ਜਲੰਧਰ :-ਸਿਮਰ ਗਿੱਲ ਪੁੱਤਰੀ ਸੁਰਿੰਦਰ ਸਿੰਘ ਨਿਵਾਸੀ ਵੈਨਕੂਵਰ ਕਨੇਡਾ ਹਾਲ ਨਿਵਾਸੀ ਬੈਂਗਲੌਰ ਨੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਮੇਰੀ ਕੋਠੀ ਗ੍ਰੇਟਰ ਕੈਲਾਸ਼ ਜਲੰਧਰ ਵਿਖੇ ਹੈ ਜੋ ਅਸੀਂ ਛੁੱਟੀਆਂ ਬਿਤਾਉਣ ਲਈ ਇੱਥੇ ਲਈ ਸੀ। ਕੁਝ ਲੋਕ ਜੋ ਕਿ ਮਾਫ਼ੀਆਂ ਨਾਲ ਸੰਬੰਧਿਤ ਰੱਖਦੇ ਹਨ ਮੇਰੀ ਕੋਠੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਦੀ ਭੂਮਿਕਾ ਇਸ ਮਾਮਲੇ ਵਿਚ ਨਾ ਦੇ ਬਰਾਬਰ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਮਰ ਗਿੱਲ ਨੇ ਦੱਸਿਆ ਕਿ ਇਹ ਕੋਠੀ ਅਸੀ ਗ੍ਰੇਟਰ ਕੈਲਾਸ਼ ਵਿਚ ਡੌਲੀ ਜੈਨ ਕੋਲੋਂ ਖਰੀਦੀ ਸੀ। ਇਸ ਕੋਠੀ ਦੀ ਮੈਂ ਅਤੇ ਸੁਖਮੀਤ ਬਾਜਵਾ 50 ਪ੍ਰਤੀਸ਼ਤ ਦੇ ਪਾਰਟਨਰ ਹਾਂ। ਸੁਖਮੀਤ ਬਾਜਵਾ ਇਸ ਸਮੇਂ 13 ਸਾਲ ਦਾ ਹੈ ਅਤੇ ਮਾਇਨਰ ਹੈ। ਸਿਮਰ ਗਿੱਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹਰਮੀਤ ਕੌਰ ਬਾਜਵਾ ਇਸ ਕੋਠੀ ਨੂੰ ਸੰਜੇ ਕਰਾਟੇ ਵਾਲੇ ਅਤੇ ਬਲਰਾਜ ਨਾਮਕ ਵਿਅਕਤੀ ਨੂੰ ਸਾਢੇ ਤਿੰਨ ਕਰੋੜ ਵਿੱਚ ਵੇਚਣਾ ਚਾਹੁੰਦੀ ਹੈ। ਸਿਮਰ ਦੱਸਿਆ ਕਿ 17 ਅਗਸਤ ਨੂੰ ਮੈਂ ਆਪਣੇ ਇਸ ਘਰ ਵਿਚ ਆਈ ਅਤੇ ਇਸ ਘਰ ਵਿੱਚ ਪਹਿਲਾਂ ਤੋਂ ਹੀ ਇੱਕ ਵਿਅਕਤੀ ਮੌਜੂਦ ਸੀ। ਉਸ ਨੇ ਮੈਨੂੰ ਕਿਹਾ ਕਿ ਤੂੰ ਕੌਣ ਹੈ ਇਹ ਕੋਠੀ ਤਾਂ ਸਾਡੀ ਹੈ। ਸਿਮਰ ਨੇ ਦੱਸਿਆ ਕਿ ਇਸ ਸੰਬੰਧੀ ਮੈਂ ਪੁਲਿਸ ਕਮਿਸ਼ਨਰ ਅਤੇ ਥਾਣਾ ਨੰਬਰ ਇੱਕ ਦੀ ਪੁਲਿਸ ਸੂਚਿਤ ਕੀਤਾ ਅਤੇ ਪੁਲਸ ਨੂੰ ਘਰ ਦੀ ਰਜਿਸਟਰੀ ਦਿਖਾਈ ,ਉਨ੍ਹਾਂ ਨੇ ਮੈਨੂੰ ਆ ਕੇ ਇਸ ਘਰ ਵਿੱਚ ਅੰਦਰ ਵਾੜਿਆ।
ਸਿਮਰ ਗਿੱਲ ਨੇ ਦੋਸ਼ ਲਗਾਉਂਦੇ ਹੋਏ ਅੱਗੇ ਕਿਹਾ ਕਿ ਅੱਜ ਫਿਰ ਹਰਮੀਤ ਕੌਰ ਬਾਜਵਾ ਕੁਝ ਗੁੰਡਿਆਂ ਨੂੰ ਨਾਲ ਲੈ ਕੇ ਆਈ ਅਤੇ ਉਸ ਨੇ ਆਉਂਦੇ ਸਾਰ ਹੀ ਘਰ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਮੈਂ ਕੋਠੀ ਦਾ ਦਰਵਾਜਾ ਨਹੀਂ ਖੋਲਿਆ। ਇੱਕ ਵਿਅਕਤੀ ਨੇ ਕੋਠੀ ਦੀ ਕੰਧ ਵੀ ਟੱਪਣ ਦੀ ਕੋਸ਼ਿਸ਼ ਕੀਤੀ। ਜੋ ਕਿ ਇਸ ਦੀ m ਰਿਕਾਰਡਿੰਗ ਮੋਬਾਈਲ ਫੋਨ ਵਿੱਚ ਮੌਜੂਦ।ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੇਰੀ ਜਾਨ ਅਤੇ ਮਾਲ ਦੀ ਰਾਖੀ ਕੀਤੀ ਜਾਵੇ। ਉਹਦਾ ਕਿਹਾ ਕਿ ਉਹ ਮਾਫੀਆਂ ਇਸ ਕੋਠੀ ਤੇ ਕਾਬਜ ਹੋਣਾ ਚਾਹੁੰਦਾ ਹੈ ਉਨ੍ਹਾਂ ਨੂੰ ਨੱਥ ਪਾਈ ਜਾਵੇ।
ਇਸ ਮੌਕੇ ਸਿਮਰਨ ਗਿੱਲ ਦੇ ਵਕੀਲ ਰਾਜੀਵ ਕੋਹਲੀ ਨੇ ਦੱਸਿਆ ਕਿ ਕੁਝ ਲੋਕ ਮੇਰੀ ਕਲਾਇੰਟ ਸਿਮਰ ਗਿੱਲ ਦੀ ਕੋਠੀ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਇਸੇ ਸੰਬੰਧੀ ਮੈਂ ਇਹਨਾਂ ਦਾ ਕੇਸ ਲਗਾ ਦਿੱਤਾ ਹੈ ਜਿਸ ਦੀ ਤਾਰੀਕ 31 ਅਗਸਤ ਦੀ ਪਈ ਹੈ।