ਸਾਬਕਾ ਐਮਸੀ ਨੇ ਹੁਸ਼ਿਆਰਪੁਰ ਦੇ ਮੁਹੱਲਾ ਸੂਰਜ ਨਗਰ ਵਿਖੇ ਨਜਾਇਜ਼ ਕਲੋਨੀ ਕੱਟ ਕੇ ਲਗਾਇਆ ਸਰਕਾਰ ਨੂੰ ਰਗੜਾ,ਨਜਾਇਜ਼ ਕਲੋਨੀ ਖਿਲਾਫ ਕੀਤੀ ਜਾਵੇਗੀ ਸਖਤ ਤੋਂ ਸਖਤ ਕਾਰਵਾਈ- ਐਮਟੀਪੀ

ਜਲੰਧਰ (ਵਿਸ਼ਨੂੰ)-ਕਿਸੇ ਟਾਈਮ ਅਸਟਾਮ ਘੁਟਾਲੇ ਵਿੱਚ ਲਿਪਤ ਰਹੇ ਸਾਬਕਾ ਐਮਸੀ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਨਜਾਇਜ਼ ਕਲੋਨੀ ਕੱਟ ਕੇ ਚੂਨਾ ਲਗਾ ਦਿੱਤਾ ਹੈ ਉਕਤ ਕਲੋਨੀ ਹੁਸ਼ਿਆਰਪੁਰ ਦੇ ਮੁਹੱਲਾ ਸੂਰਜ ਨਗਰ ਵਿਖੇ ਕੱਟੀ ਗਈ ਹੈ। ਇਹ ਕਲੋਨੀ ਦੋ ਏਕੜ ਦੇ ਕਰੀਬ ਦੱਸੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦਾ ਇੱਕ ਸ਼ਾਤਰ ਸਾਬਕਾ ਐਮਸੀ ਜੋ ਕਿ ਪਹਿਲਾਂ ਅਸਟਾਮ ਘੁਟਾਲੇ ਵਿੱਚ ਲਿਪਤ ਰਿਹਾ ਹੈ ਉਸ ਨੇ ਇੱਕ ਵਾਰ ਫਿਰ ਪੰਜਾਬ ਸਰਕਾਰ ਤੋਂ ਵੱਡੇ ਪੱਧਰ ਤੇ ਚੂਨਾ ਲਗਾ ਦਿੱਤਾ ਹੈ, ਉਸ ਨੇ ਮੁਹੱਲਾ ਸੂਰਜ ਨਗਰ ਵਿਖੇ ਨਜਾਇਜ਼ ਕਲੋਨੀ ਕੱਟੀ ਹੋਈ ਹੈ ਅਤੇ ਉ ਕਲੋਨੀ ਵਿੱਚ ਪਲਾਟਾਂ ਦਾ ਰੇਟ ਦੋ ਲੱਖ ਤੋਂ ਵੱਧ ਦੱਸਿਆ ਜਾ ਰਿਹਾ ਹੈ।
ਸੂਤਰ ਦੱਸਦੇ ਹਨ ਕਿ ਕੁਝ ਸਾਲ ਪਹਿਲਾਂ ਉਕਤ ਸਾਬਕਾ ਐਮਸੀ ਇਹ ਕਾਂਗਰਸੀ ਮੰਤਰੀ ਦੇ ਸਿਰ ਤੇ ਐਮਸੀ ਬਣਿਆ ਸੀ ਇਸ ਤੋਂ ਬਾਅਦ ਉਸਨੇ ਅਸਟਾਮ ਘੁਟਾਲਾ ਵੀ ਕੀਤਾ, ਮੰਤਰੀ ਦੀ ਮਿਹਰਬਾਨੀ ਦੇ ਨਾਲ ਇਹ ਕਾਫੀ ਸਮੇਂ ਤੱਕ ਬਚਿਆ ਰਿਹਾ ਅਤੇ ਹੁਸ਼ਿਆਰਪੁਰ ਵਿੱਚ ਚਰਚਾ ਦਾ ਪੂਰਾ ਦਾ ਪੂਰਾ ਵਿਸ਼ਾ ਬਣਿਆ ਰਿਹਾ।
ਪਤਾ ਲੱਗਾ ਹੈ ਕਿ ਸੂਰਜ ਨਗਰ ਵਿਖੇ ਜਿੱਥੇ ਉਪਤ ਕਲੋਨੀ ਉਸਾਰੀ ਗਈ ਹੈ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਸਾਬਕਾ ਐਮਸੀ ਵੱਲੋਂ ਕਲੋਨੀ ਵਿੱਚ ਸੀਵਰੇਜ ਵੀ ਪਾ ਦਿੱਤਾ ਗਿਆ ਹੈ ਅਤੇ ਹੁਣ ਸ਼ਹਿਰ ਦੇ ਸੀਵਰੇਜ ਨਾਲ ਕਲੋਨੀ ਦਾ ਸੀਵਰੇਜ ਪਾਉਣ ਦੀ ਪੂਰੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ।
ਜਦੋਂ ਇਸ ਸਬੰਧ ਵਿੱਚ ਸਾਬਕਾ ਐਮਸੀ ਅਤੇ ਉਸ ਦੇ ਕਰਿੰਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਸੀਂ ਇਸ ਜਗਹਾ ਉੱਤੇ ਕਲੋਨੀ ਨਹੀਂ ਕੱਟ ਰਹੇ ਬਲਕਿ ਇਹ ਭਰਾਵਾਂ ਦਾ ਆਪਸੀ ਬਟਾਦਰਾ ਹੋ ਰਿਹਾ ਹੈ ਪਰ ਪੂਰੇ ਮੁਹੱਲੇ ਵਿੱਚ ਇਹਨਾਂ ਨੇ ਪਲਾਟਾਂ ਦੇ ਰੇਟ ਕੱਢੇ ਹੋਏ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਅਸੀਂ ਤੁਹਾਨੂੰ ਇਸ ਦੀ ਰਜਿਸਟਰੀ ਵੀ ਕਰਵਾ ਕੇ ਦਵਾਂਗੇ ਅਤੇ ਸਾਡੀ ਕਲੋਨੀ ਕਾਰਪੋਰੇਸ਼ਨ ਤੋਂ ਪਾਸ ਹੈ।
ਇਸ ਦੇ ਸਬੰਧ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਐਮਟੀਪੀ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਸਾਡੇ ਧਿਆਨ ਵਿੱਚ ਨਹੀਂ ਹੈ ਜੇਕਰ ਕੋਈ ਨਜਾਇਜ਼ ਕਲੋਨੀ ਬਣਾਈ ਗਈ ਹੈ ਤਾਂ ਜਲਦੀ ਹੀ ਸਖਤ ਕਾਰਵਾਈ ਕੀਤੀ ਜਾਵੇਗੀ।

Loading

Leave a Reply

Your email address will not be published. Required fields are marked *