ਨੌਜਵਾਨਾਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ-ਅੰਮ੍ਰਿਤ ਸਿੰਘ ਡੱਲੀ

ਕਪੂਰਥਲਾ :-ਤੁਸੀਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ ਦੀ ਸਲਾਹ ਦਿੰਦੇ ਹੋਏ ਕਈ ਸਿਆਸਤਦਾਨਾਂ ਅਤੇ ਸਮਾਜ ਸੇਵੀਆਂ ਨੂੰ ਦੇਖਿਆ ਹੋਵੇਗਾ,ਪਰ ਹਕੀਕਤ ਵਿਚ  ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਣ ਦੀ ਚਾਹਤ ਰੱਖਣ ਵਾਲੇ ਲੋਕ ਬਹੁਤ ਘੱਟ ਮਿਲਣਗੇ।ਪਰ ਕੁਝ ਲੋਕ ਅਜਿਹੇ ਵੀ ਹਨ ਜੋ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਸੱਚਮੁੱਚ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਦੂਰ ਰੱਖਣ ਲਈ ਆਪਣੀ ਮੇਹਨਤ ਦੀ ਕਮਾਈ ਲਗਾਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ ਹਨ।ਜੀ ਹਾਂ,ਅਜਿਹਾ ਹੀ ਇੱਕ ਨੌਜਵਾਨ ਹੈ,ਅੰਮ੍ਰਿਤ ਸਿੰਘ ਡੱਲੀ ਜੋ ਕਿ ਪਿਛਲੇ ਕਈ ਸਾਲਾਂ ਤੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਆਪਣੀ ਮਿਹਨਤ ਦੀ ਕਮਾਈ ਦੀ ਵਰਤੋਂ ਕਰਕੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡ ਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਲਈ ਜਾਗਰੂਕ ਕਰ ਰਹੇ ਹਨ।ਇਸ ਮੁਹਿੰਮ ਨੂੰ ਅੱਗੇ ਤੋਰਦੇ ਹੋਏ ਭਾਜਪਾ ਯੁਵਾ ਮੋਰਚਾ ਦੇ ਨੌਜਵਾਨ ਆਗੂ ਤੇ ਸੂਬਾ ਮੀਤ ਪ੍ਰਧਾਨ ਅੰਮ੍ਰਿਤ ਸਿੰਘ ਡੱਲੀ ਨੇ ਯੂਥ ਕਲੱਬ ਖੋਜਪੁਰ,ਲੋਹਾਰਾ,ਬੜਚੂਹੀ, ਸਾਗਰਾਂਵਾਲੀ,ਚੱਕ ਸ਼ੋਕਰ,ਜੰਡੀਰ ਦੇ ਨੌਜਵਾਨਾਂ ਨੂੰ ਕ੍ਰਿਕਟ ਅਤੇ ਵਾਲੀਬਾਲ ਕਿੱਟਾਂ ਵੰਡੀਆਂ।ਇਸ ਦੌਰਾਨ ਡੱਲੀ ਨੇ ਨੌਜਵਾਨਾਂ ਨੂੰ ਨਸ਼ਿਆਂ ਦੇ ਵਿਕਾਰ ਤੋਂ ਦੂਰ ਰਹਿਣ ਅਤੇ ਆਪਣੀ ਸਿਹਤ ਵੱਲ ਧਿਆਨ ਦੇਣ ਲਈ ਕਿਹਾ।ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨ ਦਾ ਧੀਆਂ ਖੇਡਾਂ ਵੱਲ ਹੋਵੇਗਾ ਉਹ ਆਪਣੇ ਆਪ ਹੀ   ਨਸ਼ਿਆਂ ਅਤੇ ਵਿਕਾਰਾਂ ਤੋਂ ਦੂਰ ਰਹਿਣਗੇ।ਖੇਡਾਂ ਸਰੀਰ ਦੇ ਨਾਲ-ਨਾਲ ਮਨ ਨੂੰ ਵੀ ਤੰਦਰੁਸਤ ਰੱਖਦੀਆਂ ਹਨ।ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਕਿਸੇ ਨਾ ਕਿਸੇ ਖੇਡ ਵਿੱਚ ਜ਼ਰੂਰ ਹਿੱਸਾ ਲੈਣਾ ਚਾਹੀਦਾ ਹੈ।ਇਸ ਨਾਲ ਉਹ ਤੰਦਰੁਸਤ ਅਤੇ ਨਸ਼ਿਆਂ ਤੋਂ ਦੂਰ ਰਹਿੰਦੇ ਹਨ।ਖੇਡਾਂ ਦਿਮਾਗ਼ ਨੂੰ ਇਕਾਗਰ ਰੱਖਦੀਆਂ ਹਨ ਅਤੇ ਬਿਮਾਰੀਆਂ ਨੂੰ ਵੀ ਦੂਰ ਰੱਖਦੀਆਂ ਹਨ।ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਬਹੁਤ ਸਾਰੀਆਂ ਪ੍ਰਤਿਭਾਵਾਂ ਛੁਪੀਆਂ ਹੋਈਆਂ ਰਹਿੰਦੀਆਂ ਹਨ,ਉਨ੍ਹਾਂ ਨੂੰ ਬਸ ਮੌਕੇ ਦੀ ਲੋੜ ਹੁੰਦੀ ਹੈ।ਡੱਲੀ ਨੇ ਕਿਹਾ ਕਿ ਸਾਡੇ ਸਮਾਜ ਵਿੱਚ ਖੇਡਾਂ ਨੂੰ ਪੜ੍ਹਾਈ ਨਾਲੋਂ ਘੱਟ ਦਿਖਾਉਣ ਦੀ ਸਦੀਆਂ ਪੁਰਾਣੀ ਧਾਰਨਾ ਹੈ।ਜ਼ਿਆਦਾਤਰ ਮਾਪੇ ਇਹ ਮੰਨਦੇ ਹਨ ਕਿ ਖੇਡਾਂ ਸਿਰਫ਼ ਸਮਾਂ ਲੰਘਾਉਣ ਦਾ ਸਾਧਨ ਹਨ। ਸਾਡੀ ਪੀੜ੍ਹੀ ਵਿੱਚ ਇਸ ਮਾਨਸਿਕਤਾ ਦੇ ਸਿੱਟੇ ਸਾਡੀ ਪੀੜ੍ਹੀ ਵਿੱਚ ਕਾਫ਼ੀ ਸਪੱਸ਼ਟ ਹਨ,ਖਾਸ ਕਰਕੇ ਅਜਿਹੇ ਸਮੇਂ ਵਿੱਚ ਜਦੋਂ ਵਚੁਅਲ ਅਤੇ ਮੋਬਾਈਲ ਗੇਮਿੰਗ ਡਿਵਾਈਸਾਂ ਨੇ ਕਿਸੇ ਦੀ ਜ਼ਿੰਦਗੀ ਦੇ ਇੱਕ ਵੱਡੇ ਹਿੱਸੇ ਤੇ ਕਬਜ਼ਾ ਕਰ ਲਿਆ ਹੈ।ਬੱਚੇ ਹੋਣ ਜਾਂ ਨੌਜਵਾਨ,ਮੋਬਾਈਲ ਤੇ ਲਗਾਤਾਰ ਗੇਮਾਂ ਜਾਂ ਵੀਡੀਓ ਗੇਮਾਂ ਖੇਡਣਾ ਅੱਜ ਲੋਕਾਂ ਦੀ ਆਦਤ ਬੰਦੀ ਜਾ ਰਹੀ  ਹੈ।ਸਮਾਜ ਅੱਜ ਵੀ ਟੌਪਰਾਂ ਅਤੇ ਸੋਨ ਤਗਮਾ ਜੇਤੂਆਂ ਨੂੰ ਇੱਕ ਖਿਡਾਰੀ ਨਾਲੋਂ ਜ਼ਿਆਦਾ ਮਹੱਤਵ ਦਿੰਦਾ ਹੈ,ਪਰ ਇਹ ਖਿਡਾਰੀ ਹੀ ਹਨ ਜੋ ਤਗਮੇ ਜਿੱਤ ਕੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ਤੇ ਲਿਆਉਂਦੇ ਹਨ।ਟੌਪਰਾਂ ਅਤੇ ਗੋਲਡ ਮੈਡਲ ਜਿੱਤਣ ਵਾਲੇ ਪੜ੍ਹੇ-ਲਿਖੇ ਲੋਕਾਂ ਦਾ ਦਾਇਰਾ ਭਾਵੇਂ ਸਮੁੰਦਰ ਜਿੰਨਾ ਵੱਡਾ ਹੋਵੇ,ਪਰ ਇੱਕ ਖਿਡਾਰੀ ਵੀ ਪੰਛੀਆਂ  ਤੋਂ ਘੱਟ ਨਹੀਂ ਹੁੰਦਾ।ਕਿਸੇ ਸ਼ਾਇਰ ਨੇ ਵੀ ਵਧੀਆ ਲਿਖਿਆ ਹੈ ਕਿ ਹੇ ਸਮੁੰਦਰ ਤੈਨੂੰ ਆਪਣੀ ਉਚਾਈ ਦਾ ਮਾਣ ਹੈ!ਮੈਂ ਇੱਕ ਨਿੱਕਾ ਜਿਹਾ ਪੰਛੀ ਤੇਰੇ ਉਪਰੋਂ ਲੰਘ ਜਾਂਦਾ ਹਾਂ।ਡੱਲੀ ਨੇ ਕਿਹਾ ਕਿ ਕਪਿਲ ਦੇਵ, ਸਚਿਨ ਤੇਂਦੁਲਕਰ,ਨੀਰਜ ਚੋਪੜਾ,ਪੀਟੀ ਊਸ਼ਾ, ਮੇਰੀ ਕਾਮ,ਹੇਮਾ ਦਾਸ,ਪੀਵੀ ਸਿੰਧੂ, ਨੇਹਵਾਲ, ਮੀਰਾਬਾਈ ਚਾਣੁ ਦੇ ਰੂਪ ਵਿੱਚ ਇੱਕ ਲੰਬੀ ਸੁੱਚੀ ਹੈ।ਜਿਨ੍ਹਾਂ ਨੇ ਦੇਸ਼ ਦਾ ਗੌਰਵ ਵਧਾਈਆਂ ਹੈ।ਇਸ ਮੌਕੇ ਗੁਰਪ੍ਰੀਤ ਡੱਲੀ,ਭਗਵਾਨ ਵਾਲਮੀਕਿ ਸੰਘਰਸ਼ ਮੋਰਚਾ ਦੇ ਪੰਜਾਬ ਪ੍ਰਧਾਨ ਮੋਨੂੰ ਤੇਜੀ,ਪਰਮਵੀਰ ਬੜਚੂਹੀ,ਹੈਪੀ ਸੱਭਰਵਾਲ,ਤੀਰਥ ਜੰਡੀਰ,ਕੁਲਵਿੰਦਰ,ਦੀਦਾਰ ਮੱਟੂ,ਜਸ ਕਲਿਆਣ, ਸੰਨੀ ਸੰਧੂ,ਸੰਨੀ ਲੁਬਾਣਾ,ਦੀਪਕ ਸਹੋਤਾ,ਮੰਨੀ  ਸਹੋਤਾ,ਮਨਦੀਪ ਸਿੰਘ,ਸੁਖਜੀਤ ਸਿੰਘ ਆਦਿ ਹਾਜ਼ਰ ਸਨ।

Loading

Leave a Reply

Your email address will not be published. Required fields are marked *