



ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਛੱਤਰਛਾਇਆ ਹੇਠ ਸੰਤ ਮਹਾਰਾਜ ਸ੍ਰੀ ਮਾਨ ਸੰਤ ਬਾਬਾ ਮਾਨ ਸਿੰਘ ਜੀ ਪਿਹੋਵਾ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਮਹਾਨ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ. ਇਹ ਮਹਾਨ ਸਮਾਗਮ ਗੁਰਦਵਾਰਾ ਸਚਖੰਡ ਈਸ਼ਰ ਦਰਬਾਰ ਜੁਰਾਸੀ ਪਿਹੋਵਾ ਵਿਖੇ ਮਿਤੀ 8 ਅਤੇ 9 ਅਪ੍ਰੈਲ ਨੂੰ ਸਵੇਰੇ 10 ਵਜੇ ਤੋਂ ਅਰੰਭ ਹੋ ਕੇ ਦੋਨੋ ਦਿਨ ਦੇਰ ਸਾ਼ਮ ਤੱਕ ਚਲਣਗੇ.
8 ਅਪ੍ਰੈਲ ਨੂੰ ਕਥਾ, ਕੀਰਤਨ, ਰਾਗੀ, ਢਾਡੀ ਅਤੇ ਕਵੀ ਦਰਬਾਰ ਹੋਣਗੇ.
ਮਿਤੀ 9 ਅਪ੍ਰੈਲ ਨੂੰ ਮਹਾਨ ਸੰਤ ਸਮਾਗਮ ਹੋਣਗੇ.
ਇਹ ਮਹਾਨ ਸਮਾਗਮ ਸ੍ਰੀ ਮਾਨ ਸੰਤ ਬਾਬਾ ਮੋਹਣ ਸਿੰਘ ਜੀ ਪਿਹੋਵਾ (ਲੰਗਰਾਂ ) ਵਾਲਿਆਂ, ਬਾਬਾ ਮਨੀ ਸਿੰਘ ਜੀ,ਬਾਬਾ ਟਿਵਾਣਾ ਜੀ ਬਾਬਾ ਸੁਰਜਨ ਸਿੰਘ ਜੀ ਬਾਬਾ ਕਰਮ ਸਿੰਘ ਜੀ, ਬਾਬਾ ਇਕਬਾਲ ਸਿੰਘ ਜੀ, ਬਾਬਾ ਜੁਝਾਰ ਸਿੰਘ ਬਾਬਾ ਕਰਮਜੀਤ ਸਿੰਘ ਜੀ, ਬਾਬਾ ਲਾਲ ਸਿੰਘ ਜੀ ਅਤੇ ਹੋਰ ਸੰਤ ਬਾਬਾ ਮਾਨ ਸਿੰਘ ਜੀ ਦੇ ਬੱਚਿਆਂ ਦੀ ਦੇਖ ਰੇਖ ਕਰਵਾਇਆ ਜਾ ਰਿਹਾ ਹੈ.
ਇਸ ਮਹਾਨ ਸਮਾਗਮ ਵਿਚ ਦੇਸ਼, ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਆਪਣੇ ਪਿਆਰੇ ਸੰਤ ਮਹਾਰਾਜ ਦੇ ਪਿਆਰ ਹਿਤ ਪਹੁੰਚ ਰਹੀ ਹੈ. ਸੰਗਤਾਂ ਦੀ ਹਰ ਸਹੂਲਤ ਨੂੰ ਵੇਖਦੇ ਹੋਏ ਯੋਗ ਪ੍ਰਬੰਧ ਕੀਤੇ ਜਾ ਰਹੇ ਹਨ. ਗੁਰੂ ਕੇ ਲੰਗਰ ਅਤੁੱਟ ਵਰਤਣਗੇ
![]()






