ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਚ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਸਫ਼ਲਤਾ ਨਾਲ ਮੁਕੰਮਲ, ਦੂਜੇ ਦਿਨ ਵੱਖ-ਵੱਖ ਖੇਤਰ ਨਾਲ ਜੁੜੀਆਂ ਅਹਿਮ ਹਸਤੀਆਂ ਅਤੇ ਵਿਦਿਆਰਥੀਆਂ ਨੇ ਦਿਖਾਈ ਦਿਲਚਸਪੀ

ਜਲੰਧਰ, 29 ਫਰਵਰੀ – ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਸਹਿਯੋਗ ਨਾਲ ਕਲਾ ਤੇ ਕਲਾਕਾਰ ਮੰਚ ਵਲੋਂ ਲਗਾਈ ਗਈ ਦੋ ਰੋਜ਼ਾ ਫੋਟੋ ਤੇ ਕਲਾ ਪ੍ਰਦਰਸ਼ਨੀ ਦੇ ਦੂਜੇ ਦਿਨ ਵੀ ਲੋਕਾਂ ਵਿਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਪ੍ਰਦਰਸ਼ਨੀ ਵਿਚ ਜ਼ਿੰਦਗੀ ਦੇ ਅਨੇਕ ਰੰਗਾਂ ਦਾ ਖ਼ੂਬਸੂਰਤ ਗੁਲਦਸਤਾ ਆਪਣੀਆਂ ਕਲਾ-ਕ੍ਰਿਤਾਂ ਰਾਹੀਂ ਪੇਸ਼ ਕੀਤਾ ਗਿਆ। ਇਸ ਪ੍ਰਦਰਸ਼ਨੀ ਵਿਚ ਰਣਜੋਧ ਸਿੰਘ ਲੁਧਿਆਣਾ ਤੇ ਰਵੀ ਰਵਿੰਦਰ ਲੁਧਿਆਣਾ ਦੀਆਂ ਤਸਵੀਰਾਂ ਅਤੇ ਅੱਖਰਕਾਰ ਕੰਵਰਦੀਪ ਸਿੰਘ ਕਪੂਰਥਲਾ ਦੀਆਂ ਹੱਥ ਲਿਖਤਾਂ ਲੋਕਾਂ ਵਲੋਂ ਬਹੁਤ ਪਸੰਦ ਕੀਤੀਆਂ ਗਈਆਂ। ਇੰਦਰਜੀਤ ਸਿੰਘ ਜਲੰਧਰ ਵਲੋਂ ਵੱਖ-ਵੱਖ ਸ਼ਾਇਰਾਂ ਦੀਆਂ ਕਵਿਤਾਵਾਂ ਦੇ ਆਧਾਰ ‘ਤੇ ਕੀਤੀ ਗਈ ਚਿੱਤਰਕਾਰੀ ਅਤੇ ਆਰਟਿਸਟ ਵਰੁਣ ਟੰਡਨ ਦੀ ਘਾਹ ਨਾਲ ਪਾਸ਼ ਦੀ ਬਣਾਈ ਤਸਵੀਰ ਚਰਚਾ ਦਾ ਕੇਂਦਰ ਬਣੀ ਰਹੀ। ਕਲਾ ਤੇ ਕਲਾਕਾਰ ਮੰਚ ਦੇ ਇਸ ਪਹਿਲੇ ਉਪਰਾਲੇ ਨੂੰ ਲੋਕਾਂ ਵਲੋਂ ਖੂਬ ਸਰਾਹਿਆ ਗਿਆ। ਇਸ ਪ੍ਰਦਰਸ਼ਨੀ ਦੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਬੇਹੱਦ ਪ੍ਰਸੰਸਾ ਕੀਤੀ ਅਤੇ ਦਰਸ਼ਕਾਂ ਨੇ ਵੀ ਬੜੇ ਉਤਸ਼ਾਹ ਨਾਲ ਕਲਾਕਾਰਾਂ ਦੇ ਕੰਮ ਨੂੰ ਸਰਾਹਿਆ।
ਇਸ ਪ੍ਰਦਰਸ਼ਨੀ ਵਿਚ ਦੂਜੇ ਦਿਨ ਪੱਤਰਕਾਰੀ ਦੀ ਸਿੱਖਿਆ ਗ੍ਰਹਿਣ ਕਰ ਰਹੇ ਸ਼ਹਿਰ ਭਰ ਦੀਆਂ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਭਰ ਚੋਂ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਹਸਤੀਆਂ ਵਿੱਚੋਂ ਸੋਮਿਲ ਰਤਨ, ਰਜਿੰਦਰ ਸਿੰਘ ਸ਼ੰਟੂ, ਅਮਰਜੀਤ ਸਿੰਘ, ਬੂਟਾ ਸਿੰਘ, ਜੰਗ ਬਹਾਦਰ ਸਿੰਘ, ਸੀਨੀਅਰ ਐਂਕਰ ਰਮਨਪ੍ਰੀਤ ਅਤੇ ਨਵਜੋਤ ਢਿੱਲੋਂ ਬ੍ਰਿਟਿਸ਼ ਕੋਲੰਬੀਆ, ਚਿੱਤਰਕਾਰ ਗੁਰਦੀਸ਼ ਪੰਨੂੰ, ਹਰਜਿੰਦਰ ਸਿੰਘ, ਨਰਿੰਦਰ ਚੀਮਾ, ਬੀਰ ਚੰਦ, ਸੁਰਜੀਤ ਸਿੰਘ, ਸ.ਬੇਅੰਤ ਸਿੰਘ ਸਰਹੱਦੀ, ਚੰਨੀ ਤੁਕੁਲੀਆ, ਕੁਲਦੀਪ ਭਗਤ, ਸਮੂਹ ਮੈਂਬਰ ਸਮਾਲ ਨਿਊਜ਼ ਪੇਪਰ ਐਸੋਸੀਏਸ਼ਨ ਅਤੇ ਹੋਰ ਕਲਾ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ,ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ ਅਤੇ ਜਨਰਲ ਮੈਨੇਜਰ ਜਤਿੰਦਰ ਪਾਲ ਸਿੰਘ ਨੇ ਪ੍ਰਦਰਸ਼ਨੀ ਵਿੱਚ ਸ਼ਮੂਲੀਅਤ ਕਰਨ ਵਾਲੇ ਸਾਰੇ ਕਲਾਕਾਰਾਂ ਦਾ ਸਨਮਾਨ ਕਰਦਿਆਂ ਇਹੋ ਜਿਹੇ ਉਪਰਾਲੇ ਆਉਣ ਵਾਲੇ ਸਮੇਂ ਵਿਚ ਵੀ ਜਾਰੀ ਰੱਖਣ ਦੀ ਇੱਛਾ ਪ੍ਰਗਟਾਈ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ।

Loading

Leave a Reply

Your email address will not be published. Required fields are marked *