ਜਲੰਧਰ (ਵਿਸ਼ਨੂੰ)-ਜਲੰਧਰ ਸ਼ਹਿਰ ਵਿੱਚ ਮਟਨ ਅਤੇ ਚਿਕਨ ਖਾਣ ਵਾਲੇ ਦੇ ਲਈ ਬੁਰੀ ਖਬਰ ਹੈ , ਸ਼ਹਿਰ ਵਿੱਚ ਰਿਜੈਕਟਡ ਮਾਲ ਵੇਚਿਆ ਜਾ ਰਿਹਾ ਹੈ ਇਹ ਮਾਲ ਅੰਮ੍ਰਿਤਸਰ ਦੀ ਇੱਕ ਕੰਪਨੀ ਵੱਲੋਂ ਵੇਚਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਜੋ ਮੀਟ ਅਤੇ ਚਿਕਨ ਦਾ ਮਾਸ ਫੌਜ ਵੱਲੋਂ ਰਿਜੈਕਟ ਕੀਤਾ ਜਾਂਦਾ ਹੈ ਉਸ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਇੱਕ ਗੱਡੀ ਦੇ ਜਰੀਏ ਸਪਲਾਈ ਕੀਤਾ ਜਾਂਦਾ ਹੈ ਇਹ ਪਤਾ ਲੱਗਾ ਹੈ ਕਿ 70 ਫੀਸਦੀ ਮਾਲ ਮੱਛੀ ਮਾਰਕੀਟ ਅਤੇ ਪਠਾਨਕੋਟ ਬਾਈਪਾਸ ਅਤੇ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਨਜਦੀਕ ਵੇਚਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਨਕੋਦਰ ਅਤੇ ਕਪੂਰਥਲਾ ਵਿੱਚ ਵੀ ਇਸ ਦੀ ਸਪਲਾਈ ਦਿੱਤੀ ਜਾ ਰਹੀ। ਸਿਹਤ ਮਹਿਕਮੇ ਦਾ ਇਸ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਦੀ ਇੱਕ ਮਸ਼ਹੂਰ ਚਿਕਨ ਅਤੇ mutton ਦੀ ਕੰਪਨੀ ਜੋ ਕਿ ਅੰਮ੍ਰਿਤਸਰ ਵਿੱਚ ਬਿਲਕੁਲ ਡਿਫਾਲਟਰ ਹੋ ਚੁੱਕੀ ਸੀ ਉਸਨੇ ਡਿਫਾਲਟਰ ਹੋਣ ਤੋਂ ਬਾਅਦ ਜਲੰਧਰ ਅਤੇ ਹੋਰ ਜਿਲਿਆਂ ਨੂੰ mutton ਅਤੇ ਚਿਕਨ ਸਪਲਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਤੋਂ ਬਾਅਦ ਹੁਣ ਉਸ ਦੀਆਂ ਪੌ ਵਾਰਾਂ ਹੋ ਗਈਆਂ ਹਨ। ਪਤਾ ਲੱਗਾ ਹੈ ਕਿ ਜਲੰਧਰ ਵਿੱਚ ਤੜਕੇ ਇੱਕ ਅੰਮ੍ਰਿਤਸਰ ਤੋਂ ਏਸੀ ਫ੍ਰਿਜ ਵਾਲੀ ਗੱਡੀ ਆਉਂਦੀ ਹੈ ਜੋ ਕਿ ਸਿੱਧਾ ਜਲੰਧਰ ਵਿੱਚ ਨਹੀਂ ਐਂਟਰ ਕਰਦੀ ਕਪੂਰਥਲਾ ਨਕੋਦਰ ਦੇ ਜ਼ਰੀਏ ਜਲੰਧਰ ਦੇ ਪਿਛਲੇ ਹਿੱਸੇ ਤੋਂ ਇਸ ਨੂੰ ਐਂਟਰ ਕੀਤਾ ਜਾਂਦਾ ਹੈ , ਤਾਂ ਕਿ ਪੁਲਿਸ ਪ੍ਰਸ਼ਾਸਨ ਅਤੇ ਸਿਹਤ ਮਹਿਕਮੇ ਨੂੰ ਇਸ ਦੀ ਭਣਕ ਤੱਕ ਨਾ ਕਰਨ ਲੱਗੇ।
ਜਲੰਧਰ ਵਿੱਚ ਜਿਨਾਂ ਜਗ੍ਹਾਂ ਤੇ ਇਹ ਗੱਡੀ ਮਾਲ ਉਤਾਰਦੀ ਹੈ ਉਸ ਵਿੱਚ 70 ਫੀਸਦੀ ਮਾਲ ਮੱਛੀ ਮਾਰਕੀਟ ਵਿੱਚ ਉਤਰਦਾ ਹੈ ਇਸ ਤੋਂ ਇਲਾਵਾ ਸ੍ਰੀ ਗੁਰੂ ਰਵਿਦਾਸ ਚੌਂਕ ਦੇ ਨਜਦੀਕ ਇੱਕ ਮਸ਼ਹੂਰ ਚਿਕਨ ਛਾਪ ਦੇ ਦੁਕਾਨਦਾਰ ਵੱਲੋਂ ਇਸ ਕੋਲੋਂ ਵੱਡੇ ਪੱਧਰ ਤੇ ਮਾਲ ਖਰੀਦਿਆ ਜਾਂਦਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਸਮੇਂ ਵਿੱਚ ਸਾਡੇ ਵੱਲੋਂ ਪਾਠਕਾਂ ਨੂੰ ਅਗਾਹ ਕੀਤਾ ਗਿਆ ਸੀ ਕਿ ਸ਼ਹਿਰ ਵਿੱਚ ਕਿਵੇਂ ਬੱਕਰੇ ਦੇ ਮੀਟ ਦੀ ਥਾਂ ਤੇ ਲੋਕਾਂ ਨੂੰ ਸੂਰ ਦਾ ਮੀਟ ਵੇਚਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਜਲੰਧਰ ਵਿੱਚ ਵੱਡੇ ਪੱਧਰ ਤੇ ਮੀਟ ਵੇਚਣ ਵਾਲਿਆਂ ਨੂੰ ਡਰ ਪੈ ਗਿਆ ਸੀ ਅਤੇ ਉਨ੍ਹਾਂ ਨੇ ਸਹੀ ਮਾਸ ਨੂੰ ਵੇਚਣਾ ਸ਼ੁਰੂ ਕਰ ਦਿੱਤਾ ਸੀ ਹੁਣ ਫਿਰ ਤੋਂ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਸਿਹਤ ਮਹਿਕਮੇ ਨੂੰ ਇਸ ਦੀ ਬਿਲਕੁਲ ਵੀ ਕੰਨੋ ਕੰਨ ਖਬਰ ਨਹੀਂ ਹੈ ਜਾਂ ਉਹ ਜਾਣ ਬੁਝ ਕੇ ਅੱਖਾਂ ਮੀਟ ਕੇ ਬੈਠੇ ਹਨ।
ਜਿਸ ਸਪਲਾਈ ਕਰਨ ਵਾਲੀ ਕੰਪਨੀ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਬਾਰੇ ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਉਸਨੇ ਪਹਿਲਾਂ ਬਹੁਤ ਵੱਡੇ ਪੱਧਰ ਤੇ ਸਪਲਾਈ ਕਰਨੀ ਸ਼ੁਰੂ ਕੀਤੀ ਸੀ ਅੰਮ੍ਰਿਤਸਰ ਵਿੱਚ ਉਸ ਦੀ ਇਹ ਦੁਕਾਨਦਾਰੀ ਨਹੀਂ ਚੱਲੀ ਜਿਸ ਤੋਂ ਬਾਅਦ ਉਸਨੇ ਨਜ਼ਦੀਕੀ ਸ਼ਹਿਰਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਤਾ ਲੱਗਾ ਹੈ ਕਿ ਇਸ ਠੇਕੇਦਾਰ ਦਾ ਮਟਨ ਅਤੇ ਚਿਕਨ ਫੌਜ ਵਿੱਚ ਵੀ ਸਪਲਾਈ ਹੁੰਦਾ ਹੈ ਜੋ ਮਟਨ ਅਤੇ ਚਿਕਨ ਫੌਜ ਵੱਲੋਂ ਰਿਜੈਕਟ ਕਰ ਦਿੱਤਾ ਜਾਂਦਾ ਹੈ ਉਸ ਨੂੰ ਇਹ ਜਲੰਧਰ ਸਥਿਤ ਦੁਕਾਨਾਂ ਤੇ ਸਪਲਾਈ ਕਰ ਦਿੰਦੇ ਹਨ।
ਅਗਲੇ ਅੰਕ ਵਿੱਚ ਜਲੰਧਰ ਦੀਆਂ ਕਿਨਾਂ ਥਾਵਾਂ ਤੇ ਅੰਮ੍ਰਿਤਸਰ ਵਾਲੀ ਗੱਡੀ ਮਾਲ ਸਪਲਾਈ ਕਰਦੀ ਹੈ ਉਸ ਦਾ ਵੱਡੇ ਪੱਧਰ ਤੇ ਖੁਲਾਸਾ ਕੀਤਾ ਜਾਵੇਗਾ।