ਜਲੰਧਰ (ਵਿਸ਼ਨੂੰ)-ਪੰਜਾਬ ਵਿੱਚ ਸ਼ਰਾਬ ਠੇਕੇਦਾਰਾਂ ਵੱਲੋਂ ਐਕਸਾਈਜ਼ ਐਕਟ ਦੀਆਂ ਬੁਰੀ ਤਰਹਾਂ ਧੱਜੀਆਂ ਉੜਾਈਆਂ ਜਾ ਰਹੀਆਂ, 31 ਮਾਰਚ ਨੂੰ ਠੇਕੇ ਪੰਜਾਬ ਵਿੱਚ ਖਤਮ ਹੋ ਰਹੇ ਹਨ ਇਸ ਤੋਂ ਪਹਿਲਾਂ ਠੇਕੇਦਾਰਾਂ ਨੇ ਵੱਡੀ ਮਾਤਰਾ ਵਿੱਚ ਲੋਕਾਂ ਨੂੰ ਸ਼ਰਾਬ ਦੀਆਂ ਪੇਟੀਆਂ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਹਨ ਜੋ ਕਿ ਪੰਜਾਬ ਇੰਟੋਕਸੀਨੇਂਟ ਲਾਈਸੰਸ ਅਤੇ ਸੇਲ ਆਰਡਰ 1956 ਦੀ ਵੱਡੇ ਪੱਧਰ ਤੇ ਉਲੰਘਨਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਰ ਸਾਲ ਦੀ ਤਰ੍ਹਾਂ 31 ਮਾਰਚ ਤੋਂ ਪਹਿਲਾਂ ਨੂੰ ਪੰਜਾਬ ਵਿੱਚ ਸ਼ਰਾਬ ਦੀ ਵਿਕਰੀ ਕੀਤੀ ਜਾਣੀ ਹੁੰਦੀ ਹੈ ਅਤੇ 31 ਮਾਰਚ ਨੂੰ ਠੇਕੇ ਅਤੇ ਜਿੰਨੀ ਵੀ ਗੁਦਾਮ ਵਿੱਚ ਸ਼ਰਾਬ ਹੁੰਦੀ ਹੈ ਉਸ ਨੂੰ ਵੇਚਣਾ ਪੈਂਦਾ ਹੈ ਤਾਂ ਜੋ ਅੱਗੇ ਤੋਂ ਠੇਕੇ ਚਾੜੇ ਜਾ ਸਕਣ। ਪਰ ਦੂਜੇ ਪਾਸੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼ਰਾਬ ਠੇਕੇਦਾਰਾਂ ਕੋਲ ਵੱਡੇ ਮਾਤਰਾ ਵਿੱਚ ਸ਼ਰਾਬ ਗੁਦਾਮਾਂ ਵਿੱਚ ਪਈ ਹੈ , ਹੁਣ ਸ਼ਰਾਬ ਦੇ ਠੇਕੇਦਾਰਾਂ ਨੇ ਇਸ ਸ਼ਰਾਬ ਨੂੰ ਵੇਚਣ ਲਈ ਨਵਾਂ ਤਰੀਕਾ ਲੱਭ ਰਿਹਾ ਹੈ , ਠੇਕੇਦਾਰਾਂ ਵੱਲੋਂ ਹੁਣ ਗਾਹਕਾਂ ਨੂੰ ਮਨ ਮਰਜ਼ੀ ਦੇ ਰੇਟਾਂ ਤੇ ਸ਼ਰਾਬ ਦੀਆਂ ਪੇਟੀਆਂ ਵੇਚੀਆਂ ਜਾ ਰਹੀਆਂ ਹਨ ਜੋ ਕਿ ਐਕਸਾਈਜ਼ ਐਕਟ ਦੀਆਂ ਬੁਰੀ ਤਰਹਾਂ ਧੱਜੀਆਂ ਉੜਾਈਆਂ ਜਾ ਰਹੀਆਂ ਹਨ।
ਇਸੇ ਸਬੰਧ ਵਿੱਚ ਜਲੰਧਰ ਦੇ ਡੀਈਟੀਸੀ ਸ੍ਰੀ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ ਕਿਰਪਾ ਕਰਕੇ ਤੁਸੀਂ ਇਸ ਨੋਟੀਫਿਕੇਸ਼ਨ ਦੀ ਕਾਪੀ ਭੇਜ ਦਿਓ ਇਸ ਤੋਂ ਉਪਰੰਤ ਮੈਂ ਕੁਝ ਦੱਸ ਸਕਦਾ ਹਾਂ।