

ਜਲੰਧਰ:- ਸਥਾਨਕ ਸੁੰਦਰ ਨਗਰ ਮੋੜ ਤੇ ਕੁਝ ਸਿਆਸੀ ਲੋਕਾਂ ਵੱਲੋਂ ਛੱਪੜ ਵਾਲੀ ਥਾਂ ਤੇ ਨਜਾਇਜ਼ ਕਲੋਨੀ ਕੱਟੀ ਜਾ ਰਹੀ ਹੈ। ਜਿਸ ਨਾਲ ਭਗਵੰਤ ਮਾਨ ਸਰਕਾਰ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਇਸ ਨਜਾਇਜ਼ ਕਲੋਨੀ ਵਿੱਚ ਜਿੰਨੇ ਵੀ ਪਲਾਟ ਹਨ ਉਹਨਾਂ ਨੂੰ ਨਕਸ਼ੇ ਤੇ ਹੀ ਵੇਚ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਦੇ ਇੰਡਸਟਰੀ ਸਟੇਟ ਦੇ ਬਿਲਕੁਲ ਪਿੱਛੇ ਪੈਂਦੇ ਸੁੰਦਰ ਨਗਰ ਵਿਖੇ ਕੁਝ ਸਿਆਸੀ ਲੋਕਾਂ ਵੱਲੋਂ ਛੱਪੜ ਦੀ ਜਮੀਨ ਉੱਤੇ ਕਲੋਨੀ ਕੱਟੀ ਗਈ ਹੈ ਇਸ ਕਲੋਨੀ ਨੂੰ ਨਕਸ਼ੇ ਉੱਤੇ ਹੀ ਵੇਚ ਦਿੱਤਾ ਗਿਆ ਹੈ ਅਤੇ ਇਸ ਥਾਂ ਤੇ ਹੁਣ ਤਿੰਨ ਚਾਰ ਬਿਲਡਿੰਗਾਂ ਵੀ ਬਣ ਚੁੱਕੀਆਂ ਹਨ ਇਸ ਤੇ ਕਿਸੇ ਵੀ ਪੁੱਡਾ ਅਧਿਕਾਰੀ ਦਾ ਧਿਆਨ ਨਹੀਂ ਗਿਆ।

ਜਦੋਂ ਭਗਵੰਤ ਮਾਨ ਸਰਕਾਰ ਨੇ ਵੱਡੇ ਪੱਧਰ ਤੇ ਨਜਾਇਜ਼ ਕਲੋਨੀ ਕੱਟਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਪਰ ਨਾ ਸਿਆਸੀ ਲੋਕਾਂ ਨੂੰ ਸਰਕਾਰ ਦਾ ਭੋਰਾ ਵੀ ਡਰ ਨਹੀਂ ਹੋਇਆ। ਇਹਨਾਂ ਨੇ ਇੱਕ ਡੇਢ ਖੇਤ ਦੇ ਕਰੀਬ ਰਕਬੇ ਵਿੱਚ ਨਜਾਇਜ ਕਲੋਨੀ ਕੱਟ ਕੇ ਸਰਕਾਰ ਨੂੰ ਜਿੱਥੇ ਠੇਗਾ ਦਿਖਾਇਆ ਹੈ ਉਥੇ ਹੀ ਭੋਲੇ ਭਾਲੇ ਮਜਦੂਰ ਲੋਕਾਂ ਨੂੰ ਇਸ ਕਲੋਨੀ ਵਿੱਚ ਪਲਾਟ ਵਿੱਚ ਵੇਚ ਕੇ ਕਿਹਾ ਗਿਆ ਕਿ ਸਾਡੀ ਕਲੋਨੀ ਪਾਸ ਹੈ ਇਸ ਦੀ ਰਜਿਸਟਰੀ ਕਰਾਉਣ ਵਿੱਚ ਕੋਈ ਵੀ ਸਮੱਸਿਆ ਨਹੀਂ
ਆਵੇਗੀ। ਪਤਾ ਲੱਗਾ ਹੈ ਕਿ ਜਿਉਂ ਹੀ ਇਹ ਕਲੋਨੀ ਕੱਟੀ ਗਈ ਉਸ ਸਮੇਂ ਬਾਅਦ ਹੀ ਇਸ ਵਿੱਚ ਬਣੇ ਪਲਾਟ ਜਲਦੀ ਹੀ ਵਿਕ ਗਏ। ਇੱਕ ਮਰਲੇ ਪਲਾਟ ਦਾ ਭਾਅ ਇਕ ਲੱਖ ਤੋਂ ਜਿਆਦਾ ਰੱਖਿਆ ਗਿਆ ਹੈ। ਸੂਤਰ ਇਹ ਵੀ ਦੱਸਦੇ ਹਨ ਕਿ ਇਸ ਕਲੋਨੀ ਵਿੱਚ ਇੱਕ ਤੋਂ ਜਿਆਦਾ ਭਾਈਵਾਲ ਹਨ।

ਇਸ ਸੰਬੰਧ ਵਿੱਚ ਜਿਨਾਂ ਨੇ ਇਸ ਕਲੋਨੀ ਵਿੱਚ ਪਲਾਟ ਖਰੀਦੇ ਹਨ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਸ ਕਲੋਨੀ ਵਿੱਚ ਨਾ ਤਾਂ ਪਾਣੀ ਦੀ ਵਿਵਸਥਾ ਹੈ ਅਤੇ ਨਾ ਹੀ ਸੀਵਰੇਜ ਦੀ ਵਿਵਸਥਾ ਕੀਤੀ ਗਈ ਹੈ ਜਿਸ ਕਰਕੇ ਸਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਕਲੋਨਾਈਜ਼ਰ ਨਾਲ ਇਸ ਸਬੰਧੀ ਗੱਲ ਕਰਦੇ ਹਾਂ ਤਾਂ ਉਹ ਕੋਈ ਹੱਥ ਪੱਲਾ ਨਹੀਂ ਫੜਾਉਂਦਾ।
ਇਸ ਦੇ ਸਬੰਧ ਵਿੱਚ ਨਗਰ ਨਿਗਮ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਇੱਕ ਦੋ ਸ਼ਿਕਾਇਤਾ ਇਸ ਕਲੋਨੀ ਬਾਬਤ ਮਿਲੀਆਂ ਹਨ ਇਸ ਤੇ ਜਲਦੀ ਹੀ ਕਾਰਵਾਈ ਜਾਵੇਗੀ।

