ਪੰਜਾਬ ਪ੍ਰੈੱਸ ਕਲੱਬ ਵਲੋਂ ਰਾਹਗੀਰਾਂ ਲਈ ਲਗਾਇਆ ਨਵਾਂ ਵਾਟਰ ਕੂਲਰ,ਸਾਰੇ ਮੈਂਬਰ ਕਲੱਬ ਤੇ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ ਹੋਣ-ਸੈਣੀ

ਜਲੰਧਰ, 18 ਜੁਲਾਈ:- ਸਥਾਨਕ ਪੰਜਾਬ ਪ੍ਰੈੱਸ ਕਲੱਬ ਵੱਲੋਂ ਸਖਤ ਗਰਮੀ ਦੇ ਮੱਦੇਨਜ਼ਰ ਰਾਹਗੀਰਾਂ ਖਾਸ ਕਰਕੇ ਵਿਦਿਆਰਥਣਾਂ ਲਈ ਠੰਢੇ ਪਾਣੀ ਦੀ ਸਹੂਲਤ ਲਈ ਲਗਾਏ ਗਏ ਵਾਟਰ ਕੂਲਰ ਦੀ ਸਮਰੱਥਾ ਤਿੰਨ ਗੁਣਾ ਵਧਾਉਦਿਆਂ ਆਰ.ਓ. ਸਮੇਤ ਅੱਜ ਨਵਾਂ ਵਾਟਰ ਕੂਲਰ ਤੇਰਾ ਆਸਰਾ ਟਰੱਸਟ ਦੇ ਸੰਸਥਾਪਕ ਬਾਬਾ ਪੁਪਿੰਦਰ ਸਿੰਘ ਇੰਗਲੈਂਡ ਵਾਸੀਆਂ ਦੀ ਆਰਥਿਕ ਸਹਾਇਤਾ ਅਤੇ ਪ੍ਰੈੱਸ ਕਲੱਬ ਦੇ ਮੈਂਬਰ ਦਵਿੰਦਰ (ਜ਼ੀਰੋਲਾਈਨ ਚੈੱਨਲ) ਦੇ ਸੁਹਿਰਦ ਯਤਨਾਂ ਨਾਲ ਸਥਾਪਤ ਕੀਤਾ ਗਿਆ ਹੈ। ਇਸ ਨਵੇਂ ਵਾਟਰ ਕੂਲਰ ਦਾ ਉਦਘਾਟਨ ਵਿਦਿਆਰਥਣ ਸੁਖਜੀਤ ਕੌਰ ਵਲੋਂ ਕੀਤਾ ਗਿਆ। ਕਲੱਬ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੇ ਕਿਹਾ ਕਿ ਕਲੱਬ ਦੇ ਮੈਂਬਰ ਦਵਿੰਦਰ ਸਿੰਘ ਸਾਰੇ ਮੈਂਬਰਾਂ ਲਈ ਪ੍ਰੇਰਨਾਸ੍ਰੋਤ ਹਨ, ਜਿਨ੍ਹਾਂ ਨੇ ਕਲੱਬ ਅਤੇ ਆਮ ਲੋਕਾਂ ਦੀ ਸਹੂਲਤ ਲਈ ਇਹ ਪਹਿਲਕਦਮੀ ਕੀਤੀ ਹੈ। ਕਲੱਬ ਦੇ ਸਾਰੇ ਮੈਂਬਰਾਂ ਨੂੰ ਅਜਿਹੇ ਕਾਰਜਾਂ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ। ਉਨ੍ਹਾਂ ਬਾਬਾ ਪੁਪਿੰਦਰ ਸਿੰਘ ਤੇ ਦਵਿੰਦਰ ਸਿੰਘ ਦਾ ਇਸ ਸ਼ਲਾਘਾਯੋਗ ਉਪਰਾਲੇ ਲਈ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਦਵਿੰਦਰ (ਜ਼ੀਰੋਲਾਈਨ) ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰੈੱਸ ਕਲੱਬ ਦਾ ਸਭ ਨੂੰ ਸਤਿਕਾਰ ਅਤੇ ਮੰਚ ਪ੍ਰਦਾਨ ਕਰਦਾ ਹੈ, ਇਸ ਦੀ ਬਿਹਤਰੀ ਲਈ ਸਾਰਿਆਂ ਨੂੰ ਉਦਮ ਕਰਨਾ ਚਾਹੀਦਾ ਹੈ। ਇਸ ਵਾਟਰ ਕੂਲਰ ਦਾ ਵਧੇਰੇ ਲਾਭ ਨਹਿਰੂ ਗਾਰਡਨ ਸਕੂਲ ਦੀਆਂ ਬੱਚੀਆਂ ਪ੍ਰਾਪਤ ਕਰਦੀਆਂ ਹਨ, ਇਸ ਲਈ ਉਦਘਾਟਨ ਕਰਨ ਵਾਲੀ ਵਿਦਿਆਰਥਣ ਸੁਖਜੀਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਉਸ ਨੂੰ ਪ੍ਰੈੱਸ ਕਲੱਬ ਆਉਣ ਅਤੇ ਉਦਘਾਟਨ ਕਰਨ ਦਾ ਅਵਸਰ ਮਿਲਣ ‘ਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਇਸ ਮੌਕੇ ਗਵਰਨਿੰਗ ਕੌਂਸਲ ਦੇ ਸ਼ਿਵ ਸ਼ਰਮਾ, ਤੇਜਿੰਦਰ ਕੌਰ ਥਿੰਦ, ਰਾਜੇਸ਼ ਯੋਗੀ, ਸੁਕਰਾਂਤ ਸਫਰੀ, ਜਤਿੰਦਰ ਪਾਲ ਸਿੰਘ, ਰਮੇਸ਼ ਗਾਬਾ, ਮਦਨ ਭਾਰਦਵਾਜ, ਅਸ਼ੋਕ ਖੰਨਾ, ਦਲਵੀਰ ਸਿੰਘ, ਹਰਵਿੰਦਰ ਸਿੰਘ ਫੁੱਲ, ਦਵਿੰਦਰ ਸ਼ਰਮਾ, ਸੁਭਾਸ਼ ਸ਼ਰਮਾ, ਸ਼ਿਵਮ ਆਦਿ ਹਾਜ਼ਰ ਸਨ।

Loading

Leave a Reply

Your email address will not be published. Required fields are marked *