ਪੇਰੈਂਟਹੁੱਡ ਦਾ ਜਸ਼ਨ: ਨੋਵਾ ਆਈਵੀਐਫ ਫਰਟੀਲਿਟੀ ਜਲੰਧਰ ਨੇ 100 ਤੋਂ ਜਿਆਦਾ ਜੋੜਿਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਨਾਲ ਮਨਾਇਆ ਲੋਹੜੀ ਦਾ ਤਿਉਹਾਰ

ਜਲੰਧਰ 8 ਜਨਵਰੀ (ਵਿਸ਼ਨੂੰ)- ਨੋਵਾ ਆਈਵੀਐਫ ਫਰਟੀਲਿਟੀ, ਜਲੰਧਰ ਨੇ ਲੋਹੜੀ ਦੇ ਸ਼ੁਭ ਤਿਉਹਾਰ ਨੂੰ ਉਤਸਾਹ ਨਾਲ ਮਨਾਇਆ। ਇਸ ਮੌਕੇ ਤੇ 100 ਜੋੜੇ ਅਤੇ ਉਨ੍ਹਾਂ ਦੇ ਬੱਚੇ, ਜਿਹੜੇ ਫਰਟੀਲਿਟੀ ਟ੍ਰੀਟਮੈਂਟਸ ਦੇ ਮਾਧਿਅਮ ਨਾਲ ਪੈਦਾ ਹੋਏ ਸਨ. ਇਕੱਠੇ ਹੋਏ। ਇਸ ਫਰਟੀਲਿਟੀ ਨੇ ਹੁਣ ਤੱਕ ਜਲੰਧਰ ਅਤੇ ਉਸਦੇ ਆਸੇ ਪਾਸੇ ਦੇ ਲਗਭਗ 2000 ਜੋੜਿਆਂ ਨੂੰ ਪੇਰੋਟਹੁੰਡ ਦਾ ਸੁੱਖ ਦਿੱਤਾ ਹੈ।
ਜਸ਼ਨ ਦੇ ਦੌਰਾਨ, ਕਈ ਜੋੜਿਆਂ ਨੇ ਆਪਣੀ ਪ੍ਰੇਰਣਾਦਾਇਕ ਫਰਟੀਲਿਟੀ ਯਾਤਰਾ ਸ਼ੇਅਰ ਕੀਤੀ ਕਿ ਕਿਵੇਂ ਬਾਂਝਪਣ ਦੀ ਸਮੱਸਿਆ ਦੇ ਬਾਵਜੂਦ ਉਹ ਡਾਕਟਰਾਂ ਅਤੇ ਸਟਾਫ ਦੇ ਸਹਿਯੋਗ ਨਾਲ ਮਾਤਾ ਪਿਤਾ ਬਣ ਸਕੇ। ਇਸ ਮੌਕੇ ਤੇ ਬਾਂਝਪਣ ਨਾਲ ਜੁੜੀਆਂ ਸਮਾਜਿਕ ਧਾਰਣਾਵਾਂ ਨੂੰ ਘੱਟ ਕਰਨ ਦੇ ਲਈ ਜਾਗਰੂਕਤਾ ਸੈਸ਼ਨ ਵੀ ਆਯੋਜਿਤ ਕੀਤੇ ਗਏ। ਪਾਰੰਪਰਿਕ ਲੋਹੜੀ ਦੀ ਪਵਿੱਤਰ ਅੰਗ, ਸੱਭਿਆਚਾਰਕ ਸੰਗੀਤ ਅਤੇ ਨ੍ਰਿਤ ਨੇ ਮਾਹੌਲ ਨੂੰ ਹੋਰ ਵੀ ਉਤਸਾਹਪੂਰਣ ਬਣਾ ਦਿੱਤਾ।
ਡਾ. ਜੈਸਮੀਨ ਕੌਰ ਦਾਹੀਆ, ਜਿਨ੍ਹਾਂ ਦੇ ਕੋਲ ਬਾਂਝਪਣ ਦੇ ਇਲਾਜ ‘ਚ 20 ਸਾਲਾਂ ਦਾ ਅਨੁਭਵ ਹੈ ਅਤੇ ਜਿਹੜੇ ਭਵਿੱਖ ‘ਚ ਪੰਜਾਬ ਮੈਡੀਕਲ ਕਾਊਂਸਿਲ (PMC) ਦੇ ਉੱਪ ਪ੍ਰਧਾਨ ਵੀ ਹਨ, ਨੇ ਕਿਹਾ, ਲੋਹੜੀ ਨਵਜਾਤ ਬੱਚਿਆ ਦੇ ਪਰਿਵਾਰਾਂ ਦੇ ਲਈ ਬਹੁਤ ਖਾਸ ਹੁੰਦੀ ਹੈ। ਇਹ ਨਵੇਂ ਸ਼ੁਰੂਆਤ ਅਤੇ ਧੰਨਵਾਦ ਦਾ ਪ੍ਰਤੀਕ ਹੈ। ਅੱਜ ਸਾਡੇ ਲੋਹੜੀ ਪ੍ਰੋਗਰਾਮ ‘ਚ 100 ਨਾਲੋ ਜਿਆਦਾ ਜੋੜਿਆਂ ਨੇ ਆਪਣੇ ਬੱਚਿਆਂ ਦੇ ਨਾਲ ਜਸਨ ਮਨਾਇਆ। ਅਸੀਂ ਹੁਣ ਤੱਕ 2000 ਨਾਲੋਂ ਜਿਆਦਾ ਜੋੜਿਆਂ ਨੂੰ ਤੰਦਰੁਸਤ ਬੱਚਿਆਂ ਦੇ ਮਾਤਾ ਪਿਤਾ ਬਣਨ ‘ਚ ਸਹਾਇਤਾ ਕੀਤੀ ਹੈ। ਬਾਂਝਪਣ ਨਾਲ ਲੜ ਰਹੇ ਜੋੜੇ ਆਪਣੀ ਯਾਤਰਾ ‘ਚ ਬਹੁਤ ਇਕੱਲਾ ਮਹਿਸੂਸ ਕਰਦੇ ਹਨ। ਸਾਡੀ ਕੋਸ਼ਿਸ਼ ਹੈ ਕਿ ਅਜਿਹੇ। ਆਯੋਜਨਾਂ ਦੇ ਮਾਧਿਅਮ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੋਵੇ ਕਿ ਉਹ ਇਸ ਯਾਤਰਾ ‘ਚ ਇਕੱਲੇ ਨਹੀਂ ਹਨ ਅਤੇ ਆਸ ਹਮੇਸ਼ਾ ਬਣੀ ਰਹਿੰਦੀ ਹੈ।
ਜਲੰਧਰ ਅਤੇ ਇਸਦੇ ਆਸੇ ਪਾਸੇ ਸਭ ਤੋਂ ਜਿਆਦਾ ਦੱਖਣ ਵਾਲੀਆਂ ਬਾਂਝਪਣ ਦੀਆਂ ਸਮੱਸਿਆਵਾਂ ‘ਚ ਜੈਨਟਿਕ ਵਿਕਾਰ ਜਿਵੇਂ ਬੈਲੇਸੀਮੀਆ, ਪਾਲੀਸਿਸਟਿਕ ਓਵਰੀ ਸਿੰਡ੍ਰੋਮ (PCOS) ਅਤੇ ਖਰਾਬ ਸ਼ੁਕਰਾਣੂੰ ਦੀ ਕੁਆਲਿਟੀ ਅਤੇ ਗਿਣਤੀ ਸ਼ਾਮਲ ਹਨ।
ਨੋਵਾ ਆਈਵੀਐਫ ਫਰਟੀਲਿਟੀ, ਜਲੰਧਰ, ਇੱਕ ਅਧੁਨਿਕ ਫਰਟੀਲਿਟੀ ਟ੍ਰੀਟਮੈਂਟ ਸੈਂਟਰ ਹੈ, ਜਿਹੜਾ ਨਵੀਨਤਮ ਤਕਨੀਕਾਂ ਨਾਲ ਲੈਸ ਲੈਬਸ ਦੇ ਨਾਲ ਅੰਤਰਰਾਸ਼ਟਰੀ ਮਾਣਕਾ ਦਾ ਪਾਲਣ ਕਰਦੇ ਹੋਏ ਇਲਾਜ ਪ੍ਰਦਾਨ ਕਰਦਾ ਹੈ।

Loading

Leave a Reply

Your email address will not be published. Required fields are marked *