ਮੋਬਾਈਲਾਂ ਦੀ ਅਸੈਸਰੀ ਵੇਚਣ ਵਾਲੇ ਨੇ ਲਗਾਇਆ ਸਰਕਾਰ ਨੂੰ ਲੱਖਾਂ ਦਾ ਚੂਨਾ,ਚਹਾਰ ਬਾਗ ਦੀ ਬੇਦੀ ਮਾਰਕੀਟ ਵਿੱਚ ਰਹਾਇਸ਼ੀ ਨਕਸ਼ਾ ਪਾਸ ਕਰਾ ਕੇ 10 ਫੁੱਟ ਦੀ ਗਲੀ ਵਿੱਚ ਬਣਾਇਆ ਸ਼ੋਪਿੰਗ ਕੰਪਲੈਕਸ

ਜਲੰਧਰ (ਵਿਸ਼ਨੂੰ)-ਪੰਜਾਬ ਸਰਕਾਰ ਵੱਲੋਂ ਕਰਪਸ਼ਨ ਨੂੰ ਰੋਕਣ ਲਈ ਕਈ ਹੀਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਵੀ ਜਲੰਧਰ ਨਗਰ ਨਿਗਮ ਦੇ ਅਫਸਰ ਇਹਨਾਂ ਪੰਜਾਬ ਸਰਕਾਰ ਦੇ ਹੀਲਿਆਂ ਨੂੰ ਟਿੱਚ ਨਹੀਂ ਜਾਣਦੇ ਅਤੇ ਸ਼ਰੇਆਮ ਮੋਟੇ ਪੈਸੇ ਲੈ ਕੇ ਨਜਾਇਜ਼ ਬਿਲਡਿੰਗਾਂ ਦੀ ਉਸਾਰੀ ਕਰਵਾ ਰਹੇ ਹਨ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਚਹਾਰ ਬਾਗ ਦੀ ਮਾਰਕੀਟ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਇੱਕ ਮੋਬਾਇਲ ਅਸੈਸਰੀ ਵਪਾਰੀ ਨੇ ਸ਼ੋਪਿੰਗ ਕੰਪਲੈਕਸ ਉਸਾਰ ਦਿੱਤਾ ਜੋ ਕਿ ਪੂਰੀ ਤਰ੍ਹਾਂ ਨਜਾਇਜ਼ ਦੱਸਿਆ ਜਾ ਰਿਹਾ ਪਤਾ ਲੱਗਾ ਹੈ ਕਿ ਇਸ ਨੇ ਬਿਲਡਿੰਗ ਦਾ ਨਕਸ਼ਾ ਪਾਸ ਰਿਹਾਇਸ਼ੀ ਕਰਵਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਚਹਾਰ ਬਾਗ ਦੀ ਮਾਰਕੀਟ ਵਿੱਚ ਇੱਕ ਬਹੁਤ ਵੱਡੀ ਬਿਲਡਿੰਗ ਬਣ ਰਹੀ ਹੈ ਜਿਸ ਵਿੱਚ ਵੱਡੀ ਪੱਧਰ ਤੇ ਦੁਕਾਨਾਂ ਦੀ ਉਹ ਸਾਰੀ ਹੋ ਰਹੀ ਹੈ। ਜ਼ਿਕਰ ਯੋਗ ਹੈ ਕਿ ਜਿਸ ਥਾਂ ਤੇ ਉਕਤ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ ਉਸ ਦੇ ਮੂਹਰੇ ਸਿਰਫ ਤੇ ਸਿਰਫ 10 ਫੁੱਟ ਦੀ ਹੀ ਗਲੀ ਹੈ ਜਿਥੋਂ ਮੁਸ਼ਕਿਲ ਹੀ 2 ਮੋਟਰਸਾਈਕਲ  ਲੰਘ ਸਕਦੇ ਹਨ ਪਰ ਇਸ ਦੇ ਬਾਵਜੂਦ ਵੀ ਨਗਰ ਨਿਗਮ ਨੇ  ਮੋਬਾਇਲ ਅਸੈਸਰੀ ਵਾਲਿਆਂ ਨੂੰ ਬਿਲਡਿੰਗ ਦਾ ਸਰਟੀਫਿਕੇਟ ਦੇ ਦਿੱਤਾ ।
ਸੂਤਰ ਦੱਸਦੇ ਹਨ ਕਿ  ਅਸੈਸਰੀ ਵਾਲੇ ਨੇ ਨਗਰ ਨਿਗਮ ਦੇ ਅਫਸਰਾਂ ਦੀ ਸੈਟਿੰਗ ਦੇ ਨਾਲ ਹੀ ਇਸ ਬਿਲਡਿੰਗ ਦੀ ਉਸਾਰੀ ਸ਼ੁਰੂ ਕੀਤੀ ਅਫਸਰਾਂ ਦੀ ਸਲਾਹ ਨਾਲ ਹੀ ਉਸ ਨੇ ਰਿਹਾਇਸ਼ੀ ਬਿਲਡਿੰਗ ਦਾ ਨਕਸ਼ਾ ਪਾਸ ਕਰਵਾ ਕੇ ਕਮਰਸ਼ੀਅਲ ਕੰਮ ਸ਼ੁਰੂ ਕੀਤਾ ਗਿਆ। ਪਤਾ ਲੱਗਾ ਹੈ ਕਿ ਇਸ ਪਲੈਨਿੰਗ ਦੇ ਨਾਲ ਨਗਰ ਨਿਗਮ ਦੇ ਅਫਸਰਾਂ ਨੇ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਚੂਨਾ ਖੁਦ ਹੀ ਲਗਾ ਦਿੱਤਾ ਹੈ ਅਤੇ ਬਿਲਡਿੰਗ ਦੇ ਮਾਲਕ ਨੂੰ ਖੁਸ਼ ਕਰ ਦਿੱਤਾ ਹੈ। ਇਸ ਸੈਟਿੰਗ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਖੋਰੀ ਹੋਈ ਹੈ।
ਜਲੰਧਰ ਦੇ ਇੱਕ ਆਰਟੀਆਈ ਐਕਟੀਵਿਸਟ ਵੱਲੋਂ ਇਸ ਸਬੰਧੀ ਨਗਰ ਨਿਗਮ ਨੂੰ ਆਰਟੀਆਈ ਵੀ ਪਾਈ ਗਈ ਹੈ ਜਿਸ ਵਿੱਚ ਇਸ ਬਿਲਡਿੰਗ ਬਾਰੇ ਪੂਰੇ ਦਸਤਾਵੇਜ਼ ਮੰਗੇ ਗਏ ਹਨ ਆਰਟੀਆਈ ਐਕਟੀਵਿਸਟ ਦਾ ਕਹਿਣਾ ਹੈ ਕਿ ਇਸ ਬਿਲਡਿੰਗ ਨੂੰ ਪਾਸ ਕਰਨ ਵਿੱਚ ਵੱਡੇ ਪੱਧਰ ਤੇ ਨਗਰ ਨਿਗਮ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਅਤੇ ਅਫਸਰਾਂ ਦੀਆਂ ਜੇਬਾਂ ਪੂਰੀ ਤਰ੍ਹਾਂ ਭਰੀਆਂ ਗਈਆਂ ਹਨ ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਅਫਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਬਿਲਡਿੰਗ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ।

Loading

Leave a Reply

Your email address will not be published. Required fields are marked *