ਜੰਡੂ ਸਿੰਘਾ ਵਿਖੇ ਐਕਸਾਈਜ਼ ਵਿਭਾਗ ਵੱਲੋਂ ਸੀਲ ਕੀਤੇ ਗਏ ਸ਼ਰਾਬ ਦੇ ਠੇਕੇ ਦੀ ਕੰਧ ਤੋੜ ਕੇ ਠੇਕੇਦਾਰ ਨੇ ਲੱਖਾਂ ਰੁਪਏ ਦੀ ਸ਼ਰਾਬ ਕੱਢੀ

ਜਲੰਧਰ (ਵਿਸ਼ਨੂੰ)-ਇਥੋਂ ਥੋੜੀ ਦੂਰ ਕਸਬਾ ਜੰਡੂ ਸਿੰਘਾ ਵਿਖੇ ਚੋਣ ਜਾਬਤੇ ਦੌਰਾਨ ਸ਼ਰਾਬ ਠੇਕੇ ਨੂੰ ਨਜਾਇਜ਼ ਗਤੀਵਿਧੀਆਂ ਕਰਦੇ ਦੇਖ ਕੇ ਐਕਸਾਈਜ਼ ਡਿਪਾਰਟਮੈਂਟ ਵੱਲੋਂ ਅੰਦਰ ਪਈ  ਸ਼ਰਾਬ ਅਤੇ ਠੇਕੇ ਨੂੰ ਬਾਹਰ ਤੋਂ ਸੀਲ ਕਰ ਦਿੱਤਾ ਗਿਆ ਸੀ। ਚੋਣਾਂ ਨੂੰ ਨਜਦੀਕ ਦੇਖ ਕੇ ਸ਼ਰਾਬ ਠੇਕੇਦਾਰ ਨੇ ਠੇਕੇ ਅੰਦਰੋਂ ਸਾਈਡ ਦੀ ਕੰਧ ਨੂੰ ਤੋੜ ਕੇ ਅੰਦਰੋਂ ਸਾਰੀ ਦੀ ਸਾਰੀ ਸ਼ਰਾਬ ਬਾਹਰ ਕੱਢ ਲਈ ਸੀ। ਜਿਸ ਤੋਂ ਬਾਅਦ ਡੀਟੀਸੀ ਵੱਲੋਂ ਸ਼ਰਾਬ ਠੇਕੇਦਾਰ ਖਿਲਾਫ ਪਰਚਾ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ ਪਰ ਛੋਟੇ ਅਫਸਰਾਂ ਵੱਲੋਂ ਠੇਕੇਦਾਰ ਨਾਲ ਮਿਲ ਕੇ ਉਸ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਇਥੋਂ ਥੋੜੀ ਦੂਰ ਕਸਬਾ ਜੰਡੂ ਸਿੰਘਾ ਵਿਖੇ ਦੁਸ਼ੜਕਾ ਦੇ ਨਜ਼ਦੀਕ ਇੱਕ ਸ਼ਰਾਬ ਠੇਕੇ ਹੈ ਜਿਸ ਜਿਸ ਵਿੱਚ ਨਜਾਇਜ਼ ਗਤੀਵਿਧੀਆਂ ਚੱਲ ਰਹੀਆਂ ਸਨ । ਜਦੋਂ ਉਕਤ ਗਤੀਵਿਧੀਆਂ ਦੀ ਖਬਰ ਇਲੈਕਸ਼ਨ ਕਮਿਸ਼ਨ ਨੂੰ ਮਿਲੀ ਤਾਂ ਉਹਨਾਂ ਨੇ ਤੁਰੰਤ ਹੀ ਐਕਸਾਈਜ਼ ਡਿਪਾਰਟਮੈਂਟ ਨੂੰ ਨਿਰਦੇਸ਼ ਦਿੱਤੇ ਕੇ ਤੁਰੰਤ ਹੀ ਇਸ ਠੇਕੇ ਨੂੰ ਬੰਦ ਕੀਤਾ ਜਾਵੇ ਜਿਸ ਤੋਂ ਬਾਅਦ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਸ ਠੇਕੇ ਅਤੇ ਇਸ ਦੇ ਅੰਦਰ ਪਈ ਸ਼ਰਾਬ ਨੂੰ ਸੀਲ ਕਰ ਦਿੱਤਾ ਸੀ। ਪਰ ਮਜ਼ੇਦਾਰ ਗੱਲ ਇਹ ਹੈ ਕਿ ਜਿਉਂ ਹੀ ਲੋਕ ਸਭਾ ਚੋਣਾਂ ਦੇ ਤਾਰੀਖ ਨੇੜੇ ਆਈ ਤਾਂ ਠੇਕੇਦਾਰ ਨੇ ਬੜੀ ਹੀ ਚਲਾਕੀ ਦੇ ਨਾਲ ਠੇਕੇ ਦੇ ਨਾਲ ਦੀ ਕੰਧ ਨੂੰ ਤੋੜ ਕੇ ਸਾਰੀ ਦੀ ਸਾਰੀ ਸ਼ਰਾਬ ਬਾਹਰ ਕੱਢ ਲਈ ਗਈ ਅਤੇ ਸ਼ਟਰ ਦੇ ਸੀਲ ਕੀਤੇ ਗਏ ਜਿੰਦਰੇ ਨੂੰ ਉਵੇਂ ਹੀ ਰਹਿਣ ਦਿੱਤਾ ਅਤੇ ਇਹ ਦਰਸਾਇਆ ਗਿਆ ਕਿ ਉਹ ਕਦੇ ਦੁਕਾਨ ਦੀ ਰੈਨੋਵੇਸ਼ਨ ਹੋ ਰਹੀ ਹੈ। ਜਦ ਕਿ ਐਕਸਾਈਜ਼ ਡਿਪਾਰਟਮੈਂਟ ਵੱਲੋਂ ਇਸ ਠੇਕੇ ਨੂੰ ਖੋਲਣ ਦੀ ਕੋਈ ਵੀ ਪਰਮਿਸ਼ਨ ਨਹੀਂ ਦਿੱਤੀ ਗਈ। ਜਿਉਂ ਹੀ ਸ਼ਰਾਬ ਠੇਕੇ ਦੇ ਅੰਦਰੋਂ ਕੱਢਣ ਦੀ ਗੱਲ ਡੀਟੀਸੀ ਦੇ ਧਿਆਨ ਵਿੱਚ ਆਈ ਤਾਂ ਉਹਨਾਂ ਨੇ ਤੁਰੰਤ ਹੀ ਛੋਟੇ ਅਫਸਰਾਂ ਨੂੰ ਨਿਰਦੇਸ਼ ਦਿੱਤੇ ਕਿ ਸ਼ਰਾਬ ਠੇਕੇਦਾਰ ਖਿਲਾਫ ਪਰਚਾ ਦਰਜ ਕੀਤਾ ਜਾਵੇ ਪਰ ਡੀਟੀਸੀ ਦੇ ਨਿਰਦੇਸ਼ਾਂ ਨੂੰ ਸਿੱਕੇ ਟੰਗ ਕੇ ਛੋਟੇ ਅਫਸਰਾਂ ਨੇ ਸ਼ਰਾਬ ਠੇਕੇ ਨਾਲ ਸੈਟਿੰਗ ਕਰਨ ਲਈ ਅਤੇ ਡੀਟੀਸੀ ਦੇ ਨਿਰਦੇਸ਼ਾਂ ਨੂੰ ਠੇਗਾ ਦਿਖਾ ਦਿੱਤਾ ਅਤੇ ਉਸ ਠੇਕੇਦਾਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।
ਸੂਤਰ ਦੱਸਦੇ ਹਨ ਕਿ ਜੋ ਸ਼ਰਾਬ ਠੇਕੇ ਦੇ ਅੰਦਰ ਸੀਲ ਕੀਤੀ ਗਈ ਸੀ ਉਸ ਦੀ ਕੀਮਤ 25 ਤੋਂ 26 ਲੱਖ ਦੇ ਕਰੀਬ ਹੈ। ਛੋਟੇ ਅਫਸਰਾਂ ਨੇ ਮੋਟੇ ਪੈਸੇ ਲੈ ਕੇ ਸਾਰੀ ਦੀ ਸਾਰੀ ਸ਼ਰਾਬ ਠੇਕੇਦਾਰ ਤੋਂ ਚੋਰੀ ਚੋਰੀ ਕਢਵਾ ਦਿੱਤੀ।

Loading

Leave a Reply

Your email address will not be published. Required fields are marked *