ਆਪ ਸਰਕਾਰ ‘ਚ ਐਨਆਰਆਈ ਨੂੰ ਨਹੀਂ ਮਿਲ ਰਿਹਾ ਇਨਸਾਫ, ਐਨ.ਆਰ ਆਈ ਸਵਰਨ ਸਿੰਘ ਨੇ ਹਲਕਾ ਬਾਬਾ ਬਕਾਲਾ ਦੇ ਐਮ ਐਲ ਏ ਉਪਰ ਲਗਾਏ ਗੰਭੀਰ ਦੋਸ਼ – ਐਨਆਰਆਈ ਸਵਰਨ ਸਿੰਘ ਤਰਨਤਾਰਨ

ਜਲੰਧਰ( ਵਿਸ਼ਨੂੰ )-ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਸਵਰਨ ਸਿੰਘ ਪੁੱਤਰ ਜੁਗਿੰਦਰ ਸਿੰਘ ਯੂਕੇ (ਇੰਗਲੈਂਡ) ਦਾ ਸਿਟੀਜਨ ਹਾਂ ਤੇ ਸੀਨੀਅਰ ਸਿਟੀਜਨ ਹਾਂ। ਮੈਂ ਮੀਡੀਆ ਦੇ ਧਿਆਨ ‘ਚ ਇਹ ਲਿਆਉਣਾ ਚਾਹੁੰਦਾ ਹਾਂ ਕਿ ਅਸੀਂ ਸਾਰੇ ਸਾਥੀਆਂ ਨੇ ਪੰਜਾਬ ‘ਚ ਕੇਜਰੀਵਾਲ ਦੀ ਅਗਵਾਈ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦਾ ਕੰਮ ਕੀਤਾ ਸੀ, ਪਰ ਇਸਦੇ ਬਾਵਜਦੂ ਹੁਣ ਇਸ ਸਰਕਾਰ ‘ਚ ਹੀ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਹੈ।
ਸਵਰਨ ਸਿੰਘ ਨੇ ਅੱਗੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹਾਂ ਤੇ ਇਸ ਜ਼ਿਲ੍ਹੇ ਦੇ ਹਲਕਾ ਬਾਬਾ ਬਕਾਲਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਦਲਵੀਰ ਸਿੰਘ ਟੌਗ ਦੀ ਨੁਮਾਇੰਦਗੀ ‘ਚ ਹੀ ਮੈਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਮੈਂ ਜ਼ਿਲ੍ਹੇ ਦੇ ਪਿੰਡ ਰਾਮਪੁਰ ਨਰੋਤਮਪੁਰ, ਤਹਿਸੀਲ ਖਡੂਰ ਸਾਹਿਬ ‘ਚ ਸਥਿਤ ਆਪਣੀ ਜ਼ਮੀਨ ਅਵਤਾਰ ਸਿੰਘ ਸਿੰਘ ਪੁੱਤਰ ਸਤਨਾਮ ਸਿੰਘ, ਸੁਖਦੇਵ ਸਿੰਘ ਪੁੱਤਰ ਅਰਜਨ ਸਿੰਘ, ਦੋਵਾਂ ਦਾ ਪਿੰਡ ਰਾਮਪੁਰ ਨਰੋਤਮਪੁਰ ਨੂੰ ਠੇਕੇ ‘ਤੇ ਜ਼ਮੀਨ ਦਿੱਤੀ ਸੀ। ਇਨ੍ਹਾਂ ਇਸ ਜ਼ਮੀਨ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ, ਜਿਸਦਾ ਮੈਂ ਵਿਰੋਧ ਕੀਤਾ ਤੇ ਇਸ ਕਰਕੇ ਰੰਜਿਸ਼ਨ ਇਹ ਤੇ ਇਨ੍ਹਾਂ ਦੇ ਸਾਥੀ 2017 ਤੋਂ 2023 ਤੱਕ ਮੇਰੇ ‘ਤੇ ਹਮਲੇ ਕਰਦੇ ਆ ਰਹੇ ਹਨ। ਇਨ੍ਹਾਂ ਹਮਲਿਆਂ ਦੇ ਸਬੰਧ ‘ਚ ਮੈਂ ਇਨ੍ਹਾਂ ‘ਤੇ ਪਰਚੇ ਵੀ ਦਰਜ ਕਰਵਾਏ ਹਨ, ਪਰ ਮੌਜੂਦਾ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਲੋਂ ਮੈਨੂੰ ਨਾ ਤਾਂ ਕੋਈ ਇਨਸਾਫ ਹੀ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਮੇਰੇ ਜਾਨ-ਮਾਲ ਦੀ ਹੀ ਹਿਫਾਜ਼ਤ ਕੀਤੀ ਜਾ ਰਹੀ ਹੈ, ਜਦਕਿ ਇਨ੍ਹਾਂ ਤੋਂ ਮੈਨੂੰ ਜਾਨ ਦਾ ਖਤਰਾ ਹੈ। ਉਲਟਾ ਸਰਕਾਰ ਦੇ ਨੁਮਾਇੰਦੇ ਤੇ ਹਲਕਾ ਬਾਬਾ ਬਕਾਲਾ ਦੇ ਵਿਧਾਇਕ ਵੱਲੋਂ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਦੇ ਦਬਾਅ ਕਰਕੇ ਪੁਲਿਸ ਵੱਲੋਂ ਮੈਨੂੰ ਇਨਸਾਫ ਦਵਾਉਣ ਦੇ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਦੀ ਐਸਡੀਐਮ ਖਡੂਰ ਸਾਹਿਬ ਡਾ. ਦੀਪਕ ਭਾਟੀਆ ਵੱਲੋਂ ਦੋਸ਼ੀਆਂ ਦੀ ਮਦਦ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਵਿਧਾਇਕ ਦੇ ਦਬਾਅ ਹੇਠ ਤਰਨਤਾਰਨ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਤੇ ਨਾ ਹੀ ਚਾਲਾਨ ਪੇਸ਼ ਕੀਤੇ ਜਾ ਰਹੇ ਹਨ। ਪੁਲਿਸ ਕੋਲ ਪਹੁੰਚ ਕਰਨ ‘ਤੇ ਉਹ ਕਹਿ ਦਿੰਦੇ ਹਨ ਕਿ ਉਨ੍ਹਾਂ ‘ਤੇ ਆਪ ਵਿਧਾਇਕ ਦਲਵੀਰ ਸਿੰਘ ਟੌਗ ਦਾ ਦਬਾਅ ਹੈ।
ਸਵਰਨ ਸਿੰਘ ਨੇ ਡੀਜੀਪੀ ਪੰਜਾਬ ਤੋਂ ਇਨਸਾਫ ਦੀ ਅਪੀਲ ਕਰਦਿਆ ਕਿਹਾ ਕਿ ਜੇਕਰ ਉਨ੍ਹਾਂ ਦਾ ਦੋਸ਼ੀਆਂ ਵਲੋਂ ਕੋਈ ਜਾਨ-ਮਾਲ ਦਾ ਨੁਕਸਾਨ ਕੀਤਾ ਜਾਂਦਾ ਹੈ ਤਾਂ ਉਸਦੇ ਜ਼ਿੰਮੇਵਾਰ ਆਪ ਵਿਧਾਇਕ ਬਾਬਾ ਬਕਾਲਾ ਦਲਵੀਰ ਸਿੰਘ ਟੌਗ ਤੇ ਆਪ ਸਰਕਾਰ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਕੋਰਟ ਵੱਲੋਂ ਪੁਲਿਸ ਨੂੰ ਉਨ੍ਹਾਂ ਨੂੰ ਸੁਰੱਖਿਆ ਦੇਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ, ਪਰ ਇਹ ਵੀ ਪੁਲਿਸ ਵੱਲੋਂ ਨਹੀਂ ਦਿੱਤੀ ਜਾ ਰਹੀ ਹੈ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਪ ਨੂੰ ਸੱਤ੍ਹਾ ‘ਚ ਲਿਆਉਣ ਲਈ ਉਨ੍ਹਾਂ ਸਮੇਤ ਸਾਰੇ ਐਨਆਰਆਈ ਨੇ ਯਤਨ ਕੀਤੇ ਸਨ, ਪਰ ਹੁਣ ਉਨ੍ਹਾਂ ਨੂੰ ਹੀ ਇਨਸਾਫ ਨਹੀਂ ਮਿਲ ਰਿਹਾ ਹੈ। ਜੇਕਰ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਸਰਕਾਰ ਤੇ ਵਿਧਾਇਕ ਖਿਲਾਫ ਧਰਨੇ ‘ਤੇ ਬੈਠਾਂਗਾ ਤੇ ਇਨ੍ਹਾਂ ਖਿਲਾਫ ਕੋਰਟ ਵੀ ਜਾਵਾਂਗਾ। ਇਸ ਤੋਂ ਇਲਾਵਾ ਸਵਰਨ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਉਕਤ ਤਿੰਨ ਕੇਸਾਂ ਤੋਂ ਇਲਾਵਾ ਉਨ੍ਹਾਂ ਵੱਲੋਂ ਦੋਸ਼ੀਆਂ ਖਿਲਾਫ ਦੋ ਹੋਰ ਮੁਕੱਦਮੇ 2017 ਤੇ 2018 ‘ਚ ਦਰਜ ਕਰਵਾਏ ਗਏ ਹਨ, ਜੋ ਕਿ ਕੋਰਟ ‘ਚ ਹਨ। ਉਨ੍ਹਾਂ ਕਿਹਾ ਕਿ ਉਹ 7 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ, ਪਰ ਉਨ੍ਹਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਉਨ੍ਹਾਂ ਡੀਜੀਪੀ ਪੰਜਾਬ ਨੂੰ ਇਨ੍ਹਾਂ ਮਾਮਲਿਆ `ਚ ਇਨਸਾਫ ਦੀ ਅਪੀਲ ਕੀਤੀ।
ਦੂਜੇ ਪਾਸੇ ਵਧਾਇਕ਼ ਦਲਵੀਰ ਸਿੰਘ ਟੌਗ ਨਾਲ ਮੋਬਾਈਲ ਫੋਨ ਦੇ ਜ਼ਰੀਏ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਐਨ ਆਰ ਆਈ ਸਵਰਨ ਸਿੰਘ ਜੋ ਮੇਰੇ ਤੇ ਦੋਸ਼ ਲਗਾ ਰਿਹਾ ਹੈ ਉਹ ਬੇਬੁਨਿਆਦ ਹਨ। ਦੋਸ਼ੀ ਵਿਅਕਤੀ ਅਤੇ ਐਨਆਰਆਈ ਸਵਰਨ ਸਿੰਘ ਆਪਸ ਵਿੱਚ ਰਿਸ਼ਤੇਦਾਰ ਹਨ ,ਮੇਰਾ ਇਹਨਾਂ ਦੇ ਝਗੜੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

Loading

Leave a Reply

Your email address will not be published. Required fields are marked *