

ਜਲੰਧਰ (ਵਿਸ਼ਨੂੰ )-ਐਨਆਰਆਈ ਸਭਾ ਪੰਜਾਬ ਦੀਆਂ ਚੋਣਾਂ ਭਲਕੇ ਸਵੇਰੇ 9 ਵਜੇ ਹੋਣਗੀਆਂ ਇਸ ਤੋਂ ਪਹਿਲਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪ੍ਰਧਾਨ ਦੀ ਚੋਣ ਲੜਨ ਦੇ ਪ੍ਰਮੁੱਖ ਦਾਅਵੇਦਾਰ ਸ਼੍ਰੀ ਕਮਲਜੀਤ ਹੇਅਰ ਦੇ ਇਹਨਾਂ ਚੋਣਾਂ ਤੋਂ ਕਿਨਾਰਾ ਕਰ ਲਿਆ ਹੈ ਉਹਨਾਂ ਕਿਹਾ ਕਿ ਉਹ ਇਨ੍ਹਾਂ ਚੋਣਾਂ ਵਿਚ ਨਿੱਜੀ ਕਾਰਨਾਂ ਕਰਕੇ ਹਿੱਸਾ ਨਹੀਂ ਲੈਣਗੇ। ਉਹਨਾਂ ਦੇ ਮੈਦਾਨ ਵਿੱਚੋਂ ਹਟਣ ਨਾਲ ਬੀਬੀ ਪਰਵਿੰਦਰ ਕੌਰ ਬੰਗਾ ਦੀ ਸਥਿਤੀ ਮਜਬੂਤ ਹੋਣ ਦੀ ਸੰਭਾਵਨਾ ਦਿਖਾਈ ਦੇ ਰਹੀ ਹੈ ਸੂਤਰ ਦੱਸਦੇ ਹਨ ਕਿ ਕਮਲਜੀਤ ਸਿੰਘ ਹੇਅਰ ਬੀਬੀ ਪਰਵਿੰਦਰ ਕੌਰ ਬੰਗਾ ਨੂੰ ਅੰਦਰ ਖਾਤੇ ਸਪੋਰਟ ਕਰਨ ਜਾ ਰਹੇ ਹਨ।
ਇਸ ਖ਼ਬਰ ਤੋਂ ਬਾਅਦ ਪਰਵਿੰਦਰ ਕੌਰ ਬੰਗਾ ਦੀ ਸਿੱਧੀ ਟੱਕਰ ਹੁਣ ਜਸਬੀਰ ਸਿੰਘ ਗਿੱਲ ਨਾਲ ਹੈ ਜੋ ਐਨਆਰਆਈ ਸਭਾ ਕੇ ਪ੍ਰਧਾਨ ਰਹਿ ਚੁੱਕੇ ਹਨ। ਐਨਆਰਆਈ ਸਭਾ ਦੇ ਮਾਹਿਰਾਂ ਅਨੁਸਾਰ ਪਰਵਿੰਦਰ ਕੌਰ ਬੰਗਾ ਹੁਣ ਜਿੱਤ ਲਈ ਮਜ਼ਬੂਤ ਉਮੀਦਵਾਰ ਬਣ ਗਈ ਹੈ। ਮੈਡਮ ਬੰਗਾ ਦੇ ਹੱਕ ਵਿੱਚ ਮਾਹੌਲ ਬਣਨਾ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਮਲਜੀਤ ਸਿੰਘ ਹੇਅਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਮਾਤਾ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਇੰਗਲੈਂਡ ਲਈ ਰਵਾਨਾ ਹੋ ਰਹੇ ਹਨ, ਜਿਸ ਕਾਰਨ ਐਨਆਰਆਈ ਸਭਾ ਪੰਜਾਬ ਦੀਆਂ ਚੋਣਾਂ ਦੀ ਹਿਸਾ ਨਹੀ ਲੈ ਸਕਣਗੇ। ਜ਼ਿਕਰਯੋਗ ਹੈ ਕਿ ਸ੍ਰੀ ਕਮਲਜੀਤ ਸਿੰਘ ਹੇਅਰ ਇਸ ਤੋਂ ਪਹਿਲਾਂ ਐਨਆਰਆਈ ਸਭਾ ਪੰਜਾਬ ਦੇ ਪ੍ਰਧਾਨ ਰਹਿ ਚੁੱਕੇ ਹਨ।

