

ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿੱਚ ਸੰਤ ਮਹਾਂਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਦੀ ਪਵਿੱਤਰ ਯਾਦ ਵਿੱਚ ਬਰਮਿੰਘਮ ਇੰਗਲੈਂਡ ਵਿਚ ਮਹਾਨ ਸਮਾਗਮ ਚਲ ਰਹੇ ਹਨ। ਇਹ ਪੰਦਰਾਂ ਰੋਜ਼ਾ ਮਹਾਨ ਸਮਾਗਮ ਸੰਤ ਮਹਾਂਪੁਰਸ਼ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਵੱਲੋਂ ਵਰੋਸਾਏ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਵਾਲਿਆ ਦੀ ਦੇਖ ਰੇਖ ਵਿਚ ਚਲ ਰਹੇ ਹਨ। ਇਹਨਾ ਮਹਾਨ ਸਮਾਗਮਾ ਵਿਚ ਸ਼ਰਧਾਵਾਨ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆ ਪ੍ਰਾਪਤ ਕਰ ਰਹੀਆਂ ਹਨ। ਭਾਈ ਗੁਰਮੀਤ ਸਿੰਘ, ਭਾਈ ਉਕਾਰ ਸਿੰਘ, ਭਾਈ ਗੁਰਜੰਟ ਸਿੰਘ,ਭਾਈ ਹਰਿੰਦਰ ਸਿੰਘ ਭਾਈ ਪਰਮਿੰਦਰ ਸਿੰਘ ਭੁਜੰਗੀ ਅਤੇ ਹੋਰ ਸੇਵਾਦਾਰਾਂ ਦੀ ਅਣਥੱਕ ਮਿਹਨਤ ਮੁਸ਼ੱਕਤ ਸਦਕਾ ਇਹ ਮਹਾਨ ਸਮਾਗਮ ਬਹੁਤ ਚੜਦੀ ਕਲਾ ਨਾਲ ਚਲ ਰਹੇ ਹਨ। ਇਹ ਮਹਾਨ ਸਮਾਗਮ ਗੁਰਦੁਆਰਾ ਸਚਖੰਡ ਈਸ਼ਰ ਦਰਬਾਰ ਸਾਹਿਬ ਵਿਕਰਿਜ ਰੋਡ ਵੈਸਟ ਬਰਾਮਿਚ ਵਿੱਖੇ ਮਾਨਯੋਗ ਮੁੱਖ ਗ੍ਰੰਥੀ ਭਾਈ ਅਵਤਾਰ ਸਿੰਘ ਜੀ ਦੀ ਸੁਚੱਜੀ ਸੋਚ ਸਮਝ ਦਾ ਖੂਬਸੂਰਤ ਨਮੂਨਾ ਬਣ ਰਹੇ ਹਨ। ਇਹ ਮਹਾਨ ਪਵਿੱਤਰ ਅਸਥਾਨ ਸੰਤ ਮਹਾਂਪੁਰਸ਼ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆ ਵੱਲੋ ਸਥਾਪਿਤ ਕੀਤਾ ਗਿਆ ਸੀ। ਇਸ ਮੌਕੇ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ ਅਤੇ ਭਾਈ ਦਲਬੀਰ ਸਿੰਘ ਦਲੀ ਜੀ ਆਪਣੇ ਪ੍ਰਵਚਨਾ ਨਾਲ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਇਹ ਜਾਣਕਾਰੀ ਦਿੰਦਿਆ ਡਾ ਪੀ.ਐੱਸ ਕੰਗ ਨੇ ਹੋਰ ਦੱਸਿਆ ਕਿ ਗੁਰੂ ਕੇ ਲੰਗਰ ਅਤੁੱਟ ਵਰਤ ਰਹੇ ਹਨ। ਇਸ ਤੋਂ ਇਲਾਵਾ ਵੱਖ ਵੱਖ ਸ਼ਹਿਰਾਂ ਦੀਆਂ ਸੰਗਤਾਂ ਬਾਬਾ ਮੋਹਣ ਸਿੰਘ ਜੀ ਪਿਹੋਵਾ ਵਾਲਿਆਂ ਨੂੰ ਆਪਣੇ ਆਪਣੇ ਘਰਾਂ ਵਿੱਚ ਜਲ ਪਾਣੀ, ਪ੍ਰਸ਼ਾਦਾ ਛਕਾਉਣ ਲਈ ਬੇਨਤੀ ਕਰ ਰਹੀਆਂ ਹਨ। ਬਾਬਾ ਮੋਹਣ ਸਿੰਘ ਪਿਹੋਵਾ ਵਾਲੇ ਕਾਫੀ ਹੱਦ ਤੱਕ ਸੰਗਤਾਂ ਦੀ ਬੇਨਤੀ ਪ੍ਰਵਾਨ ਕਰ ਰਹੇ ਹਨ।


