ਮੈਡਮ ਪਰਵਿੰਦਰ ਕੌਰ ਬੰਗਾ ਨੇ NRI ਸਭਾ ਪੰਜਾਬ ਦੀ ਚੋਣ ਜਿੱਤੀ,ਮੈਡਮ ਪਰਵਿੰਦਰ ਕੌਰ ਬੰਗਾ ਨੇ ਜਸਵੀਰ ਸਿੰਘ ਗਿੱਲ ਨੂੰ ਵੱਡੇ ਫਰਕ ਨਾਲ ਹਰਾਇਆ

ਜਲੰਧਰ (ਵਿਸ਼ਨੂੰ )– NRI ਸਭਾ ਪੰਜਾਬ ਨੂੰ ਨਵਾ ਪ੍ਰਧਾਨ ਅੱਜ ਮਿਲ  ਗਿਆ ਹੈ, ਮੈਡਮ ਪਰਵਿੰਦਰ ਕੌਰ ਬੰਗਾ ਨੇ ਚੋਣ ਜਿੱਤ ਲਈ ਹੈ।ਸਭਾ ਦੇ ਪ੍ਰਧਾਨ ਦੀ ਚੋਣ ਲਈ ਮੈਦਾਨ ’ਚ ਤਿੰਨ ਉਮੀਦਵਾਰ ਹਨ ਜਿਨ੍ਹਾਂ ’ਚ ਸਾਬਕਾ ਪ੍ਰਧਾਨ ਜਸਬੀਰ ਸਿੰਘ ਗਿੱਲ, ਸਾਬਕਾ ਪ੍ਰਧਾਨ ਕਮਲਜੀਤ ਸਿੰਘ ਹੇਅਰ ਤੇ ਆਸਟੇ੍ਰਲੀਆ ਵਾਸੀ ਪਰਵਿੰਦਰ ਕੌਰ ਬੰਗਾ ਸ਼ਾਮਲ ਸਨ। ਕਮਲਜੀਤ ਸਿੰਘ ਹੇਅਰ ਨੂੰ ਏ, ਜਸਬੀਰ ਸਿੰਘ ਗਿੱਲ ਨੂੰ ਬੀ ਤੇ ਪਰਵਿੰਦਰ ਕੌਰ ਨੁੂੰ ਸੀ ਅਲਫਾਬੇਟ ਚੋਣ ਚਿੰਨ੍ਹ ਜਾਰੀ ਕੀਤਾ ਸੀ। ਕੁਲ ਵੋਟਾਂ 168 ਪੋਲ ਹੋਈਆਂ । ਜਿਸ ਵਿਚੋਂ ਕਮਲਜੀਤ ਏਅਰ ਨੂੰ ਕੋਈ ਵੋਟ ਨਹੀਂ ਪਈ ਜਦਕਿ ਜਸਬੀਰ ਸਿੰਘ ਗਿੱਲ ਨੂੰ 14 ਵੋਟਾਂ ਪਈਆਂ। ਇਸੇ ਤਰ੍ਹਾਂ ਮੈਡਮ ਪਰਵਿੰਦਰ ਕੌਰ ਨੂੰ 147 ਹਾਸਲ ਹੋਈਆਂ ਅਤੇ ਉਹ ਵੱਡੇ ਪੱਧਰ ਤੇ ਜੇਤੂ ਰਹੇ।
ਇੱਥੇ ਦੱਸ ਦਈਏ ਕਿ ਐਨਆਰਆਈ ਸਭਾ ਪੰਜਾਬ ਦੀਆਂ ਕੁੱਲ ਵੋਟਾਂ
23600 ਦੇ ਕਰੀਬ ਹਨ। ਐਨਆਰਆਈਜ਼ ਵਲੋ ਇਹਨਾਂ ਵੋਟਾਂ ਨੂੰ ਜਿਆਦਾ ਤਵੱਜੋ ਨਹੀਂ ਦਿੱਤੀ ਜਾਂਦੀ ਪਿਛਲੀ ਵਾਰ ਵੀ ਬਹੁਤ ਘੱਟ ਵੋਟਾਂ ਪਈਆਂ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਮੈਂਬਰਾਂ ਦੇ ਪਹੁੰਚਣ ’ਤੇ ਉਲਝਣ ਦੀ ਸਥਿਤੀ ਬਰਕਰਾਰ ਰਹੀ ਐੱਨਆਰਆਈ ਸਭਾ ਦੇ ਸਾਲ 2018 ਵਿਚ 450 ਦੇ ਕਰੀਬ ਨਵੇਂ ਮੈਂਬਰ ਜੋੜੇ ਗਏ ਹਨ। 650 ਅਜਿਹੇ ਵੋਟਰ ਹਨ ਜਿਨ੍ਹਾਂ ਨੇ ਸਾਲ 2018 ਤੋਂ ਬਾਅਦ ਆਈ ਕਾਰਡ ਰੀਨਿਉ ਕਰਵਾਇਆ ਹੈ ਜਿਨ੍ਹਾਂ ਕੋਲ ਵੋਟ ਦਾ ਅਧਿਕਾਰ ਹੈ। ਫ਼ਿਲਹਾਲ ਸਭਾ ਦੇ 23600 ਦੇ ਕਰੀਬ ਮੈਂਬਰ ਹਨ। ਜ਼ਿਆਦਾਤਰ ਮੈਂਬਰਾਂ ਕੋਲ ਸਾਲ 2018 ਵਾਲਾ ਪੁਰਾਣਾ ਆਈ ਕਾਰਡ ਹੈ ਪਰ ਵੋਟ ਦਾ ਅਧਿਕਾਰ ਨਹੀਂ ਹੈ।

Loading

Leave a Reply

Your email address will not be published. Required fields are marked *