ਸਿੱਖ ਸੇਵਕ ਸੁਸਾਇਟੀ ਵਲੋਂ ਹੜਾਂ ਕਾਰਣ ਟਾਪੂ ਬਣੇ ਪਿੰਡ ਮੁੰਡੀ ਕਾਲੂ ਨੂੰ ਰਾਹਿਤ ਲਈ ਕਿਸ਼ਤੀ ਭੇਟ ਕੀਤੀ -ਖਾਲਸਾ

ਪੰਜਾਬ ਦੇ ਦੁਆਬੇ ਕਪੂਰਥਲਾ, ਜਲੰਧਰ ਅਤੇ ਸੁਲਤਾਨਪੁਰ ਲੋਧੀ ਪਿੰਡਾਂ ਵਿਚ ਹੜ੍ਹਾਂ ਨੇ ਅਜਿਹਾ ਕਹਿਰ ਮਚਾਇਆ ਹੈ ਕਿ  ਪਿੰਡਾਂ ਦੀਆਂ ਗਲੀਆਂ, ਖੇਤਾਂ , ਸੜਕਾਂ ਦੇ ਰਾਹ—ਸਭ ਕੁਝ ਪਾਣੀ ਵਿਚ ਡੁੱਬ ਗਏ ਹਨ।  ਮੰਡ ਇਲਾਕਿਆਂ ਵਿਚ ਹੜ੍ਹ ਦੇ ਪਾਣੀ ਨੇ ਕਈ ਪਿੰਡਾਂ ਦਾ ਖਤਰਨਾਕ ਉਜਾੜਾ ਕਰ ਦਿਤਾ ਹੈ।ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ  ਨੇ ਕਪੂਰਥਲਾ ਦੇ ਪਿੰਡਾਂ—ਅਸੀਕਲਾਂ, ਆਲੀਖੁਰਦ, ਚਕ ਪਤੀ, ਪਿੰਡ ਸਾਂਗਰਾ ਬਾਊਪੁਰ , ਬਾਉਪੁਰ, ਬਾਉਪੁਰ ਕਦੀਮ, ਬਾਉਪੁਰ ਜਦੀਦ,ਸੇਖ ਮਾਗਾ,ਵਿਚ ਵੀ  ਰਾਹਤ ਸਮੱਗਰੀ ਵੰਡੀ। ਇਸ ਵਿਚ ਨਾ  ਪਸ਼ੂਆਂ ਲਈ ਫੀਡ ਅਤੇ  ਚਾਰਾ ਵੀ ਸ਼ਾਮਲ ਸੀ।ਇਸ ਔਖੀ ਘੜੀ ਵਿਚ ਸਿੱਖ ਸੇਵਕ ਸੁਸਾਇਟੀ ਨੇ ਦਿਲੀ ਦੀ ਸੰਗਤ ਦੇ ਸਹਿਯੋਗ ਨਾਲ ਜਿਥੇ ਰਾਹਤ ਸਮੱਗਰੀ ਵੰਡੀ, ਉਥੇ ਮੈਡੀਕਲ ਮੋਬਾਈਲ ਵੈਨ ,ਜਿਸ ਵਿਚ ਡਾਕਟਰ ਸ਼ਾਮਲ ਸਨ ਰਾਹੀਂ ਮਰੀਜ਼ਾਂ ਨੂੰ ਜਰੂਰੀ ਦਵਾਈਆਂ ਵੀ ਮੁਹੱਈਆ ਕਰਵਾਈਆਂ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਸਿਖ ਸੇਵਕ ਸੁਸਾਇਟੀ ਨੇ ਸੁਲਤਾਨਪੁਰ ਲੋਧੀ ਦੇ ਕੁਝ ਪਿੰਡਾਂ ਦਾ ਸਰਵੇਖਣ ਕੀਤਾ ਹੈ।ਸਰਵੇਖਣ ਅਨੁਸਾਰ ਖੇਤਾਂ ਵਿਚ ਰੇਤ ਦੀਆਂ ਸਿਲਟਾਂ ਬਝ ਗਈਆਂ  ਨੇ, ਅਗਲੇ 4-5 ਮਹੀਨੇ ਫਸਲ ਦੀ ਆਸ ਵੀ ਨਹੀਂ।ਸਿਖ ਸੇਵਕ ਸੁਸਾਇਟੀ ਦੇ ਸਰਵੇਖਣ ਅਨੁਸਾਰ ਖੇਤਾਂ ਵਿੱਚ ਰੇਤ ਅਤੇ ਮਿੱਟੀ ਦੀ ਚਾਰ ਤੋਂ ਪੰਜ ਫੁੱਟ ਮੋਟੀ ਪਰਤ ਜਮ੍ਹਾਂ ਹੋ ਗਈ ਹੈ ਜਿਸ ਵਿੱਚ ਪਾਣੀ ਅਜੇ ਵੀ ਰਿਸ ਰਿਹਾ ਹੈ।ਮਿੱਟੀ ਅਤੇ ਰੇਤ ਦੀ ਮੋਟੀ ਪਰਤ ਨੂੰ ਹਟਾਉਣ ਕੋਈ ਸੌਖਾ ਨਹੀਂ ਹੈ।ਸਰਕਾਰ ਦੀ ਨੀਤੀ ਹੈ ਕਿ ਕਿਸਾਨ ਆਪਣੇ ਖੇਤ ਵਿਚੋਂ ਰੇਤ ਜਾਂ ਮਿੱਟੀ ਚੁੱਕੇ ਕੇ ਵੇਚ ਸਕਦੇ ਹਨ, ਪਰ ਇਹ ਨਹੀਂ ਦੱਸਿਆ ਕਿ ਇਸ ਨੂੰ ਵੇਚਣਾ ਕਿੱਥੇ ਹੈ। ਖਾਲਸਾ ਨੇ ਕਿਹਾ ਕਿ ਸਰਕਾਰ ਇਸਦਾ ਖੁਦ ਪ੍ਰਬੰਧ ਕਰੇ।
ਉਨ੍ਹਾਂ ਦਸਿਆ ਕਿ  ਕਿਸਾਨਾਂ ਕੋਲ ਨਾ ਤਾਂ ਅਜਿਹੀ ਮਸ਼ੀਨਰੀ ਹੈ ਜਿਸ ਰਾਹੀਂ ਮਿੱਟੀ ਦੀ ਪਰਤ ਨੂੰ ਹਟਾਇਆ ਜਾ ਸਕੇ ਅਤੇ ਨਾ ਹੀ ਵਿੱਤੀ ਵਸੀਲੇ।’ਸਰਕਾਰ ਦੀਆਂ ਮਿੱਟੀ ਚੁੱਕਣ ਦੀਆਂ ਹਦਾਇਤਾਂ ਕੁਝ ਸਮੇਂ ਲਈ ਹੀ ਹਨ, ਪਰ ਇਸ ਮਿੱਟੀ ਨੂੰ ਸੁੱਕਣ ਵਿੱਚ ਕਾਫ਼ੀ ਸਮਾਂ ਲੱਗ ਜਾਵੇਗਾ।ਉਹਨਾਂ ਦਸਿਆ ਕਿ ਸਥਿਤੀ ਇੰਨੀ ਜ਼ਿਆਦਾ ਖ਼ਰਾਬ ਹੈ ਕਿ ਹੜ੍ਹ ਕਾਰਨ ਕਿਸਾਨ ਆਰਥਿਕ ਤੌਰ ਉਤੇ ਦਸ ਸਾਲ ਪਿੱਛੇ ਚਲੇ ਗਏ ਹਨ, ਕਿਉਂਕਿ ਇੱਕ ਸਾਲ ਕੋਈ ਵੀ ਫ਼ਸਲ ਇਨ੍ਹਾਂ ਖੇਤਾਂ ਵਿੱਚ ਨਹੀਂ ਹੋਣੀ ।ਇਸ ਕਾਰਣ ਖੇਤ ਮਜਦੂਰਾਂ ਦੀ ਆਰਥਿਕਤਾ ਨੂੰ ਵਡਾ ਨੁਕਸਾਨ ਪਹੁੰਚਿਆ ਹੈ।” ਉਹਨਾਂ ਕਿਹਾ ਕਿ  ਖੇਤਾਂ ਵਿੱਚ ਮਿੱਟੀ ਅਤੇ ਰੇਤ ਦੇ ਮਿਸ਼ਰਨ ਦੀ ਪਰਤ ਜਮ੍ਹਾਂ ਹੈ, ਉਸ ਨੂੰ ਰੇਤ ਨਹੀਂ ਆਖਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਦਾ ਕੋਈ ਖ਼ਰੀਦਦਾਰ ਹੈ।’ਸਰਕਾਰ ਨੂੰ ਵਾਹੀ ਯੋਗ ਜ਼ਮੀਨਾਂ ਨੂੰ ਠੀਕ ਕਰਨ ਲਈ ਵਿਆਪਕ ਪੱਧਰ ਉੱਤੇ ਮੁਹਿੰਮ ਸ਼ੁਰੂ ਕਰੇ ਅਤੇ ਇਸੇ ਮਿੱਟੀ ਨਾਲ ਧੁੱਸੀ ਬੰਨ੍ਹ ,ਬਾਊਪੁਰ ਬੰਨ ਤੇ ਹੋਰ ਬੰਨ ਮਜ਼ਬੂਤ ਕਰਨੇ ਚਾਹੀਦੇ ਹਨ ਤਾਂ ਜੋ ਭਵਿੱਖ ਵਿੱਚ ਹੜ੍ਹ ਦੀ ਮਾਰ ਤੋਂ ਜ਼ਮੀਨਾਂ ਨੂੰ ਬਚਾਇਆ ਜਾ ਸਕੇ।
ਖਾਲਸਾ ਨੇ ਦਸਿਆ ਕਿ ਹੜ੍ਹ ਕਾਰਣ ਜਲੰਧਰ ਦੇ ਪਿੰਡ ਮੁੰਡੀ ਕਾਲੂ ਦੇ ਆਲੇ ਦੁਆਲੇ ਪਾਣੀ   ਚਾਰੇ ਪਾਸੇ ਫੈਲਿਆ ਹੋਇਆ ਹੈ ।ਇਹ ਪਿੰਡ ਪੂਰੀ ਤਰ੍ਹਾਂ ਟਾਪੂ ਬਣ ਚੁਕਾ ਹੈ।ਉਥੇ ਕਿਸ਼ਤੀਆਂ ਰਾਹੀਂ ਪਹੁੰਚ ਹੁੰਦਾ ਹੈ।  ਅਜਿਹੇ ਵਿਚ ਸਿੱਖ ਸੇਵਕ ਸੁਸਾਇਟੀ ਨੇ ਕਿਸ਼ਤੀ (ਬੋਟ) ਦੀ ਸਹਾਇਤਾ ਨਾਲ ਨਾ ਸਿਰਫ ਪਿੰਡ ਵਾਸੀਆਂ ਨੂੰ ਰਾਹਤ ਸਮੱਗਰੀ ਪਹੁੰਚਾਈ, ਸਗੋਂ ਇਸ ਕਿਸ਼ਤੀ ਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕਰ ਦਿੱਤਾ ਤਾਂ ਜੋ ਹੋਰ ਹੜ ਪੀੜਤ ਖੇਤਰਾਂ ਵਿਚ ਮਦਦ ਕਰ ਸਕਣ। ਉਨ੍ਹਾਂ ਦਸਿਆ ਕਿ ਇਸ ਕਾਰਜ ਵਿਚ ਜਰਨੈਲ ਸਿੰਘ ਡੋਗਰਾਂਵਾਲਾ ਨੇ ਸਿਖ ਸੇਵਕ ਸੁਸਾਇਟੀ ਨੂੰ    ਹੜ ਪੀੜਤ ਪਿੰਡਾ ਦਾ ਦੌਰਾ ਕਰਾਕੇ  ਸਹਿਯੋਗ ਦਿਤਾ।
ਦਿਲੀ ਦੇ ਧਾਰਮਿਕ ਆਗੂਆਂ ਦੀ ਅਗਵਾਈ ਵਿਚ ਭਾਈ ਚਰਨਜੀਤ ਸਿੰਘ ਖਾਲਸਾ, ਜਥੇਦਾਰ ਜਤਿੰਦਰ ਪਾਲ ਸਿੰਘ ਗੋਲਡੀ, ਸਰਬਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ, ਭਾਈ ਮਨਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਗਲੋਬਲ ਸਿੱਖ ਵਰਗੇ ਸੇਵਾਦਾਰਾਂ ਨੇ ਦਿਨ-ਰਾਤ ਇਕ ਕਰਕੇ ਪੀੜਤਾਂ ਦੀ ਸੇਵਾ ਕੀਤੀ। ਉਹਨਾਂ ਕਿਹਾ ਕਿ ਅਸੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਮੇਂ ਸਿਰ ਬੰਨ੍ਹਾਂ ਦੀ ਮੁਰੰਮਤ, ਸੜਕਾਂ ਦੀ ਮੁੜ ਸੁਰਜੀਤੀ ਅਤੇ ਸਿਹਤ ਸੰਭਾਲ ਦੇ ਪ੍ਰਬੰਧ ਕੀਤੇ ਜਾਣ। ਨਹੀਂ ਤਾਂ ਇਹ ਖਤਰਾ ਹੋਰ ਵੱਧ ਸਕਦਾ ਹੈ।
ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸਕਤਰ ਜਨਰਲ ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਨੇ ਦਸਿਆ ਕਿ ਪਸ਼ੂਆਂ ਲਈ ਚਾਰੇ ਦੀ ਘਾਟ ਨੇ ਕਿਸਾਨਾਂ ਦੀ ਕਮਰ ਤੋੜ ਦਿੱਤੀ ਹੈ।ਸਿਖ ਸੇਵਕ ਸੁਸਾਇਟੀ ਕੁਝ ਹੜ ਪੀੜਤ ਪਿੰਡਾਂ ਵਿਚ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰ ਰਹੇ ਹਾਂ।ਇਸ ਦੀ ਬਹੁਤ ਘਾਟ ਹੈ। ਉਨ੍ਹਾਂ ਦਸਿਆ ਕਿ ਸਭ ਤੋਂ ਭਿਆਨਕ—ਗੰਦਲੇ ਪਾਣੀ ਵਿਚ ਵਹਿ ਕੇ ਆਈਆਂ ਮਨੁੱਖੀ ਲਾਸ਼ਾਂ ਅਤੇ ਮਰੇ ਹੋਏ ਪਸ਼ੂ ਹਨ। ਇਸ ਗੰਦਲੇ ਪਾਣੀ ਨੇ ਹੁਣ ਬਦਬੂ ਦਾ ਅਜਿਹਾ ਆਲਮ ਪੈਦਾ ਕਰ ਦਿੱਤਾ ਹੈ ਕਿ ਸਾਹ ਲੈਣਾ ਵੀ ਔਖਾ ਹੋ ਗਿਆ ਤੇ  ਭਿਆਨਕ ਬੀਮਾਰੀਆਂ ਦਾ ਖਤਰਾ ਵੀ ਪੈਦਾ ਹੋ ਗਿਆ ਹੈ।
ਉਹਨਾਂ ਦਸਿਆ ਕਿ ਸਰਕਾਰ ਨੂੰ ਹੁਣ ਅੱਗੇ ਆ ਕੇ ਬੰਨ੍ਹਾਂ ਦੀ ਮੁਰੰਮਤ, ਸੜਕਾਂ ਦੀ ਮੁੜ ਸੁਰਜੀਤੀ, ਅਤੇ ਸਿਹਤ ਸੰਭਾਲ ਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣਾ ਹੋਵੇਗਾ।ਮੰਡ ਇਲਾਕੇ ਵਿਚ ਬਾਉਪੁਰ ਬਰਿਜ ਦੇ ਆਲੇ-ਦੁਆਲੇ ਦੇ ਪਿੰਡ ਬਿਆਸ ਦੇ ਪਾਣੀ ਨਾਲ ਡੁੱਬੇ ਹੋਏ ਹਨ। ਸਿਖ ਸੇਵਕ ਸੁਸਾਇਟੀ ਜਿਹੜੇ ਹੜ ਪੀੜਤ ਪਿੰਡਾਂ ਵਿਚ ਜਾ ਰਹੀ ਹੈ ,ਮੈਡੀਕਲ ਸੇਵਾਵਾਂ ਦੇ ਰਹੀ ਹੈ। ਫੋਗਿੰਗ ਕੀਤੀ ਜਾ ਰਹੀ ਹੈ।
ਇਸ ਮੌਕੇ ਸਾਹਿਬ ਸਿੰਘ ਆਰਟਿਸਟ, ਸੰਦੀਪ  ਸਿੰਘ ਬੰਨੀ ਚਾਵਲਾ, ਬਲਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ, ਹਰਦੇਵ ਸਿੰਘ ਠੇਕੇਦਾਰ, ਭਾਈ ਮਨਜੀਤ ਸਿੰਘ ਗਤਕਾ ਮਾਸਟਰ ਅੰਮ੍ਰਿਤਸਰ , ਹਰਦੇਵ ਸਿੰਘ ਗਰਚਾ ਗੁਰਪ੍ਰੀਤ ਸਿੰਘ ਰਾਜੂ ,ਸੁਖਵਿੰਦਰ ਸਿੰਘ ਦਿਲੀ ਪੇਂਟ,ਕਮਲਜੀਤ ਸਿੰਘ ਜਮਸ਼ੇਰ   ਵੀ ਇਸ ਹੜ ਪੀੜਤ ਕਾਰ ਸੇਵਾ ਵਿਚ ਸ਼ਾਮਲ ਹੋਏ ।

Loading

Leave a Reply

Your email address will not be published. Required fields are marked *