤਾ ਸੀ ਕਿ ਉਹ ਬੀ.ਏ.-2 ਪਾਸ ਹੈ।  2012 ਦੀਆਂ ਚੋਣਾਂ ਵਿੱਚ ਕਿਹਾ ਕਿ ਉਹ ਗ੍ਰੈਜੂਏਟ ਹੈ।  ਫਿਰ 2017 ਦੀਆਂ ਚੋਣਾਂ ਵਿੱਚ ਉਸਨੇ ਕਿਹਾ ਕਿ ਉਹ ਅਜੇ ਅੰਡਰਗ੍ਰੈਜੁਏਟ ਹੈ।  ਇਹ ਗਲਤ ਬਿਆਨੀ ਗੈਰ-ਕਾਨੂੰਨੀ ਅਤੇ ਜਨਤਾ ਨਾਲ ਧੋਖਾ ਹੈ।  ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਹਿਰਾ ਦੀ ਮੈਂਬਰਸ਼ਿਪ ਰੱਦ ਕਰਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।  ਉਨ੍ਹਾਂ ਦੱਸਿਆ ਕਿ ਖਹਿਰਾ ਦੀ ਯੋਗਤਾ ਬਾਰੇ ਜਾਣਕਾਰੀ ਲੈਣ ਲਈ ਉਨ੍ਹਾਂ ਡੀਏਵੀ ਕਾਲਜ ਚੰਡੀਗੜ੍ਹ ਵਿੱਚ ਆਰਟੀਆਈ ਅਰਜ਼ੀ ਦਾਇਰ ਕੀਤੀ ਸੀ ਪਰ ਖਹਿਰਾ ਨੇ ਕਾਲਜ ਨੂੰ ਲਿਖਿਆ ਕਿ ਇਹ ਉਨ੍ਹਾਂ ਦੀ ਨਿੱਜੀ ਜਾਣਕਾਰੀ ਹੈ ਅਤੇ ਸਾਂਝੀ ਨਾ ਕੀਤੀ ਜਾਵੇ, ਜਿਸ ਤੋਂ ਬਾਅਦ ਕਾਲਜ ਨੇ ਜਾਣਕਾਰੀ ਨਹੀਂ ਦਿੱਤੀ।  ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਖਹਿਰਾ ਪਰਿਵਾਰ ਨੇ 1972 ‘ਚ ਵਾਧੂ ਜ਼ਮੀਨ ਫਰਜ਼ੀ ਲੋਕਾਂ ਨੂੰ ਕਾਗਜ਼ ‘ਤੇ ਵੇਚ ਦਿੱਤੀ ਸੀ।  1986 ‘ਚ ਉਨ੍ਹਾਂ ਨੇ ਫਿਰ ਆਪਣੇ ਨਾਂ ‘ਤੇ ਤਬਾਦਲਾ ਕਰਵਾ ਲਿਆ।  ਇਸ 22 ਏਕੜ ਜ਼ਮੀਨ ਦੀ ਕੀਮਤ 6.6 ਕਰੋੜ ਰੁਪਏ ਹੈ।

Loading

Leave a Reply

Your email address will not be published. Required fields are marked *