

ਜਲੰਧਰ (ਵਿਸ਼ਨੂੰ)-ਬੀਤੇ ਦਿਨ ਜਲੰਧਰ ਕੇਂਦਰੀ ਤੋਂ ਆਮ ਆਦਮੀ ਦੇ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਮਨ ਅਰੋੜਾ ਦੇ ਕਰੀਬੀਆਂ ਉੱਤੇ ਵੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ, ਰਮਨ ਅਰੋੜਾ ਦੇ ਕਰੀਬੀ ਸਮਝੇ ਜਾਂਦੇ ਇੱਕ ਆਮ ਆਦਮੀ ਪਾਰਟੀ ਦੇ ਨੇਤਾ ਦੀ ਸ਼ੇਰਪੁਰ ਸੇਖੇ ਵਿਖੇ ਕਲੋਨੀ ਨੂੰ ਢੈਅ ਢੇਰੀ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਸ਼ੇਰਪੁਰ ਸ਼ੇਖੇ ਵਿਖੇ ਵਿਧਾਇਕ ਰਮਨ ਅਰੋੜਾ ਦੀ ਸ਼ੈਅ ਉਤੇ ਆਪ ਲੀਡਰ ਵੱਲੋਂ ਪੰਜ ਛੇ ਏਕੜ ਵਿੱਚ ਨਜਾਇਜ਼ ਕਲੋਨੀ ਦੀ ਉਸਾਰੀ ਪਿਛਲੇ ਸਾਲ ਤੋਂ ਕੀਤੀ ਜਾ ਰਹੀ ਸੀ ਭੋਲੇ ਭਾਲੇ ਲੋਕਾਂ ਨੂੰ ਇਹ ਕਹਿ ਕੇ ਪਲਾਟ ਵਿੱਚ ਜਾ ਰਹੇ ਸਨ ਕਿ ਸਾਡੀ ਕਲੋਨੀ ਪਾਸ ਹੈ ਅਤੇ ਇਸ ਦੀ ਰਜਿਸਟਰੀ
ਕਰਾਉਣ ਵਿੱਚ ਕੋਈ ਵੀ ਸਮੱਸਿਆ ਨਹੀਂ ਆਵੇਗੀ , ਪਲਾਟ ਲੈਣ ਵਾਲਿਆਂ ਨੂੰ ਹਰ ਸੁਵਿਧਾ ਸਾਡੇ ਕਲੋਨੀ ਵਿੱਚ ਦਿੱਤੀ ਜਾਵੇਗੀ। ਇਸ ਕਲੋਨੀ ਵਿੱਚ ਨਾ ਤਾਂ ਕੋਈ ਸੀਵਰੇਜ ਦੀ ਸੁਵਿਧਾ ਹੈ ਅਤੇ ਨਾ ਹੀ ਕੋਈ ਬਿਜਲੀ ਪਾਣੀ ਦੀ ਸੁਵਿਧਾ ਲੋਕਾਂ ਨੂੰ ਦਿੱਤੀ ਗਈ , ਜਿਸ ਕਾਰਨ ਪਲਾਟ ਖਰੀਦਣ ਵਾਲੇ ਲੋਕ ਕਾਫੀ ਪਰੇਸ਼ਾਨ ਸਨ।

ਸੂਤਰ ਦੱਸਦੇ ਹਨ ਕਿ ਇਸ ਲੀਡਰ ਵੱਲੋਂ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਵਿੱਚ ਛੇ ਸੱਤ ਕਲੋਨੀਆਂ ਕੱਟੀਆਂ ਗਈਆਂ ਹਨ ਇਹਨਾਂ ਕਲੋਨੀਆਂ ਦੀ ਰਜਿਸਟਰੀ ਕਰਾਉਣ ਵੇਲੇ ਬਹੁਤ ਹੀ ਵੱਡਾ ਘਪਲਾ ਕੀਤਾ ਗਿਆ ਹੈ, ਸੂਤਰ ਦੱਸਦੇ ਹਨ ਕਿ ਕੁਝ ਕਲੋਨੀਆਂ ਪੁੱਡਾ ਦੇ ਅਧੀਨ ਸਨ ਉਹਨਾਂ ਕਲੋਨੀਆਂ ਦੀ ਰਜਿਸਟਰੀ ਨਗਰ ਨਿਗਮ ਦੀ ਜਾਲੀ ਐਨਓਸੀ ਲਗਾ ਕੇ ਕਰਵਾ ਦਿੱਤੀਆਂ ਗਈਆਂ ਹਨ ਇਸ ਵਿੱਚ ਤਹਿਸੀਲ ਕੰਪਲੈਕਸ ਦੇ ਬਾਬੂ ਵੀ ਰਲੇ ਹੋਏ ਦੱਸੇ ਜਾ ਰਹੇ ਹਨ। ਵਿਜੀਲੈਂਸ ਜੇਕਰ ਇਸ ਦੀ ਪੂਰੀ ਜਾਂਚ ਕਰੇਗੀ ਤਾਂ ਵੱਡੇ ਪੱਧਰ ਤੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਸੂਤਰ ਦੱਸਦੇ ਹਨ ਕਿ ਸਾਡੀ ਟੀਮ ਕੋਲ ਇਸ ਲੀਡਰ ਦੇ ਕੁਝ ਇਸ ਤਰ੍ਹਾਂ ਦੇ ਦਸਤਾਵੇਜ਼ ਹਾਂਸਲ ਹੋਏ ਹਨ ਜਿਸ ਵਿੱਚ ਸਾਫ ਦਿਖਾਈ ਦਿੰਦਾ ਹੈ ਕਿ ਕਿਵੇਂ ਇਸ ਲੀਡਰ ਨੇ ਐਮਐਲਏ ਰਮਨ ਅਰੋੜਾ ਦੀ ਸ਼ਹਿ ਤੇ ਨਗਰ ਨਿਗਮ ਦੀਆਂ ਜਾਲੀ ਐਨ ਓਸੀਆਂ ਲਗਾ ਕੇ ਪੁੱਡਾ ਦੇ ਇਲਾਕੇ ਵਿੱਚ ਰਜਿਸਟਰੀਆਂ ਕਰਵਾਈਆਂ।
ਪੰਜਾਬ ਪੋਸਟ 24 ਵੱਲੋਂ ਇਸ ਤਰ੍ਹਾਂ ਦੇ ਕਈ ਕਲੋਨਾਈਜ਼ਰ ਹਨ ਜਿਨਾਂ ਵੱਲੋਂ ਨਗਰ ਨਿਗਮ ਦੀਆਂ ਜਾਲੀ ਐਨਓਸੀ ਲਗਾ ਕੇ ਰਜਿਸਟਰੀਆਂ ਕਰਵਾਈਆਂ ਗਈਆਂ ਉਹਨਾਂ ਦਾ ਜਲਦੀ ਹੀ ਭਾਂਡਾ ਫੋੜ ਕੀਤਾ ਜਾਵੇਗਾ।

