45 ਲੱਖ ਰੁਪਏ ਦੀ ਨਜਾਇਜ਼ ਸ਼ਰਾਬ ਫੜੇ ਜਾਣ ਤੇ ਸ਼ਰਾਬ ਠੇਕੇਦਾਰ ਨੇ ਆਪਣੇ ਕਰਿੰਦੇ ਉੱਤੇ ਕਰਵਾਇਆ ਜਾਨਲੇਵਾ ਹਮਲਾ

ਜਲੰਧਰ, 3 ਅਗਸਤ (ਵਿਸ਼ਨੂੰ) -ਪਿਛਲੇ ਮਹੀਨੇ ਦੀ 29 ਜੁਲਾਈ ਨੂੰ ਲੰਮਾ ਪਿੰਡ ਚੌਂਕ ਦੇ ਨਜ਼ਦੀਕ ਡੇਢ ਦਰਜਨ ਦੇ ਕਰੀਬ ਹਮਲਾਵਰਾਂ ਨੇ ਇੱਕ ਨੌਜਵਾਨ ਨੂੰ ਰੋਕ ਕੇ ਉਸਦੀ ਗੱਡੀ ਦੀ ਭੰਨ ਤੋੜ ਕੀਤੀ ਸੀ ਅਤੇ ਉਸਦੇ ਜਾਨਲੇਵਾ ਹਮਲਾ ਕੀਤਾ ਸੀ। ਇਸ ਮਾਮਲੇ ਵਿਚ ਪਤਾ ਲੱਗਾ ਹੈ ਕਿ ਇਹ ਹਮਲਾ ਸ਼ਰਾਬ ਦੇ ਠੇਕੇਦਾਰ ਵੱਲੋਂ ਕਰਵਾਇਆ ਗਿਆ ਕਿਉਂਕਿ ਸ਼ਰਾਬ ਦੇ ਠੇਕੇਦਾਰ ਦੀ 45 ਲੱਖ ਰੁਪਏ ਦੀ ਕੀਮਤ ਦੀ ਨਾਜਾਇਜ਼ ਸ਼ਰਾਬ ਫੜੀ ਗਈ ਸੀ।
ਜਾਣਕਾਰੀ ਅਨੁਸਾਰ ਸ਼ਰਾਬ ਦੇ ਠੇਕੇਦਾਰ ਨੂੰ ਆਪਣੇ ਕਰਿੰਦੇ ਉੱਤੇ ਸ਼ੱਕ ਸੀ ਕਿ ਇਸ ਨੇ ਮਹਿਕਮੇ ਨੂੰ ਜਾਣਕਾਰੀ ਦੇ ਕੇ ਮੇਰੀ 45 ਲੱਖ ਰੁਪਏ ਦੀ ਨਜਾਇਜ਼ ਸ਼ਰਾਬ ਫੜਾਈ ਹੈ। ਜਦ ਕਿ ਮਾਮਲਾ ਇਹ ਹੈ ਕਿ ਸ਼ਰਾਬ ਦੇ ਠੇਕੇ ਤੇ ਕੰਮ ਕਰਨ ਵਾਲੇ ਸੁਨੀਲ ਮਨੋਚਾ ਆਪਣੇ ਮਾਲਕ ਸੁਰਿੰਦਰ ਸੋਫ਼ੀ ਕੋਲੋਂ ਕੰਮ ਛੱਡ ਦਿੱਤਾ ਸੀ ਅਤੇ ਉਸਨੇ ਆਪਣੇ ਮਾਲਕ ਕੋਲੋਂ 45 ਹਜ਼ਾਰ ਰੁਪਏ ਤਨਖਾਹ ਵਜੋਂ ਲੈਣੇ ਸੀ। ਸੁਨੀਲ ਮਨੋਚਾ ਨੇ ਦੱਸਿਆ ਕਿ ਮੈਂ ਆਪਣੇ ਮਾਲਕ ਸੁਰਿੰਦਰ ਸੋਫ਼ੀ ਨੂੰ ਇਸ ਬਾਬਤ ਕਈ ਵਾਰ ਫੋਨ ਕੀਤਾ ਪਰ ਉਸ ਨੇ ਹਰ ਵਾਰ ਮੈਨੂੰ ਟਾਲ ਦਿੱਤਾ।ਸੁਨੀਲ ਮਨੋਚਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਸੁਰਿੰਦਰ ਸੂਫ਼ੀ ਦੀ ਇਸੇ ਦੌਰਾਨ ਨਾਜਾਇਜ਼ ਸ਼ਰਾਬ ਲੱਖਾਂ ਰੁਪਏ ਦੀ ਫੜੀ ਗਈ ਸੀ , ਸੁਰਿੰਦਰ ਸੂਫ਼ੀ ਨੂੰ ਮੇਰੇ ਤੇ ਸ਼ੱਕ ਸੀ ਕਿ ਮੈਂ ਉਸਦੀ ਸ਼ਰਾਬ ਫੜਾਈ ਹੈ, ਇਸੇ ਦੇ ਤਹਿਤ ਸੁਰਿੰਦਰ ਸੂਫ਼ੀ ਨੇ ਮੇਰੇ ਉੱਤੇ ਜਾਨਲੇਵਾ ਹਮਲਾ ਕਰਵਾ ਦਿੱਤਾ।
ਸੁਨੀਲ ਮਨੌਚਾ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਨੇ ਨਾਂਮਾਤਰ ਹੀ ਕਾਰਵਾਈ ਕੀਤੀ , ਦੋਸ਼ੀਆਂ ਉਪਰ ਜਾਨਲੇਵਾ ਹਮਲੇ ਦਾ ਪਰਚਾ ਨਹੀਂ ਕੀਤਾ ਗਿਆ।
 ਸੁਨੀਲ ਮਨੋਚਾ ਨੇ ਦੋਸ਼ ਲਾਇਆ ਹੈ ਕਿ ਹਮਲੇ ਤੋਂ 10 ਦਿਨ ਪਹਿਲਾਂ ਉਸ ਨੇ ਜਲੰਧਰ ਦੇ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਸੀ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਕਾਰਨ ਡੇਢ ਦਰਜਨ ਨੌਜਵਾਨਾਂ ਵੱਲੋਂ ਉਸ ’ਤੇ ਹਮਲਾ ਕਰ ਦਿੱਤਾ ਗਿਆ। .  ਜੇਕਰ ਪੁਲਿਸ ਨੇ ਸਮੇਂ ਸਿਰ ਹਮਲਾਵਰਾਂ ‘ਤੇ ਕਾਰਵਾਈ ਕੀਤੀ ਹੁੰਦੀ ਤਾਂ ਉਨ੍ਹਾਂ ਨੂੰ ਬਚਾਇਆ ਜਾ ਸਕਦਾ ਸੀ।  ਸੁਨੀਲ ਮਨੋਚਾ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ।

Loading

Leave a Reply

Your email address will not be published. Required fields are marked *