ਸਸਾਰ ਵਿੱਚ ਵਿਚਰਦਿਆਂ ਲੋਕ ਭਾਵਨਾਵਾਂ ਨੂੰ ਕਵਿਤਾ ਦਾ ਰੂਪ ਦੇਣਾ ਪ੍ਰਮਾਤਮਾ ਦੀ ਬਖਸ਼ਿਸ਼ ਨਾਲ ਕਵੀਆਂ ਦੇ ਹਿੱਸੇ ਵਿੱਚ ਆਇਆ ਹੈ।ਲੋਕ ਭਾਵਨਾ ਦੀ ਤਰਜਮਾਨੀ ਇਕ ਵੱਡਾ ਗੁਣ ਮੰਨਿਆ ਗਿਆ ਹੈ। ਮਨਦੀਪ ਸਿੰਘ ਕੰਗ ਦੀ ਇਹ ਪਲੇਠੀ ਕੋਸ਼ਿਸ ਸ਼ਲਾਘਾਯੋਗ ਹੈ। ਮਨਦੀਪ ਨੇ ਹਰ ਵਰਗ ਨੂੰ ਬੜੇ ਧਿਆਨ ਅਤੇ ਸਲੀਕੇ ਨਾਲ ਛੋਹਿਆ ਹੈ। ਉਸ ਦੀਆ ਰਚਨਾਵਾਂ ਪੜ ਕੇ ਜਾਪਦਾ ਹੈ ਕਿ ਇਕ ਦਿਨ ਮਨਦੀਪ ਸਿੰਘ ਕੰਗ ਉਚਾਈਆਂ ਨੂੰ ਛੂਹੇਗਾ। ਅਜ ਤਰਨਤਾਰਨ ਜਿਲੇ ਦੇ ਪਿੰਡ ਜਲਾਲਾਬਾਦ ਵਿੱਖੇ ਮਨਦੀਪ ਸਿੰਘ ਕੰਗ ਦੇ ਫਾਰਮ ਹਾਊਸ ਤੇ ਇਕ ਸਧਾਰਨ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸੰਤ ਮਹਾਰਾਜ ਸੰਤ ਮਹਾਂਪੁਰਸ਼ ਸੰਤ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆ ਨੇ ਵਾਲੀਆ ਇੰਟਰਪ੍ਰਾਈਜ਼ਜ਼ ਜਲੰਧਰ ਦੁਆਰਾ ਤਿਆਰ ਕੀਤੀ ਗਈ ਮਨਦੀਪ ਸਿੰਘ ਕੰਗ ਦੀ ਪਲੇਠੀ ਕਾਵਿਸੰਗਰਿਹ, ਕਲਮ ਦੇ ਵਲਵਲੇ, ਲੋਕ ਅਰਪਣ ਕੀਤੀ । ਇਸ ਮੌਕੇ ਸ੍ਰੀਮਾਨ ਛੋਟੂ ਨਾਥ ਜੀ ਮਹਾਰਾਜ ਮੀਆਂਵਿੰਡ ਉਚੇਚੇ ਤੌਰ ਪਰ ਸ਼ਾਮਲ ਹੋਏ। ਇਸ ਤੋਂ ਇਲਾਵਾ ਭਾਈ ਜਸਕਰਨ ਸਿੰਘ, ਭਾਈ ਰਸ਼ਪਾਲ ਸਿੰਘ, ਸ.ਸਾਹਿਬ ਸਿੰਘ ਕੰਗ, ਕਾਕਾ ਸਿੰਘ ਜਲਾਲਾਬਾਦ, ਡਾ.ਪੀ.ਐਸ ਕੰਗ ਜਲਾਲਾਬਾਦ ਅਤੇ ਹੋਰ ਅਨੇਕਾਂ ਸੰਗਤਾਂ ਇਸ ਮੌਕੇ ਹਾਜ਼ਰ ਸਨ।