ਜਲੰਧਰ (ਵਿਸ਼ਨੂੰ)-ਇੱਕ ਪਾਸੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਜਾਇਜ਼ ਕਲੋਨੀਆਂ ਤੇ ਨਜਾਇਜ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਕਲੋਜ਼ਨਾਈਜ਼ਰ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਤੋਂ ਬਾਜ ਨਹੀਂ ਆ ਰਹੇ । ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਪਿੰਡ ਨਗਰ (ਨੇੜੇ ਫਿਲੌਰ) ਵਿਖੇ ਦੇਖਣ ਨੂੰ ਮਿਲਿਆ। ਇੱਥੇ ਇੱਕ ਵਿਅਕਤੀ ਨੇ ਸਰਕਾਰ ਨੂੰ ਸ਼ਰੇਆਮ ਠੇਂਗਾ ਦਿਖਾ ਰਿਹਾ ਹੈ । ਉਕਤ ਵਿਅਕਤੀ ਨੇ ਰਾਮਾ ਹਸਪਤਾਲ ਦੇ ਨਜ਼ਦੀਕ ਕਲੋਨੀ ਕਟ ਦਿੱਤੀ ਹੈ,ਇਸ ਕਲੋਨੀ ਦੇ ਬਿਲਕੁਲ ਅੱਗੇ ਦੁਕਾਨਾਂ ਦੀਆਂ ਨੀਹਾਂ ਭਰੀਆਂ ਗਈਆਂ ਹਨ।ਪਤਾ ਲਗਾ ਹੈ ਕਿ ਇਸ ਪ੍ਰਾਪਰਟੀ ਡੀਲਰ ਨੇ ਕਲੋਨੀ ਵਿੱਚ ਸਾਰੇ ਪਲਾਟ ਦਿੱਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਕਲੋਨੀ ਦੇ ਨਜ਼ਦੀਕ ਇੱਕ ਇਤਿਹਾਸਕ ਜਗ੍ਹਾ ਪੈਂਦੀ ਹੈ, ਕਾਨੂੰਨੀ ਤੌਰ ਤੇ ਇਸ ਇਤਿਹਾਸਕ ਜਗ੍ਹਾ ਦੇ 100 ਮੀਟਰ ਦੇ ਦਾਇਰੇ ਦੇ ਅੰਦਰ ਕੋਈ ਵੀ ਉਸਾਰੀ ਨਹੀਂ ਕੀਤੀ ਜਾ ਸਕਦੀ। ਇਸੇ ਕਲੋਨੀ ਵਿਚ ਪਲਾਟ ਖਰੀਦਣ ਵਾਲੇ ਲੋਕਾਂ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੂੰ ਪ੍ਰਾਚੀਨ ਸਮਾਰਕ ਅਤੇ ਪੁਰਾਤਨ ਵਿਭਾਗ ਵਲੋ ਜਾਰੀ ਕੀਤੇ ਗਏ ਹਨ ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਾਚੀਨ ਸਮਾਰਕ ਅਤੇ ਪੁਰਾਤਨ ਵਿਭਾਗ ਦੇ ਐਕਟ ਅਨੁਸਾਰ 100 ਮੀਟਰ ਦੇ ਦਾਇਰੇ ਅੰਦਰ ਨਾਂ ਤਾ ਮਾਈਨਿੰਗ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਕਿਸਮ ਦੀ ਉਸਾਰੀ। ਇਹ ਨੋਟਿਸ ਆਉਣ ਤੋਂ ਬਾਅਦ ਜਿਨ੍ਹਾਂ ਵਿਅਕਤੀਆਂ ਨੇ ਪਲਾਟ ਲਏ ਹਨ ਉਹ ਕਾਫੀ ਪ੍ਰੇਸ਼ਾਨ ਹਨ।
ਦੂਜੇ ਪਾਸੇ ਕਲੋਨਾਈਜ਼ਰ ਨੇ ਜਦੋਂ ਇਸ ਕਲੋਨੀ ਦੀ ਸ਼ੁਰੂਆਤ ਕੀਤੀ ਤਾਂ ਉਹਨਾਂ ਨੇ ਪੁੱਡਾ ਕੋਲੋਂ ਮਨਜ਼ੂਰੀ ਨਹੀਂ ਲਈ ਗਈ। ਨਾਜਾਇਜ਼ ਤੌਰ ਤੇ ਇਸ ਕਲੋਨੀ ਦੀ ਉਸਾਰੀ ਕਰ ਦਿੱਤੀ ਗਈ ਹੈ।
ਇਸੇ ਸਬੰਧ ਵਿਚ ਕਲੋਰਾਈਜ਼ਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਆਪਣੀ ਜੱਦੀ ਜ਼ਮੀਨ ਵੇਚੀ ਹੈ ਤੇ ਪਲਾਟ ਕੱਟੇ ਹਨ ,ਮੈਨੂੰ ਕਿਸੇ ਵਿਭਾਗ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਨਾਜਾਇਜ਼ ਕਲੋਨੀਆਂ ਦੀਆਂ ਰਜਿਸਟਰੀਆਂ ਉੱਤੇ ਪਾਬੰਦੀ ਲਗਾਈ ਗਈ ਹੈ। ਮੈਂ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕਰਦਾ ਹਾਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਦੁਕਾਨਾਂ ਅਤੇ ਪਲਾਟ ਆਪਣੀ ਜਮੀਨ ਤੇ ਕੱਟੇ ਹਨ ਇਸ ਦੇ ਲਈ ਤੁਹਾਨੂੰ ਪੁੱਡਾ ਕੋਲੋਂ ਮਨਜ਼ੂਰੀ ਲੈਣੀ ਜ਼ਰੂਰੀ ਬਣਦੀ ਸੀ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਕੋਈ ਮਨਜ਼ੂਰੀ ਲੈਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਸਾਡੀ ਜੱਦੀ ਜਮੀਨ ਹੈ।