High Tension ਤਾਰਾਂ ਦੇ ਥੱਲੇ ਬਣੇ ਸਕਾਚ ਗਾਰਡਨ ਨੂੰ ਪੁੱਡਾ ਨੇ ਕੀਤਾ ਨੋਟਿਸ, ਜਲੰਧਰ-ਹੁਸ਼ਿਆਰਪੁਰ ਮਾਰਗ ਬਣਿਆ ਸਕਾਚ ਗਾਰਡਨ ਜਲਦ ਹੋਵੇਗਾ ਢਹਿ-ਢੇਰੀ

ਜਲੰਧਰ:-ਇੱਕ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸਰਕਾਰੀ ਕੰਮ ਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਦਿਨ ਰਾਤ ਕੰਮ ਕਰ ਰਹੀ ਹੈ, ਤਾਂ ਕਿ ਲੋਕ ਸਰਕਾਰੀ ਨਿਯਮਾਂ ਨੂੰ ਹੂ-ਬ-ਹੂ ਲਾਗੂ ਕਰ ਸਕਣ ਪਰ ਦੂਜੇ ਪਾਸੇ ਕੁਝ ਲੋਕ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾ ਰਹੇ ਹਨ, ਇਸੇ ਤਰ੍ਹਾਂ ਦਾ ਹੀ ਮਾਮਲਾ ਜਲੰਧਰ-ਹੁਸ਼ਿਆਰਪੁਰ ਮੁੱਖ ਮਾਰਗ ਪਿੰਡ ਕੰਗਨੀਵਾਲ ਵਿਖੇ ਦੇਖਣ ਨੂੰ ਮਿਲਿਆ। ਇੱਥੇ ਇੱਕ ਵਿਆਕਤੀ ਵੱਲੋਂ ਆਲੀਸ਼ਾਨ ਕਿਸਮ ਦਾ ਸਕਾਚ ਗਾਰਡਨ ਖੋਲ੍ਹਿਆ ਗਿਆ ਹੈ, ਇਹ ਗਾਰਡਨ ਪੂਰੇ ਦਾ ਪੂਰਾ ਦੇ High Tension wires ਥੱਲੇ ਬਣਾ ਦਿੱਤਾ ਗਿਆ ਹੈ ਜਿਸ ਕਾਰਨ ਇਥੇ ਕਦੇ ਵੀ ਵੱਡੇ ਤੋਂ ਵੱਡਾ ਹਾਦਸਾ ਵਾਪਰ ਸਕਦਾ ਹੈ ਅਤੇ ਮਨੁੱਖੀ ਜਾਨਾਂ ਜਾ ਸਕਦੀਆਂ ਹਨ।
ਦੂਜੇ ਪਾਸੇ ਪੁੱਡਾ ਵੱਲੋਂ ਸਕਾਚ ਗਾਰਡਨ ਨੂੰ ਨੋਟਿਸ ਜਾਰੀ ਕਰਕੇ ਅਗਲੇਰੀ ਕਾਰਵਾਈ ਬਾਰੇ ਲਿਖਿਆ। ਨੋਟਿਸ ਵਿਚ ਲਿਖਿਆ ਗਿਆ ਹੈ ਕਿ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਦੱਸਿਆ ਜਾਂਦਾ ਹੈ ਕਿ ਇਹ ਸ਼ਿਕਾਇਤ ਕੁਮਾਰ ਵੱਲੋਂ ਕੀਤੀ ਗਈ ਹੈ, ਵਿਸ਼ੇ ਅਧੀਨ ਸ਼ਿਕਾਇਤ ਤੇ ਐਕਟ ਦੇ ਉਪਬੰਧਾ ਅਨੁਸਾਰ ਬਣਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।ਜਿਸ ਅਧੀਨ ਉਸਾਰੀਕਾਰ ਨੂੰ  ਪਾਪਰਾ ਐਕਟ ਅਧੀਨ ਨੋਟਿਸ ਜਾਰੀ ਕਰ ਦਿਤਾ ਗਿਆ ਹੈ।। ਇਹ ਰਿਪੋਰਟ ਆਪ ਦੀ ਅਗਲੇਰੀ ਕਾਰਵਾਈ ਹਿੱਤ ਹੈ।
ਦੂਜੇ ਪਾਸੇ ਸੂਤਰ ਇਹ ਵੀ ਦੱਸਦੇ ਹਨ ਕਿ ਮਾਲਕ ਵੱਲੋਂ ਐਕਸਾਇਜ ਵਿਭਾਗ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਗਈਆਂ ਹਨ,  ਐਕਸਾਇਜ ਵਿਭਾਗ ਵਲੋਂ ਵੀ ਇਸ ਗਾਰਡਨ ਖਿਲਾਫ ਜਲਦ ਕਾਰਵਾਈ ਕੀਤੀ ਜਾ ਸਕਦੀ ਹੈ।

Loading

Leave a Reply

Your email address will not be published. Required fields are marked *