

ਜਲੰਧਰ:-ਪਿੰਡ ਰਾਏਪੁਰ ਰਸੂਲਪੁਰ ਤਹਿਸੀਲ ਵ ਜਿਲਾ ਜਲੰਧਰ ਦੇ ਐਨ ਆਰ ਆਈ ਗੁਰਮੇਲ ਸਿੰਘ ਪੁੱਤਰ ਹਰਬੰਸ ਸਿੰਘ ਅਤੇ ਗੁਰਨੇਕ ਸਿੰਘ ਪੁੱਤਰ ਹਰਬੰਸ ਸਿੰਘ ਦੀ ਬਹੁਤ ਕੀਮਤੀ ਜ਼ਮੀਨ ਨਜਾਇਜ ਤੌਰ ਪਰ ਹੜੱਪਣ ਲਈ ਬਲਸੇਰ ਸਿੰਘ ਤੂਰ ਪੁਤਰ ਚਰਨਜੀਤ ਸਿੰਘ ਤੂਰ ਅਤੇ ਬਲਕਰਮ ਸਿੰਘ ਤੂਰ ਪੁਤਰ ਚਰਨਜੀਤ ਸਿੰਘ ਤੂਰ ਉਪਰ ਬਹੁਤ ਸਾਰੇ ਮੁਕੱਦਮੇ ਅਦਾਲਤਾਂ ਵਿੱਚ ਚੱਲ ਰਹੇ ਹਨ। ਗੁਰਮੇਲ ਸਿੰਘ ਉਕਤ ਵਗੈਰਾ ਦਾ ਭਠਾ ਜੋ ਸਵ. ਚਰਨਜੀਤ ਸਿੰਘ ਤੂਰ ਪੁੱਤਰ ਬਲਚਲਨ ਸਿੰਘ ਤੂਰ ਨੇ ਕਿਰਾਏ ਉਪਰ ਲਿਆ ਹੋਇਆ ਸੀ ਇੰਨਾ ਵਲੋਂ ਢਾਹ ਦਿਤਾ ਗਿਆ ਸੀ ਉਸ ਸਬੰਧ ਵਿੱਚ ਵੀ ਮੁਕੱਦਮਾ ਬਲਕਰਮ ਸਿੰਘ ਤੂਰ ਪਰ ਦਰਜ ਹੈ ।ਇਹਨਾ ਸਭ ਕੇਸਾਂ ਤੋਂ ਬਚਣ ਲਈ ਉਕਤ ਬਲਸੇਰ ਸਿੰਘ ਤੂਰ ਪੁੱਤਰ ਚਰਨਜੀਤ ਸਿੰਘ ਤੂਰ, ਬਲਕਰਨ ਸਿੰਘ ਤੂਰ ਪੁੱਤਰ ਚਰਨਜੀਤ ਸਿੰਘ ਤੂਰ ਨੇ ਤਿੰਨ ਜਾਅਲੀ ਦਸਤਾਵੇਜ ਤਿਆਰ ਕਰਵਾ ਕੇ ਵਖ ਵਖ ਕੇਸਾਂ ਵਿੱਚ ਮਾਨਯੋਗ ਅਦਾਲਤ ਜਲੰਧਰ ਵਿਚ ਅਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਪੇਸ਼ ਕਰ ਦਿਤੇ। ਇਸ ਗਲ ਦਾ ਪਤਾ ਲੱਗਣ ਪਰ ਗੁਰਮੇਲ ਸਿੰਘ ਉਕਤ ਦੇ ਅਟਾਰਨੀ ਪਰਮਜੀਤ ਸਿੰਘ ਪੁੱਤਰ ਜਗੀਰ ਸਿੰਘ ਨੇ ਮਾਨਯੋਗ ਡੀ.ਆਈ. ਜੀ.ਸਹਿਬ ਜਲੰਧਰ ਪਾਸ ਸ਼ਿਕਾਇਤ ਦਰਜ ਕਰਵਾਈ। ਜਿਸ ਪਰ ਉਕਤ ਦੋਸ਼ੀਆਂ ਖਿਲਾਫ ਮੁ.ਨੰ.0060 ਅ.ਧ 420, 465, 468, 471, 120B ਤਹਿਤ ਥਾਣਾ ਮਕਸੂਦਾਂ ਜਲੰਧਰ ਵਿਚ ਦਰਜ ਹੋਇਆ ਹੈ। ਇਸ ਦੀ ਜਮਾਨਤ ਲਈ ਉਕਤ ਦੋਸ਼ੀਆਂ ਬਲਸੇਰ ਸਿੰਘ ਤੂਰ ਅਤੇ ਬਲਕਰਮ ਸਿੰਘ ਤੂਰ ਨੇ ਮਾਨਯੋਗ ਸੈਸ਼ਨ ਅਦਾਲਤ ਜਲੰਧਰ ਵਿਚ ਅਰਜੀ ਲਾਈ। ਮਾਨਯੋਗ ਸੈਸ਼ਨ ਅਦਾਲਤ
ਨੇ ਉਕਤ ਦੋਸ਼ੀਆਂ ਦੀਆਂ ਜਮਾਨਤਾਂ ਰਦ ਕਰ ਦਿਤੀਆਂ। ਹੁਣ ਪੁਲਸ ਫਰਾਰ ਦੋਸ਼ੀਆਂ ਵਿਰੁੱਧ ਕਾਰਵਾਈ ਕਰ ਰਹੀ ਹੈ।

