

ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਹੇਠ ਸ੍ਰੀ ਮਾਨ ਸੰਤ ਮਹਾਂਪੁਰਸ਼ ਸੰਤ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਪਿਹੋਵੇ ਵਾਲਿਆਂ ਦੀ ਪਵਿੱਤਰ ਯਾਦ ਵਿੱਚ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ।ਇਹ ਸਮਾਗਮ ਗੁਰਦੁਆਰਾ ਸਚਖੰਡ ਈਸ਼ਰ ਪ੍ਰਕਾਸ਼ ਧੀਣਾ ਜਲੰਧਰ ਵਿਚ ਸ੍ਰੀ ਮਾਨ ਸੰਤ ਮਹਾਰਾਜ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲਿਆਂ ਦੀ ਯੋਗ ਰਹਿਨੁਮਾਈ ਹੇਠ 15 ਅਪ੍ਰੈਲ ਦਿਨ ਮੰਗਲਵਾਰ ਨੂੰ ਕਰਵਾਇਆ ਜਾਵੇਗਾ।
ਪ੍ਰੈਸ ਨੂੰ ਹੋਰ ਜਾਣਕਾਰੀ ਦਿੰਦਿਆ ਡਾ ਪੀ.ਐੱਸ ਕੰਗ ਨੇ ਦੱਸਿਆ ਕਿ ਇਸ ਮਹਾਨ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਜਿਸ ਵਿਚ ਭਾਰੀ ਇਕਬਾਲ ਸਿੰਘ ਪਿਹੋਵਾ ਭਾਈ ਕਰਮ ਸਿੰਘ ਪਿਹੋਵਾ ਭਾਈ ਕਰਮਜੀਤ ਸਿੰਘ ਬਾਬਾ ਬੀਰਾ ਸਿੰਘ ਜੀ ਅਤੇ ਹੋਰ ਬਹੁਤ ਸੰਗਤਾਂ ਸੇਵਾ ਕਰ ਰਹੀਆਂ ਹਨ। ਇਹ ਮਹਾਨ ਸਮਾਗਮ ਸਵੇਰੇ 10 ਵਜੇ ਤੋਂ ਦੇਰ ਸ਼ਾਮ ਤੱਕ ਚੱਲੇਗਾ। ਇਸ ਮੌਕੇ ਸ੍ਰੀਮਾਨ ਸੰਤ ਮਹਾਰਾਜ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵੇ ਵਾਲਿਆਂ ਵਲੋਂ ਨਵੇਂ ਬਣੇ ਸੁੰਦਰ ਅਤੇ ਵਿਸ਼ਾਲ ਦਰਬਾਰ ਸਾਹਿਬ ਦਾ ਉਦਘਾਟਨ ਕੀਤਾ ਜਾਵੇਗਾ। ਵਖ ਵਖ ਪ੍ਰਕਾਰ ਦੇ ਪਕਵਾਨਾ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

