ਪੁਲਿਸ ਕਪਤਾਨ ਫਗਵਾੜਾ, ਜਸਪ੍ਰੀਤ ਸਿੰਘ (ਪੀ.ਪੀ.ਐਸ) ਉਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਅਮਨਦੀਪ ਨਾਹਰ ਮੁੱਖ ਅਫਸਰ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਵਲੋ ਮੁੱਕਦਮਾ ਨੰਬਰ 140 ਮਿਤੀ 21.07.2023, 365 ਆਈ.ਪੀ.ਸੀ ਵਾਧਾ ਜੁਰਮ 323, 342, 452,148,149,120-ਬੀ ਆਈ ਪੀ ਸੀ ਥਾਣਾ ਸਿਟੀ ਫਗਵਾੜਾ ਬਿਆਨ ਵਿਵੇਕ ਕੁਮਾਰ ਪੁੱਤਰ ਬਲਵੀਰ ਸਿੰਘ ਵਾਸੀ ਦਸ਼ਮੇਸ਼ ਨਗਰ ਭਾਰਗੋ ਕੈਂਪ ਥਾਣਾ ਭਾਰਗੋ ਕੈਂਪ ਜਿਲਾ ਜਲੰਧਰ ਕਮਿਸ਼ਨਰੇਟ ਦਰਜ ਰਜਿਸਟਰ ਹੋਇਆ ਕਿ ਮਿਤੀ 16,06.2023 ਤੋਂ ਬਾਊਸਰ ਦੇ ਤੌਰ ਤੇ ਸੋਨੂੰ ਅਤੇ ਉਸਦੀ ਪਤਨੀ ਜੋਤੀ ਨਾਲ ਲੱਗਾ ਸੀ ਤਾਂ ਮਿਤੀ 21.07.2023 ਨੂੰ ਵਕਤ ਕਰੀਬ 12.30 ਤੇ ਸੋਨੂੰ ਨੂੰ ਨਾਮਲੂਮ ਵਿਅਕਤੀ ਮਿਲਣ ਲਈ ਆਏ ਤੇ ਸੋਨੂੰ ਅਤੇ ਉਸਦੀ ਪਤਨੀ ਜੋਤੀ ਨੂੰ ਅਗਵਾਹ ਕਰਕੇ ਲੈ ਗਏ ਜਿਸ ਤੇ ਨਾਮਲੂਮ ਵਿਅਕਤੀਆਂ ਦੇ ਖਿਲਾਫ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।
ਥਾਣਾ ਸਿਟੀ ਫਗਵਾੜਾ ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਅਗਵਾ ਕਰਨ ਵਾਲਿਆਂ ਵਿੱਚੋਂ ਇਕ ਦੋਸ਼ੀ ਸ਼ਮਸ਼ੇਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਕੋਟਲਾ ਭਾਨ ਥਾਣਾ ਸਿਵਲ ਲਾਇਨ ਜਿਲਾ ਗੁਰਦਾਸਪੁਰ ਨੂੰ ਮਿਤੀ 21.07.2023 ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਜਿਸਨੇ ਆਪਣੇ ਇੰਕਸਾਫ ਵਿੱਚ ਦੱਸਿਆ ਕਿ ਉਹਨਾ ਨੇ ਸੰਨਸਿਟੀ ਇਨਕਲੇਵ ਬਟਾਲਾ ਕਿਸੇ ਦੇ ਘਰ ਵਿੱਚ ਪੀੜਤ ਸੋਨੂੰ ਅਤੇ ਉਸਦੀ ਪਤਨੀ ਜੋਤੀ ਨੂੰ ਬੰਦ ਕਰਕੇ ਰੱਖਿਆ ਹੋਇਆ ਹੈ ਜਿਸਦੀ ਨਿਸ਼ਾਨਦੇਹੀ ਪਰ ਪੁਲਿਸ ਪਾਰਟੀ ਵਲੋਂ ਮੁੱਕਦਮਾ ਹਜਾ ਵਿੱਚ ਰੇਡ ਕਰਕੇ ਤਨਵੀਰ ਕੁਮਾਰ ਉਰਫ ਤੰਨੂ, ਗਗਨਦੀਪ ਸਿੰਘ ਉਰਫ ਗਗਨ, ਲਲਿਤ ਕੁਮਾਰ ਅਤੇ ਦਲਜੀਤ ਸਿੰਘ ਨੂੰ ਮਿਤੀ 22,07,2023 ਨੂੰ ਸਨਸਿਟੀ ਇਨਕਲੇਵ ਬਟਾਲਾ ਤੋ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ਤੇ ਪੀੜਤ ਸੋਨੂੰ ਅਤੇ ਉਸਦੀ ਪਤਨੀ ਜੋਤੀ ਨੂੰ ਉਹਨਾ ਪਾਸੋ ਛੁਡਵਾਇਆ ਗਿਆ ਹੈ, ਜੋ ਬਿਲਕੁੱਲ ਸਹੀ ਸਲਾਮਤ ਹਨ। ਵਜਾ ਰੰਜਿਸ਼ ਇਹ ਹੈ ਕਿ ਪੀੜਤ ਸੋਨੂੰ ਅਤੇ ਮੁੱਕਦਮਾ ਦੇ ਦੋਸ਼ੀ ਦਾ ਤਨਵੀਰ ਉਰਫ ਤੰਨੂ ਉਕਤ ਦਾ ਆਪਸ ਵਿੱਚ ਪੈਸਿਆ ਦਾ ਲੈਣ ਦੇਣ ਸੀ। ਦੋਸੀਆਨ ਉਕਤਾਨ ਨੂੰ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਇਹਨਾ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਹਨਾ ਪਾਸੋ ਅਜਿਹੀਆ ਹੋਰ ਵੀ ਵਾਰਦਾਤਾ ਟਰੇਸ ਹੋਣ ਦੀ ਸੰਭਾਵਨਾ ਹੈ।
ਗ੍ਰਿਫਤਾਰ ਦੋਸ਼ੀ :-
1. ਤਨਵੀਰ ਕੁਮਾਰ ਉਰਫ ਤਿੰਨ ਪੁੱਤਰ ਵਿਸ਼ਨੂੰ ਕੁਮਾਰ ਵਾਸੀ ਮਾਲੀਆ ਖੁਰਦ ਥਾਣਾ ਕਾਦੀਆਂ ਜਿਲਾ
ਗੁਰਦਾਸਪੁਰ 2. ਗਗਨਦੀਪ ਸਿੰਘ ਉਰਫ ਗਗਨ ਪੁੱਤਰ ਬਲਵਿੰਦਰ ਸਿੰਘ ਵਾਸੀ ਮਾਨ ਨਗਰ ਥਾਣਾ ਸਿਵਲ ਲਾਇਨ ਬਟਾਲਾ ਜਿਲਾ ਗੁਰਦਾਸਪੁਰ
3. ਲਲਿਤ ਕੁਮਾਰ ਪੁੱਤਰ ਰਾਜ ਕੁਮਾਰ ਵਾਸੀ ਮੁਹੱਲਾ ਅਸ਼ੋਕ ਗਲੀ ਦੀਨਾਨਗਰ ਜਿਲਾ ਗੁਰਦਾਸਪੁਰ 4. ਦਲਜੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਸਨਸਿਟੀ ਇਨਕਲੇਵ ਬਟਾਲਾ ਜਿਲਾ ਗੁਰਦਾਸਪੁਰ 5. ਸ਼ਮਸ਼ੇਰ ਸਿੰਘ ਪੁੱਤਰ ਭਾਨ ਸਿੰਘ ਵਾਸੀ ਕੋਟਲਾ ਭਾਨ ਥਾਣਾ ਸਿਵਲ ਲਾਇਨ ਜਿਲਾ ਗੁਰਦਾਸਪੁਰ
ਬ੍ਰਾਮਦਗੀ :-
1. ਵਾਰਦਾਤ ਸਮੇਂ ਵਰਤੇ ਹਥਿਆਰ
2. ਵਾਰਦਾਤ ਸਮੇਂ ਵਰਤੀ ਗੱਡੀ ਨੰਬਰੀ ਪੀ ਬੀ 06 ਏ,ਜੋ 1307 ਮਾਰਕਾ ਆਈ-201