ਜਲੰਧਰ (ਵਿਸ਼ਨੂੰ)-ਹੁਸ਼ਿਆਰਪੁਰ ਦੇ ਇੱਕ ਕਲੋਨਾਈਜ਼ਰ ਵੱਲੋਂ ਇੱਕ ਵਾਰ ਫਿਰ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਨਜਾਇਜ਼ ਕਲੋਨੀ ਕੱਟ ਕੇ ਚੂਨਾ ਲਗਾ ਦਿੱਤਾ ਹੈ ਉਕਤ ਕਲੋਨੀ ਹੁਸ਼ਿਆਰਪੁਰ ਦੇ ਮੁਹੱਲਾ ਨਰਾਇਣ ਨਗਰ ਵਿਖੇ ਕੱਟੀ ਗਈ ਹੈ। ਇਹ ਕਲੋਨੀ ਦੋ ਏਕੜ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਸਬੰਧ ਵਿੱਚ ਨਗਰ ਨਿਗਮ ਵੱਲੋਂ ਇੱਕ ਸ਼ਿਕਾਇਤ ਦੇ ਅਧਾਰ ਤੇ ਦੱਸਿਆ ਹੈ ਕਿ ਉਕਤ ਕਲੋਨੀ ਸਾਲ 2023 ਵਿੱਚ ਕੱਟੀ ਜਾ ਰਹੀ ਸੀ, ਜਿਸ ਕਾਰਨ ਉਕਤ ਕਲੋਨੀ ਨੂੰ ਨੋਟਿਸ ਨੰ: 223/MTP ਮਿਤੀ 15/06/2023 ਜਾਰੀ ਕੀਤਾ ਗਿਆ ਸੀ।ਨੋਟਿਸ ਮਿਲਣ ਉਪਰੰਤ ਕਲੋਨਾਇਜ਼ਰ ਵੱਲੋਂ ਕੰਮ ਬੰਦ ਕਰਵਾ ਦਿੱਤਾ ਗਿਆ ਸੀ। ਹੁਣ ਕਲੋਨਾਇਜ਼ਰ ਵੱਲੋਂ ਦੋਬਾਰਾ ਕੰਮ ਸ਼ੁਰੂ ਕੀਤਾ ਗਿਆ ਸੀ, ਜੋ ਕਿ ਮੌਕੇ ਤੇ ਬੰਦ ਕਰਵਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਪ੍ਰਗਤੀ ਅਧੀਨ ਹੈ।
ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦਾ ਇੱਕ ਸ਼ਾਤਰ ਕਲੋਨਾਜ਼ਰ ਨੇ ਮੁਹੱਲਾ ਨਰਾਇਣ ਨਗਰ ਵਿਖੇ ਨਜਾਇਜ਼ ਕਲੋਨੀ ਕੱਟੀ ਹੋਈ ਹੈ ਅਤੇ ਕਲੋਨੀ ਵਿੱਚ ਪਲਾਟਾਂ ਦਾ ਰੇਟ ਦੋ ਲੱਖ ਤੋਂ ਵੱਧ ਦੱਸਿਆ ਜਾ ਰਿਹਾ ਹੈ। ਕਲੋਨੀ ਵਿੱਚ ਨਜਾਇਜ਼ ਤੌਰ ਤੇ ਸੀਵਰੇਜ ਵੀ ਪਾ ਦਿੱਤਾ ਗਿਆ।ਇਸ ਸਬੰਧ ਵਿੱਚ ਕਲੋਨਾਈਜ਼ਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੀ ਕਲੋਨੀ ਪਾਸ ਹੈ ਅਤੇ ਇਸ ਦੀ ਰਜਿਸਟਰੀ ਵੀ ਕਰਵਾ ਕੇ ਦਿੱਤੀ ਜਾਵੇਗੀ
ਇਸ ਦੇ ਸਬੰਧ ਵਿੱਚ ਕਾਰਪੋਰੇਸ਼ਨ ਦੇ ਅਧਿਕਾਰੀ ਐਮਟੀਪੀ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਕਤ ਸਾਡੇ ਧਿਆਨ ਵਿੱਚ ਨਹੀਂ ਹੈ ਜੇਕਰ ਕੋਈ ਨਜਾਇਜ਼ ਕਲੋਨੀ ਬਣਾਈ ਗਈ ਹੈ ਤਾਂ ਜਲਦੀ ਹੀ ਸਖਤ ਕਾਰਵਾਈ ਕੀਤੀ ਜਾਵੇਗੀ।