

ਜਲੰਧਰ:-ਸਤਿਗੁਰ ਸ੍ਰੀ ਰਵਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਉਸਤਵ ਦੇ ਸਬੰਧ ਵਿੱਚ ਭੋਗਪੁਰ ਵਿਖੇ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਦਾ ਭਾਜਪਾ ਯੁਵਾ ਮੋਰਚਾ ਦੇ ਸੂਬਾ ਮੀਤ ਪ੍ਰਧਾਨ ਅੰਮ੍ਰਿਤ ਸਿੰਘ ਡੱਲੀ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕਰਦਿਆਂ ਸਤਿਗੁਰੂ ਸ੍ਰੀ ਰਵਿਦਾਸ ਜੀ ਮਹਾਰਾਜ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਗਿਆ।ਇਸ ਮੌਕੇ ਅੰਮ੍ਰਿਤ ਸਿੰਘ ਡੱਲੀ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਜਾ ਸਕਦੇ ਹਨ।ਕਿਉਂਕਿ ਜਿਸ ਤਰ੍ਹਾਂ ਗੁਰੂ ਰਵੀਦਾਸ ਜੀ ਨੇ ਭੇਦ ਭਾਵ ਤੋਂ ਉੱਪਰ ਉਠ ਕੇ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਉਸ ਤੋਂ ਪ੍ਰਰੇਰਨਾ ਲੈ ਕੇ ਹੀ ਅਸੀਂ ਸਮਾਜ ਵਿਚੋਂ ਭੇਦ ਭਾਵ ਤੇ ਛੂਤ ਛਾਤ ਨੂੰ ਖ਼ਤਮ ਕਰ ਸਕਦੇ ਹਾਂ।ਉਨ੍ਹਾਂ ਕਿਹਾ ਕਿ ਭਗਤ ਰਵੀਦਾਸ ਜੀ ਨੇ ਭੇਦ ਭਾਵ ਤੋਂ ਉੱਪਰ ਉਠ ਕੇ ਸਮਾਜ ਚੋਂ ਛੂਤ ਛਾਤ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੱਤਾ ਹੈ ਜਿਸ ਨੂੰ ਅਪਣਾ ਕੇ ਅਸੀਂ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।ਡੱਲੀ ਨੇ ਕਿਹਾ ਕਿ ਕੇਂਦਰ ਸਰਕਾਰ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾ ਰਹੀ ਹੈ ਤਾਂ ਜੋ ਸਮਾਜ ਦੇ ਗਰੀਬ ਤੇ ਲੋੜਵੰਦ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਹੋ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ,ਪੀਰਾਂ ਤੇ ਭਗਤਾਂ ਦੀ ਧਰਤੀ ਹੈ,ਜਿਸ ਕਾਰਨ ਗੁਰੂ ਗ੍ੰਥ ਸਾਹਿਬ ਵਿਚ ਵੀ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਗਿਆ ਹੈ,ਜਿਨ੍ਹਾਂ ਵਿਚੋਂ ਭਗਤ ਰਵੀਦਾਸ ਜੀ ਵੀ ਇਕ ਹਨ।ਉਨ੍ਹਾਂ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਭਗਤ ਰਵੀਦਾਸ ਜੀ ਵੱਲੋਂ ਵਿਖਾਏ ਮਾਰਗ ਤੇ ਚੱਲ ਕੇ ਸਮਾਜ ਵਿਚ ਹਰੇਕ ਵਰਗ ਦੇ ਲੋਕਾਂ ਨੂੰ ਅੱਗੇ ਵੱਧਣ ਦੇ ਮੌਕੇ ਪ੍ਰਦਾਨ ਕੀਤੇ ਜਾਣ।ਇਸ ਦੌਰਾਨ ਡੱਲੀ ਨੇ ਦੱਸਿਆ ਕਿ ਕੱਲ੍ਹ ਸ਼ਨੀਵਾਰ ਨੂੰ ਸਤਿਗੁਰ ਸ੍ਰੀ ਰਵਿਦਾਸ ਜੀ ਮਹਾਰਾਜ ਦੇ 647ਵੇਂ ਪ੍ਰਕਾਸ਼ ਉਸਤਵ ਦੇ ਸਬੰਧ ਵਿੱਚ ਗੁਰੂ ਨਾਨਕ ਦੀ ਰਸੋਈ ਭੋਗਪੁਰ ਵਿਖੇ ਸਾਬਕਾ ਐਸਐਸਪੀ ਹਰਵਿੰਦਰ ਸਿੰਘ ਡੱਲੀ ਵਲੋਂ ਲੰਗਰ ਵੀ ਲਗਾਇਆ ਜਾਵੇਗਾ।ਇਸ ਮੌਕੇ ਤੇ ਗੁਰਪ੍ਰੀਤ ਡੱਲੀ, ਸੁਖਵਿੰਦਰ ਸਿੰਘ,ਵਾਲਮੀਕਿ ਸੰਘਰਸ਼ ਮੋਰਚਾ ਟੀਮ ਮੋਨੂੰ ਤੇਜ਼ੀ ਪ੍ਧਾਨ ਪੰਜਾਬ,ਕੁਲਵਿੰਦਰ,ਦੀਦਾਰ ਮੱਟੂ,ਜੱਸ ਕਲਿਆਣ,ਸੰਨੀ ਸਿੱਧੂ,ਸੰਨੀ ਲੁਬਾਣਾ
ਯੂਥ ਟੀਮ ਪਿੰਡ ਖੋਜਪੁਰ ਦੀਪਕ ਸਹੋਤਾ,ਮਨੀ ਸਹੋਤਾ,ਪਿੰਡ ਚਾਹੜਕੇ ਸੰਨੀ ਕਲਿਆਣ,ਮਨਦੀਪ ਸਿੱਘ,ਸੁਖਜੀਤ ਸਿੰਘ ਆਦਿ ਹਾਜ਼ਰ ਸਨ।

