ਜਲੰਧਰ 18 ਜੂਨ:- ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਅੱਜ 16 ਜੂਨ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਅਰੰਭ ਹੋਏੇ ਹਨ। ਜਿਨ੍ਹਾਂ ਦੇ ਭੋਗ 18 ਜੂਨ ਦਿਨ ਐਤਵਾਰ ਨੂੰ ਪਾਏ ਗਏ ਉਪਰੰਤ ਵਿਸ਼ਾਲ ਢਾਡੀ ਦਰਬਾਰ ਸਜਾਇਆ ਗਿਆ। ਜਿਸ ਵਿੱਚ ਪ੍ਰਸਿੱਧ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ।
ਮੈਨੇਜਰ ਬਲਜੀਤ ਸਿੰਘ ਅਤੇ ਮੈਨੇਜਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਗੁਰੂ ਘਰ ਵਿਖੇ ਪੁੱਜੀਆਂ ਅਤੇ ਨਕਮਸਤਕ ਹੋਈਆਂ। ਸ਼ਹੀਦੀ ਜੋੜ ਮੇਲੇ ਦੇ ਸਬੰਧ ਵਿੱਚ ਗੁਰੂ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਵੱਖ ਵੱਖ ਤਰਾਂ ਦੇ ਫੁੱਲਾਂ ਨਾਲ ਸਜਾਇਆ ਗਿਆ।
ਸਲਾਨਾ ਜੋੜ ਮੇਲੇ ਤੇ ਤਿੰਨ ਦਿਨਾਂ ਫ੍ਰੀ ਮੈਡੀਕਲ ਕੈਂਪ ਵੀ ਲਗਾਏ ਗਏ।
ਪਿੰਡ ਤੱਲਣ ਵਿੱਖੇ ਤਿੰਨ ਦਿਨਾਂ ਸਲਾਨਾ ਸ਼ਹੀਦੀ ਜੋੜ ਮੇਲੇ ਤੇ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਚੈਰੀਟੇਬਲ ਹਸਪਤਾਲ ਪਿੰਡ ਤੱਲਣ ਦੀ ਟੀਮ ਵੱਲੋਂ ਫ੍ਰੀ ਮੈਡੀਕਲ ਚੈਅਕੱਪ ਕੈਂਪ ਰਸੀਵਰ ਸ. ਉਕਾਰ ਸਿੰਘ ਸੰਘਾ ਦੀ ਵਿਸ਼ੇਸ਼ ਅਗਵਾਈ ਵਿੱਚ ਲਗਾਇਆ ਗਿਆ। ਇਸ ਮੈਡੀਕਲ ਕੈਂਪ ਸਬੰਧੀ ਜਾਣਕਾਰੀ ਦਿੰਦੇ ਹਸਪਤਾਲ ਦੇ ਪ੍ਰਬੰਧਕੀ ਅਫਸਰ ਮੈਡਮ ਰੀਤੂ ਚੱਡਾ ਨੇ ਦਸਿਆ ਕਿ ਇਹ ਫ੍ਰੀ ਮੈਡੀਕਲ ਕੈਂਪ ਲਗਾਤਾਰ ਤਿੰਨ ਦਿਨ 16 ਤੋਂ 18 ਤਰੀਕ ਤੱਕ ਚਲਿਆ ਇਸ ਕੈਂਪ ਵਿੱਚ ਸੰਗਤਾਂ ਦੀਆਂ ਜਰਨਲ ਬੀਮਾਰੀਆਂ ਦਾ ਚੈਅਕੱਪ ਕਰਕੇ ਉਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ । ਮੈਡਮ ਰੀਤੂ ਚੱਡਾ ਨੇ ਦਸਿਆ ਕਿ 18 ਜੂਨ ਨੂੰ ਜੋੜ ਮੇਲੇ ਵਿੱਚ ਚੱਲ ਰਹੇ ਫ੍ਰੀ ਮੈਡੀਕਲ ਕੈਂਪ ਦੇ ਨਾਲ ਨਾਲ 18 ਜੂਨ ਨੂੰ ਹੀ ਇੱਕ ਵਿਸ਼ਾਲ ਖੂਨਦਾਨ ਕੈਂਪ, ਦੰਦਾਂ ਦਾ ਫ੍ਰੀ ਚੈਅਕੱਪ ਕੈਂਪ ਅਤੇ ਫੀਜੋਥੈਰੇਪੀ ਕੈਂਪ ਵੀ ਲਗਾਇਆ ਗਿਆ ਜਿੱਥੇ ਲੱਖਾਂ ਸੰਗਤਾਂ ਨੇ ਇਸ ਮੈਡੀਕਲ ਕੈਂਪ ਦਾ ਫਾਇਦਾ ਉਠਾਇਆ।