ਭੂ-ਮਾਫੀਆ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਿਲੀ ਭੁਗਤ ਕਰਕੇ ਸਾਡੀ ਕਰੋੜਾਂ ਦੀ ਜ਼ਮੀਨ ‘ਤੇ ਕੀਤਾ ਕਬਜ਼ਾ-ਨਿਧੀ ਸ਼ਰਮਾ

ਜਲੰਧਰ:-ਨਿਧੀ ਸ਼ਰਮਾ ਪਤਨੀ ਤਜਿੰਦਰ ਸਿੰਘ ਨਿਵਾਸੀ ਬਾਬਾ ਗਧੀਆ ਨੇ ਪ੍ਰਸ਼ਾਸਨ sunny ਨਰੰਗ, ਬਿੰਟਾ ਅਤੇ ਨਗਰ ਨਿਗਮ ਫਗਵਾੜਾ ਉੱਪਰ ਦੋਸ਼ ਲਗਾਏ ਹਨ ਕਿ ਇਨ੍ਹਾਂ ਨੇ ਮਿਲੀ ਭੁਗਤ ਕਰਕੇ ਸਾਡੀ ਜੱਦੀ ਜਮੀਨ ਉੱਤੇ ਕਬਜ਼ਾ ਕਰ ਲਿਆ ਹੈ।
ਨਿਧੀ ਸ਼ਰਮਾ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬਾਬਾ ਗਧੀਆ ਵਿਖੇ ਮੇਰੇ ਪਿਤਾ ਜੀ ਦੀ ਜੱਦੀ 157 ਮਰਲੇ ਜ਼ਮੀਨ ਹੈ, ਸਾਡੀ ਜ਼ਮੀਨ ਦੇ ਨਾਲ ਹੀ ਸੰਨੀ ਨਾਰੰਗ ਅਤੇ ਬਿੰਟਾ ਵਾਲੀਆ ਨੇ ਵੀ ਜਮੀਨ ਖਰੀਦੀ ਹੈ,ਇਸ ਜਮੀਨ ਨੂੰ ਰਾਹ ਨਹੀਂ ਲਗਦਾ ਸੀ। ਉਕਤ ਲੋਕਾਂ ਨੇ ਬੜੀ ਹੀ ਚਲਾਕੀ ਨਾਲ ਪ੍ਰਸ਼ਾਸ਼ਨ ਦੇ ਕੁਝ ਅਫਸਰਾਂ ਨਾਲ ਮਿਲ ਕੇ ਸਾਡੀ ਜਮੀਨ ਨੂੰ ਨਗਰ ਨਿਗਮ ਦੇ ਖਸਰਾ ਨੰਬਰ ਵਿੱਚ ਪਵਾ ਦਿੱਤਾ।  ਨਿਧੀ ਸ਼ਰਮਾ ਨੇ ਕਿਹਾ ਕਿ ਅਸੀਂ 100 ਸਾਲ ਦੇ ਕਰੀਬ ਇਸ ਜਗ੍ਹਾ ਤੇ ਰਹਿੰਦੇ ਹਾਂ ਇਹ ਸਾਡੀ ਮਲਕੀਅਤ ਹੈ। ਉਨ੍ਹਾਂ ਅੱਗੇ ਕਿਹਾ ਕਿ 21 ਜੁਲਾਈ ਨੂੰ ਸਨੀ ਨਰੰਗ ਅਤੇ ਵਾਲੀਆ ਨੇ ਆਪਣੇ ਗੁੰਡੇ ਬੁਲਾ ਕੇ ਸਾਡੀ ਜ਼ਮੀਨ ਤੋਂ ਦਰਖਤ ਵੀ ਪਟਵਾ ਦਿੱਤੇ, ਅਤੇ ਅੱਧੀ ਜ਼ਮੀਨ ਤੇ ਕਬਜ਼ਾ ਕਰ ਲਿਆ, ਇਸ ਮੌਕੇ ਉਹਨਾਂ ਦੇ ਨਾਲ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਮੌਜੂਦ ਸਨ। ਨਿਧੀ ਸ਼ਰਮਾ ਨੇ ਦੋਸ਼ ਲਗਾਇਆ ਹੈ ਕਿ 21 ਜੁਲਾਈ ਨੂੰ ਅਸੀਂ ਕੋਰਟ ਤੋਂ ਇਸ ਜਮੀਨ ਬਾਬਤ ਸਟੇਜ ਵੀ ਲਿਆ ਪਰ ਮੌਕੇ ਤੇ ਮੌਜੂਦ ਨਾਇਬ ਤਹਿਸੀਲਦਾਰ ਸਾਹਿਬ ਨੇ ਸਾਡੇ ਸਟੇਅ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਡੀ ਜਮੀਨ ਉੱਤੇ ਕਬਜ਼ਾ ਕਰ ਲਿਆ।
ਇਸੇ ਸੰਬੰਧ ਵਿਚ ਸੰਨੀ ਨਾਰੰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਨਗਰ ਨਿਗਮ ਅਤੇ ਪ੍ਰਸ਼ਾਸਨ ਨੂੰ ਇੱਕ ਚਿੱਠੀ ਲਿਖੀ ਸੀ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਉਕਤ ਨਗਰ ਨਿਗਮ ਫਗਵਾੜਾ ਦੀ ਹੈ ਜਿਸ ਤੇ ਕੁਝ ਲੋਕਾਂ ਨੇ ਕਬਜਾ ਕੀਤਾ ਹੋਇਆ ਹੈ ਕਿਰਪਾ ਇਸ ਦਾ ਕਬਜਾ ਲਿਆ ਜਾਵੇ। ਸਨੀ ਨਰੰਗ ਨੇ ਕਿਹਾ ਕਿ ਨਗਰ ਨਿਗਮ ਨੇ ਆਪਣਾ ਕਬਜ਼ਾ ਲੈ ਲਿਆ ਸਾਡਾ ਇਸ ਵਿੱਚ ਕੋਈ ਰੋਲ ਨਹੀਂ ਹੈ, ਨਿਧੀ ਸ਼ਰਮਾ ਜੋ ਸਾਡੇ ਤੇ ਦੋਸ਼ ਲਗਾ ਰਹੀ ਹੈ ਉਹ ਬੇਬੁਨਿਆਦ ਹਨ।
ਇਸੇ ਸੰਬੰਧ ਵਿਚ ਨਾਇਬ ਤਹਿਸੀਲਦਾਰ ਪਵਨ ਕੁਮਾਰ ਸ਼ਰਮਾ ਨੇ  ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਸ ਜਮੀਨ ਦੀ ਨਿਧੀ ਗੱਲਬਾਤ ਕਰ ਰਹੀ ਹੈ ਉਹ ਜਮੀਨ ਨਗਰ ਨਿਗਮ ਦੀ ਹੈ ਜਿਸ ਤੇ ਨਗਰ ਨਿਗਮ ਨੇ ਆਪਣਾ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਕਤ ਜ਼ਮੀਨ ਨਿਧੀ ਸ਼ਰਮਾ ਦੀ ਨਹੀਂ ਹੈ। ਜਿਹੜਾ ਕੋਰਟ ਦਾ ਸਟੇਅ ਇਹ ਦਿਖਾ ਰਹੇ ਸਨ ਉਹ ਖਸਰਾ ਨੰਬਰ ਹੋਰ ਜ਼ਮੀਨ ਹੈ।

Loading

Leave a Reply

Your email address will not be published. Required fields are marked *