ਕਪੂਰਥਲਾ (ਵਿਸ਼ਨੂੰ)-ਹਰਨੇਕ ਸਿੰਘ ਨੇਕੀ ਨਿਵਾਸੀ ਢਿਲਵਾਂ ਨੇ ਗੁਰਦਿਆਲ ਸਿੰਘ ਨਾਮਕ ਵਿਅਕਤੀ ਤੇ ਦੋਸ਼ ਲਗਾਏ ਹਨ ਕਿ ਉਹਨਾਂ ਨੇ ਗੁਰਦਿਆਲ ਸਿੰਘ ਦੀ ਰਿਪੋਰਟ ਪੁਲਿਸ ਨੂੰ ਲਿਖਾਈ ਸੀ ਕਿ ਉਸ ਕੋਲ ਨਜਾਇਜ਼ ਹਥਿਆਰ ਹਨ ਜਿਸ ਤੋਂ ਬਾਅਦ ਗੁਰਦਿਆਲ ਸਿੰਘ ਅਤੇ ਉਸਦੇ ਪੁੱਤਰ ਨੇ ਆਪਣੇ ਸਾਥੀਆਂ ਸਮੇਤ ਰੰਜਿਸ਼ਨ ਮੇਰੇ ਅਤੇ ਮੇਰੇ ਸਾਥੀ ਦੇ ਸਰੀਏ ਨਾਲ ਹਮਲਾ ਕਰ ਕਰਕੇ ਜਖਮੀ ਕਰ ਦਿੱਤਾ ਅਤੇ ਪਿਸਤੌਲ ਦਿਖਾ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ। ਸਥਾਨਕ ਲੋਕਾਂ ਨੇ ਸਾਨੂੰ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਿੱਥੇ ਸਾਡਾ ਇਲਾਜ ਚੱਲ ਰਿਹਾ ਹੈ। ਹਰਨੇਕ ਸਿੰਘ ਨੇਕੀ ਨੇ ਪੁਲਿਸ ਤੇ ਵੀ ਦੋਸ਼ ਲਗਾਇਆ ਹੈ ਕਿ ਪੁਲਿਸ ਸਥਾਨਕ ਵਿਧਾਇਕ ਦੇ ਦਬਾਅ ਹੇਠ ਆ ਕੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ।
ਹਰਨੇਕ ਸਿੰਘ ਨੇਕੀ ਨੇ ਅੱਗੇ ਦੱਸਿਆ ਕਿ ਹਫਤਾ ਕੁ ਪਹਿਲਾਂ ਮੈਂ ਗੁਰਦਿਆਲ ਸਿੰਘ ਕਵੀਸ਼ਰ ਦੀ ਥਾਣਾ ਭੁਲੱਥ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਸ ਕੋਲ ਨਜਾਇਜ਼ ਹਥਿਆਰ ਹਨ ਅਤੇ ਉਹ ਆਮ ਲੋਕਾਂ ਨੂੰ ਹਥਿਆਰਾਂ ਦੀਆਂ ਧਮਕੀਆਂ ਦਿੰਦਾ ਰਹਿੰਦਾ ਹੈ। ਹਰਨੇਕ ਸਿੰਘ ਨੇਕੀ ਨੇ ਦੱਸਿਆ ਕਿ ਬੀਤੇ ਦਿਨ ਅਸੀਂ ਕਰੀਬ 5 ਵਜੇ ਮੈਂ ਅਤੇ ਮੇਰਾ ਸਾਥੀ ਥਾਣਾ ਢਿਲਵਾਂ ਜਾ ਰਹੇ ਸਨ ਤਾਂ ਗੁਰਦਿਆਲ ਸਿੰਘ ਨੇ ਸਾਨੂੰ ਸੁਨੇਹਾ ਭਜਾਇਆ ਕਿ ਤੁਹਾਨੂੰ ਮੈਂ ਦੇਖ ਲਵਾਂਗਾ ਤੁਹਾਨੂੰ ਮੈਂ ਥਾਣੇ ਨਹੀਂ ਪਹੁੰਚਣ ਦਵਾਂਗਾ। ਨੇਕੀ ਨੇ ਦੱਸਿਆ ਕਿ ਜਿਉਂ ਹੀ ਅਸੀਂ ਥਾਣੇ ਲਈ ਘਰੋਂ ਚੱਲੇ ਤਾਂ ਬਾਜ਼ਾਰ ਵਿਚ ਗੁਰਦਿਆਲ ਸਿੰਘ ਅਤੇ ਉਸਦੇ ਮੁੰਡੇ ਨੇ ਮੇਰੇ ਅਤੇ ਮੇਰੇ ਸਾਥੀ ਉੱਤੇ ਸਰੀਏ ਨਾਲ ਹਮਲਾ ਕਰ ਦਿੱਤਾ ਤੇ ਸਾਨੂੰ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ ਅਤੇ ਪਿਸਤੌਲ ਦਿਖਾ ਕੇ ਕਿਹਾ ਕਿ ਤੁਹਾਨੂੰ ਅਸੀਂ ਜਾਨੋ ਵੀ ਮਾਰ ਦੇਵਾਂਗੇ। ਹਰਨੇਕ ਸਿੰਘ ਨੇਕੀ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਗੁਰਦਿਆਲ ਸਿੰਘ ਇੱਕ ਅਯਾਸ਼ ਬੰਦਾ ਹੈ ਕੁਝ ਦਿਨ ਪਹਿਲਾਂ ਇਹਨਾਂ ਦੇ ਘਰੋਂ ਇੱਕ ਜਨਾਨੀ ਫੜੀ ਗਈ ਸੀ ਇਸ ਨੂੰ ਸ਼ੱਕ ਇਹ ਕਿ ਅਸੀਂ ਲੋਕਾਂ ਨੂੰ ਜਨਾਨੀ ਘਰ ਹੋਣ ਬਾਰੇ ਜਾਣਕਾਰੀ ਦਿੱਤੀ ।
ਨੇਕੀ ਨੇ ਕਿਹਾ ਕਿ ਬੀਤੇ ਦਿਨ ਤੋਂ ਮੈਂ ਅਤੇ ਮੇਰੇ ਸਾਥੀ ਦੋਵੇਂ ਜਣੇ ਭੁਲੱਥ ਦੇ ਸਿਵਲ ਹਸਪਤਾਲ ਵਿਖੇ ਦਾਖਲ ਆ ਪਰ ਪੁਲਿਸ ਨੇ ਸਾਡਾ ਕੋਈ ਵੀ ਅਤਾ ਪਤਾ ਨਹੀਂ ਲਿਆ ਅਤੇ ਨਾ ਹੀ ਕੋਈ ਸਾਡੇ ਬਿਆਨ ਦਰਜ ਕੀਤੇ । ਹਰਨੇਕ ਸਿੰਘ ਨੇਕੀ ਨੇ ਕਿਹਾ ਕਿ ਗੁਰਦਿਆਲ ਸਿੰਘ ਅਤੇ ਉਸ ਮੁੰਡਾ ਜੋ ਕਿ ਕਾਂਗਰਸ ਨਾਲ ਸਬੰਧ ਰੱਖਦੇ ਹਨ ਲੋਕਾਂ ਨੂੰ ਕਹਿੰਦੇ ਹਨ ਕਿ ਪੁਲਿਸ ਸਾਡੀ ਮੁੱਠੀ ਵਿੱਚ ਹੈ ਪੁਲਿਸ ਸਾਡੇ ਤੇ ਕੋਈ ਕਾਰਵਾਈ ਨਹੀਂ ਕਰੇਗੀ। ਦੂਜੇ ਪਾਸੇ ਥਾਣਾ ਢਿਲਵਾਂ ਦੀ ਪੁਲਿਸ ਨਾਲ ਰਾਬਤਾ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਅਸੀਂ ਹਰਨੇਕ ਸਿੰਘ ਨੇਕੀ ਅਤੇ ਉਸ ਦੇ ਸਾਥੀ ਦੀ ਸਟੇਟਮੈਂਟ ਲੈ ਲਈ ਹੈ ਜੋ ਵੀ ਕੋਈ ਦੋਸ਼ੀ ਹੋਇਆ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।