ਜਲੰਧਰ:- ਪ੍ਰਧਾਨ ਸਰਦਾਰ ਮੋਹਨ ਸਿੰਘ ਢੀਂਡਸਾ ਦੀ ਅਗਵਾਈ ਚ ਦੋਆਬੇ ਦੇ ਕੇਂਦਰੀ ਅਸਥਾਨ ਗੁਰਦੁਆਰਾ ਦੀਵਾਨ ਅਸਥਾਨ ਦੀ ਪ੍ਰਬੰਧਕ ਕਮੇਟੀ ਨੌਜਵਾਨੀ ਨੂੰ ਧਾਰਮਿਕ ਕਾਰਜਾਂ ਨਾਲ ਜੋੜਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਦੱਸਿਆ ਕਿ ਕਰੀਬ 40 ਸਾਲਾਂ ਤੋਂ ਪੰਜਾਬ, ਹਰਿਆਣਾ ਅਤੇ ਦਿੱਲ੍ਹੀ ਵਿਚ ਸਜਾਏ ਗਏ ਵੱਖ ਵੱਖ ਨਗਰ ਕੀਰਤਨਾਂ ਚ ਗੁਰੂ ਮਹਾਰਾਜ ਦੀ ਪਾਲਕੀ ਸਾਹਿਬ ਅੱਗੇ ਸਫ਼ਾਈ ਅਤੇ ਫੁੱਲਾਂ ਦੀ ਵਰਖਾ ਕਰਣ ਵਾਲੀ ਅਤੇ ਧਾਰਮਿਕ ਸਮੱਗਰੀ ਅਤੇ ਬਿਰਧ ਸਰੂਪ ਸਾਹਿਬਾਨ ਇੱਕਤਰ ਕਰਕੇ ਸੇਵਾ ਸੰਭਾਲ ਲਈ ਲਿਜਾਉਣ ਵਾਲੀ ਨਿਸ਼ਕਾਮ ਜਥੇਬੰਦੀ ਦਸਮੇਸ਼ ਸੇਵਕ ਸਭਾ ਚਹਾਰ ਬਾਗ ਅਤੇ ਗੁਰਦੁਆਰਾ ਦੀਵਾਨ ਅਸਥਾਨ ਨੌਜਵਾਨ ਸਭਾ ਫਰਵਰੀ 2024 ਵਿਚ ਸੰਗਤੀ ਰੂਪ ਵਿਚ ਧਾਰਮਿਕ ਸਮੱਗਰੀ ਅਤੇ ਬਿਰਧ ਸਰੂਪ ਸਾਹਿਬਾਨ ਇੱਕਤਰ ਕਰਕੇ ਸੇਵਾ ਸੰਭਾਲ ਲਈ ਸ਼੍ਰੀ ਗੋਇੰਦਵਾਲ ਸਾਹਿਬ ਲਿਜਾ ਰਹੀ ਹੈ। ਦਸਮੇਸ਼ ਸੇਵਕ ਸਭਾ ਦੇ ਸਰਪ੍ਰਸਤ ਨਿਰਮਲ ਸਿੰਘ ਬੇਦੀ, ਚੇਅਰਮੈਨ ਗੁਰਮੀਤ ਸਿੰਘ ਰੂਬੀ ,ਪ੍ਰਧਾਨ ਬਾਵਾ ਗਾਬਾ ਅਤੇ ਜਸਕੀਰਤ ਸਿੰਘ ਜੱਸੀ ਦੀ ਅਗਵਾਈ ਚ ਸਾਰੇ ਨੌਜਵਾਨ ਵੱਖ ਵੱਖ ਜਗ੍ਹਾ ਤੋਂ ਆਪ ਗੁਰੂ ਸਾਹਿਬ ਜੀ ਦੇ ਸਰੂਪ ਸਾਹਿਬਾਨ ਇੱਕਤਰ ਕਰਕੇ ਗੁਰਦੁਆਰਾ ਦੀਵਾਨ ਅਸਥਾਨ ਚ ਸਤਿਕਾਰ ਸਹਿਤ ਰੱਖਣਗੇ ਤੇ ਫਰਵਰੀ ਚ ਸੇਵਾ ਸੰਭਾਲ ਲਈ ਸ਼੍ਰੀ ਗੋਇੰਦਵਾਲ ਸਾਹਿਬ ਸੰਗਤੀ ਰੂਪ ਚ ਲਿਜਾਏ ਜਾਣਗੇ। ਜਲਦੀ ਹੀ ਸਾਰੇ ਗੁਰੂ ਘਰਾਂ ਨਾਲ ਸੰਪਰਕ ਕਰਕੇ ਸੰਗਤਾਂ ਨੂੰ ਸੂਚਿਤ ਕਰਣ ਲਈ ਸੰਪਰਕ ਟੀਮਾਂ ਰਵਾਨਾ ਕੀਤੀਆਂ ਜਾਣਗੀਆਂ ਅਤੇ ਰੂਟ ਅਨਾਉਂਸ ਕੀਤਾ ਜਾਵੇਗਾ।
ਪ੍ਰਬੰਧਕ ਕਮੇਟੀ ਨੇ ਸਾਰੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਤਰ੍ਹਾਂ ਦੀਆਂ ਸੇਵਾਵਾਂ ਨਾਲ ਜੁੜਕੇ ਆਪਣਾ ਜੀਵਨ ਗੁਰੂ ਦੇ ਲੇਖੇ ਲਾਉਣ ਅਤੇ ਸਿੱਖੀ ਦੀ ਸ਼ਾਨ ਨੂੰ ਵਧਾਉਣ। ਇਸ ਮੌਕੇ ਇਕਬਾਲ ਸਿੰਘ ਢੀਂਡਸਾ, ਹਰਵਿੰਦਰ ਸਿੰਘ, ਭੁਪਿੰਦਰ ਸਿੰਘ, ਮੱਖਣ ਸਿੰਘ, ਜਸਪ੍ਰੀਤ ਸਿੰਘ ਚਾਵਲਾ, ਡਿਪਟੀ ਬੱਤਰਾ, ਕਮਲਵੀਰ ਸਿੰਘ, ਅਮਨਦੀਪ ਸਿੰਘ, ਬਰਿੰਦਰਪਾਲ ਸਿੰਘ,ਮਨਮੀਤ ਸਿੰਘ, ਗੁਰਪ੍ਰਤਾਪ ਸਿੰਘ, ਜਸਕੀਰਤ ਸਿੰਘ ਜੱਸੀ, ਜਸਵਿੰਦਰ ਸਿੰਘ, ਨਿਤੀਸ਼ ਮਹਿਤਾ , ਰਾਹੁਲ ਜੁਨੇਜਾ,ਕਾਰਤਿਕ ਸ਼ਰਮਾ, ਅਭੀ ਢੀਂਡਸਾ, ਮਨਕੀਰਤ ਸਿੰਘ,ਗਗਨ ਰੇਣੂ,ਪ੍ਰਭਜੌਤ ਸਿੰਘ,ਹਰਮਨ ਸਿੰਘ, ਜਸਕਰਨ ਸਿੰਘ, ਗੁਰਨੀਤ ਸਿੰਘ, ਅਨਮੌਲਦੀਪ ਸਿੰਘ, ਹਰਸਿਮਰਨ ਸਿੰਘ ਆਦਿ ਸ਼ਾਮਿਲ ਸਨ।