

ਦੁਆਬੇ ਦੇ ਦੁਨੀਆ ਭਰ ਵਿੱਚ ਮਸ਼ਹੂਰ ਅਸਥਾਨ ਰੋਜ਼ਾ ਦਾਤਾ ਉਬਦੁਲਾ ਸ਼ਾਹ ਜੀ ਕਾਦਰੀ ਪਿੰਡ ਮੰਢਾਲੀ ਜਿਲਾ ਨਵਾਂਸ਼ਹਿਰ ਵਿੱਖੇ ਪੰਜ ਰੋਜਾ ਮੇਲਾ ਮਿਤੀ 29 ਜੂਨ ਤੋਂ 3 ਜੁਲਾਈ ਤਕ ਕਰਵਾਇਆ ਜਾ ਰਿਹਾ ਹੈ। ਮੌਜੂਦਾ ਗਦੀ ਨਸ਼ੀਨ ਸਾਈਂ ਉਮਰੇ ਸ਼ਾਹ ਜੀ ਕਾਦਰੀ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਮਹਾਨ ਸਮਾਗਮ ਵਿਚ ਉਚ ਕੋਟੀ ਦੇ ਕਵਾਲ, ਗਾਇਕ ਕਲਾਕਾਰ
ਮਹਾਨ ਸੰਤ ਫਕੀਰ, ਅਤੇ ਦੇਸ਼ ਵਿਦੇਸ਼ ਤੋਂ ਸੰਗਤ ਸ਼ਾਮਲ ਹੋ ਕੇ ਦਾਤਾ ਜੀ ਦੀਆ ਖੁਸ਼ੀਆ ਪ੍ਰਾਪਤ ਕਰ ਕੇ ਧੰਨ ਹੋਣਗੇ। ਸਾਂਈ ਉਮਰੇ ਸ਼ਾਹ ਜੀ ਨੇ ਹੋਰ ਦੱਸਿਆ ਕਿ ਇਸ ਮਹਾਨ ਸਮਾਗਮ ਵਿਚ ਹਰ ਸਾਲ ਸੰਗਤ ਦੀ ਸਹੂਲਤ ਲਈ ਮਹਾਨ ਪ੍ਰਬੰਧ ਕੀਤੇ ਜਾਂਦੇ ਹਨ। ਲੰਗਰ ਅਤੁੱਟ ਵਰਤਾਇਆ ਜਾਂਦਾ ਹੈ। ਤਮਾਮ ਧਾਰਮਿਕ ਅਤੋ ਸਿਆਸੀ ਲੀਡਰ ਇਸ ਮਹਾਨ ਸਮਾਗਮ ਵਿਚ ਸ਼ਾਮਲ ਹੋ ਕੇ ਅਨੰਦ ਮਹਿਸੂਸ ਕਰਦੇ ਹਨ। ਇਸ ਸਮਾਗਮ ਵਿਚ29 ਜੂਨ ਨੂੰ ਚਿਰਾਗ ਰੌਸ਼ਨ ਹੋਣਗੇ ਰਾਤ ਨੂੰ ਕਵਾਲ, 30 ਜੂਨ, 1,2 ਜੁਲਾਈ ਨੂੰ ਗਾਇਕ ਕਲਾਕਾਰ ਹਾਜ਼ਰੀ ਭਰਨਗੇ
3 ਜੁਲਾਈ ਨੂੰ ਚਾਦਰ ਚੜ੍ਹਾਈ ਜਾਵੇਗੀ ।

