ਆਪਣੇ ਆਪ ਨੂੰ BJP ਨੇਤਾ ਦਾ ਭਰਾ ਦੱਸਣ ਵਾਲੇ ਕਲੋਨਾਈਜ਼ਰ ਨੇ ਨਾਜਾਇਜ਼ ਕਲੋਨੀ ਕੱਟ ਕੇ ਸਰਕਾਰ ਨੂੰ ਦਿਁਤੀ ਖੁੱਲ੍ਹੀ ਚੁਣੌਤੀ

ਜਲੰਧਰ, 10 ਜੂਨ, :- ਪੰਜਾਬ ਦੀ ਭਗਵੰਤ ਮਾਨ ਸਰਕਾਰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਦਾਅਵੇ ਕਰ ਰਹੀ ਹੈ ਪਰ ਇਸ ਦੇ ਉਲਟ ਕੁਝ ਲੋਕ ਸਰਕਾਰ ਨੂੰ ਰਗੜੇ ਲਾ ਰਹੇ ਹਨ।
ਅਜਿਹਾ ਹੀ ਇੱਕ ਨਜ਼ਾਰਾ ਜਲੰਧਰ ਦੇ ਪਤਾਰਾ ਦੇ ਨਜਦੀਕੀ ਪਿੰਡ ਜੈਤੇਵਾਲੀ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿੱਥੇ ਆਪਣੇ ਆਪ ਨੂੰ ਸਾਬਕਾ ਅਕਾਲੀ ਵਿਧਾਇਕ ਤੇ ਮੌਜੂਦਾ ਬੀਜੇਪੀ ਨੇਤਾ ਦਾ ਭਰਾ ਦਁਸਣ ਵਾਲੇ ਇੱਕ ਗੁਰਵਿੰਦਰ ਬਵੇਜਾ ਨਾਮ ਦੇ ਕਲੋਨਾਈਜ਼ਰ ਨੇ  ਭਗਵੰਤ ਮਾਨ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣਦਿਆਂ ਪੁਁਡਾ ਅਧਿਕਾਰੀਆ ਦੇ ਨਁਕ ਹੇਠ ਪਿੰਡ ਜੈਤੇਵਾਲੀ ਦੇ ਪ੍ਸਿਁਧ ਧਾਰਮਿਕ ਅਸਥਾਨ “ਡੇਰਾ ਕੁਁਲੀ ਵਾਲੀ ਸਰਕਾਰ’ ਦੇ ਬਿਲਕੁਲ ਸਾਹਮਣੇ ਖੇਤੀਬਾੜੀ ਵਾਲੀ ਜ਼ਮੀਨ ਤੇ  ਨਜਾਇਜ਼ ਕਲੋਨੀ ਕਁਟ ਦਿਁਤੀ ਹੈ ਤੇ ਡੀਲਰਾਂ ਨੂੰ ਬਿਠਾ ਕੇ ਨਕਸ਼ੇ ਤੇ ਪਲਾਟ ਵੇਚੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਕਲੋਨਾਈਜ਼ਰ ਪਹਿਲਾਂ ਵੀ ਕਰਤਾਰਪੁਰ ਦੇ ਪਿੰਡ ਚੀਮਾ ਅਤੇ ਜਲੰਧਰ ਕੈਂਟ ਹਲਕੇ ਦੇ ਵਿਚ ਕਈ ਨਜਾਇਜ਼ ਕਲੋਨੀਆਂ ਕੱਟ ਕੇ ਸਰਕਾਰ ਨੂੰ ਮੋਟਾ ਰਗੜਾ ਲਾ ਚੁੱਕਾ ਹੈ l
ਦੱਸਿਆ ਜਾ ਰਿਹਾ ਹੈ ਕਿ ਗੈਰ-ਕਾਨੂੰਨੀ ਕਲੋਨੀਆਂ ਕੱਟਣ ਤੋਂ ਬਾਅਦ ਡੇਢ ਲੱਖ ਰੁਪਏ ਵਿੱਚ ਪਲਾਟ ਵੇਚੇ ਜਾ ਰਹੇ ਹਨ ਅਤੇ ਕਈ ਪਲਾਟ ਵੇਚਣ ਵਿੱਚ ਡੀਲਰ ਕਾਮਯਾਬ ਵੀ ਹੋ ਗਿਆ ਹੈ।  ਇਸ ਸਬੰਧੀ ਜਦੋਂ ਜਲੰਧਰ ਦੇ ਪੁਁਡਾ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਚੁਁਕਣਾ ਜ਼ਰੂਰੀ ਨਹੀਂ ਸਮਝਿਆ l

Loading

Leave a Reply

Your email address will not be published. Required fields are marked *