ਜਲੰਧਰ (ਵਿਸ਼ਨੂੰ)-ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਸਮੇਂ ਹੋਂਦ ਵਿੱਚ ਆਈ ਸੀ ਤਾਂ ਉਹਨਾਂ ਨੇ ਆਮ ਪਬਲਿਕ ਨਾਲ ਵਾਅਦਾ ਕੀਤਾ ਸੀ ਕਿ ਪੰਜਾਬ ਨੂੰ ਰਿਸ਼ਵਤ ਮੁਕਤ ਕੀਤਾ ਜਾਵੇਗਾ ਪਰ ਦੂਜੇ ਪਾਸੇ ਪੁੱਡਾ ਦੇ ਅਧਿਕਾਰੀ ਅਤੇ ਅਫਸਰ ਆਮ ਆਦਮੀ ਪਾਰਟੀ ਦੀ ਹੇਠੀ ਕਰਨ ਤੇ ਲੱਗੇ ਹੋਏ ਹਨ । ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਕੈਂਟ ਬਾਈਪਾਸ ਰੋਡ ਬਜ਼ਰਾ ਵਿਹਾਰ ਕਲੋਨੀ ਦੇਖਣ ਨੂੰ ਮਿਲਿਆ ਜਿੱਥੇ ਪੰਜਾਬ ਸਰਕਾਰ ਦੇ ਸਖਤ ਆਦੇਸ਼ਾਂ ਨੂੰ ਅੱਖੋਂ ਪਰੋਖੇ ਕਰਕੇ ਕਲੋਨੀ ਦੇ ਡਿਵੈਲਪਰ ਧਰਤੀ ਦੇ ਹੇਠਲੇ ਪਾਣੀ ਨੂੰ ਖਤਮ ਕਰਨ ਤੇ ਲੱਗੇ ਹੋਏ ਹਨ, ਇਸ ਪਾਣੀ ਨੂੰ ਉਸਾਰੀ ਦੇ ਰਹੀ ਵਰਤਿਆ ਗਿਆ ਹੈ ਜੋ ਕਿ ਪਰ ਮੋਟਰ ਲਾਈਸੰਸ ਦੀਆਂ ਟਰਮ ਅਤੇ ਕੰਡੀਸ਼ਨਾਂ ਦੇ ਬਿਲਕੁਲ ਵਿਰੁੱਧ ਹੈ।
ਇਸੇ ਹੀ ਕਲੋਨੀ ਵਿੱਚ ਪੁੱਡਾ ਐਕਟ ਦੀਆਂ ਹੋਰ ਵੀ ਵੱਡੇ ਪੱਧਰ ਤੇ ਧਜੀਆ ਉੜਾਈਆਂ ਗਈਆਂ ਹਨ , ਇਸ ਕਲੋਨੀ ਨੂੰ ਅਫੋਡੇਬਲ ਹਾਊਸ ਕਾਨੂੰਨ ਦੇ ਤਹਿਤ ਪਾਸ ਕਰਵਾਇਆ ਗਿਆ ਸੀ ਪਰ ਇਸ ਅਫੋਡੇਵੱਲ ਹਾਊਸ ਕਾਨੂੰਨ ਨੂੰ ਹੁਣ ਡਿਵੈਲਪਰਾ ਨੇ ਆਪਣੇ ਫਾਇਦੇ ਲਈ ਪੂਰੀ ਤਰਹਾਂ ਤੋੜ ਦਿੱਤਾ ਹੈ। ਅਫੋਡੇਬਲ ਹਾਊਸ ਕਾਨੂੰਨ ਵਿੱਚ ਇੱਕ ਪਲਾਟ ਤੇ ਇੱਕ ਹੀ ਉਸਾਰੀ ਹੋ ਸਕਦੀ ਹੈ ਪਰ ਇਸ ਦੇ ਮਾਲਕ ਨੇ ਵੱਡੇ ਪੱਧਰ ਤੇ ਮੁਨਾਫਾ ਖੱਟਣ ਲਈ ਦੋ ਪਲਾਟਾਂ ਨੂੰ ਕਲਬਿੰਗ ਕਰਕੇ ਇੱਕ ਹੀ ਬਿਲਡਿੰਗ ਉਸਾਰੀ ਗਈ ਹੈ। ਇਸ ਤਰ੍ਹਾਂ ਇਹ ਮਾਮਲਾ ਇੱਕ ਹੀ ਨਹੀਂ ਸਗੋਂ ਕਲੋਨੀ ਵਿੱਚ ਕਈ ਪਲਾਟਾਂ ਨੂੰ ਕਲਬਿੰਗ ਕੀਤਾ ਗਿਆ ਜੋ ਕਿ ਅਫੋਡੇਬਲ ਹਾਊਸ ਪੋਲਸੀ ਦੇ ਬਿਲਕੁਲ ਵਿਰੁੱਧ ਹੈ ਅਤੇ ਕਈ ਉਸਾਰੀਆਂ ਇਸ ਤਰਹਾਂ ਦੀਆਂ ਵੀ ਕੀਤੀਆਂ ਗਈਆਂ ਹਨ ਜੋ ਕਿ ਅਪਰੂਵਡ ਨਕਸ਼ੇ ਤੋਂ ਬਿਲਕੁਲ ਉਲਟ ਹੈ ।
ਦੂਜੇ ਪਾਸੇ ਕਲੋਨੀ ਦੇ ਮਾਲਕਾਂ ਅਤੇ ਕੰਸਲਟ ਲੈਂਡ ਆਫੀਸਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਫੋਨ ਚੱਕਣਾ ਮੁਨਾਸਿਬ ਨਹੀਂ ਸਮਝਿਆ। ਜੇਕਰ ਕਲੋਨੀ ਮਾਲਕਾਂ ਦਾ ਕੋਈ ਪੱਖ ਆਉਂਦਾ ਹੈ ਤਾਂ ਉਸ ਨੂੰ ਵੀ ਜਰੂਰ ਛਾਪਿਆ ਜਾਵੇਗਾ।