ਪੰਜਾਬ ਅਤੇ ਹਰਿਆਣਾ ਦਾ ਰਿਸ਼ਤਾ ਸਕੇ ਭਰਾਵਾਂ ਵਰਗਾ ਹੈ: ਮੁੱਖ ਮੰਤਰੀ ਸੈਣੀ

ਪੰਜਾਬ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਭਾਜਪਾ ਸਨੀਆਰ ਆਗੂ ਹਰਵਿੰਦਰ ਸਿੰਘ ਡੱਲੀ ਨੇ ਮੁਲਾਕਾਤ ਕੀਤੀ ਅਤੇ ਸਵਾਗਤ ਕੀਤਾ  ਉਨ੍ਹਾਂ ਦੇ ਨਾਲ ਜਲੰਧਰ ਵਿੱਚ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਡੇਰਾ ਬੱਲਾਂ ਵਿੱਚ ਵਿਚ ਸੰਤ ਨਿਰੰਜਨ ਦਾਸ ਜੀ ਅਤੇ ਸੁਆਮੀ ਮੋਹਨ ਦਾਸ ਆਸ਼ਰਮ ਵਿੱਚ ਪਹੁੰਚ ਕੇ ਮਾਤਾ ਸੋਮਾ ਦੇਵੀ ਪਾਸੋਂ ਅਸ਼ੀਰਵਾਦ ਲਿਆ ਅਤੇ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਅਤੇ ਹਰਿਆਣਾ ਦਾ ਰਿਸ਼ਤਾ ਸਕੇ ਭਰਾਵਾਂ ਵਰਗਾ ਹੈ। ਦੋਵੇਂ ਰਾਜ  ਆਰਥਿਕ ਸਾਧਨਾਂ ਨਾਲ ਭਰਪੂਰ ਹਨ ਜਿਹਨਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਕੇ ਅਤੇ ਆਪਸੀ ਸਹਿਯੋਗ ਨਾਲ ਸਰਬ ਪੱਖੀ ਵਿਕਾਸ ਦਾ ਮੁੱਢ ਬੰਨ੍ਹਿਆ ਜਾ ਸਕਦਾ ਹੈ ਜਿਸ ਨਾਲ ਰੁਜ਼ਗਾਰ ਦੇ ਮੌਕੇ ਵੱਧਣਗੇ ਅਤੇ ਨੌਜਵਾਨ ਪੀੜ੍ਹੀ ਦੀ ਵਿਦੇਸ਼ਾਂ ਵੱਲ ਜਾਣ ਦੀ ਰੁਚੀ ਨਹੀਂ ਰਹੇਗੀ । ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸੰਘਰਸ਼ ਅਤੇ ਧਰਨਿਆਂ ਨੂੰ ਛੱਡ ਕੇ ਕੇਂਦਰ ਦੀ ਭਾਜਪਾ ਸਰਕਾਰ ਨਾਲ ਗੱਲਬਾਤ ਕਰਕੇ ਕਿਸਾਨੀ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ ਕਿਉਂਕਿ ਦੋਹਾਂ ਰਾਜਾਂ ਦੀ ਆਰਥਿਕਤਾ ਖੇਤੀਬਾੜੀ ‘ਤੇ ਨਿਰਭਰ ਹੈ। ਮੁੱਖ ਮੰਤਰੀ ਸ੍ਰੀ ਸੈਣੀ ਨੇ ਕਿਹਾ ਕਿ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਸ਼ਾਨਦਾਰ ਜਿੱਤ ਪ੍ਰਾਪਤ ਕਰੇਗੀ। ਉਹਨਾਂ  ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਦੇਸ਼ ਨੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕੀਤੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਉੱਚਾ ਵਿਕਾਰ ਬਣਿਆ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਵੇਂ ਭਾਜਪਾ ਦਾ ਪਾਰਲੀਮੈਂਟ ਮੈਂਬਰ ਨਹੀਂ ਚੁਣਿਆ ਗਿਆ ਪਰ ਪ੍ਰਤੀਸ਼ਤ ਵੋਟ ਵਧਾਉਣ ਵਿੱਚ ਭਾਜਪਾ ਨੇ ਕਾਮਯਾਬੀ ਹਾਸਿਲ ਕੀਤੀ ਜਿਸ ਕਰਕੇ ਅਗਲੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਹਰ ਫਰੰਟ ‘ਤੇ ਫੇਲ ਹੈ ।ਇਸ ਮੌਕੇ ਉਹਨਾਂ ਨਾਲ ਬਾਬਾ ਮਨਦੀਪ ਜੀ ਡੇਰਾ ਬੱਲਾਂ , ਸੀਨੀਅਰ ਭਾਜਪਾ ਆਗੂ ਹਰਵਿੰਦਰ ਸਿੰਘ ਡੱਲੀ,  ਸੁਸ਼ੀਲ ਰਿੰਕੂ ਅਤੇ ਹੋਰ ਬਹੁਤ ਸਾਰੇ ਭਾਜਪਾ ਆਗੂ ਹਾਜ਼ਰ ਸਨ।
ਕੈਪਸਨ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਤੇ ਹਰਵਿੰਦਰ ਸਿੰਘ ਡੱਲੀ  ਸਨਮਾਨ ਕਰਦੇ ਮਾਤਾ ਸੋਮਾ ਦੇਵੀ ਜੀ।

Loading

Leave a Reply

Your email address will not be published. Required fields are marked *