ਜਲੰਧਰ, 4 ਅਗਸਤ (ਵਿਸ਼ਨੂੰ )-ਸ਼ਹਿਰ ਦੇ ਐਕਸਾਈਜ਼ ਵਿਭਾਗ ਨੇ ਕੁਝ ਦਿਨ ਪਹਿਲਾਂ ਕੋਟਲੀ ਥਾਨ ਸਿੰਘ ਦੇ ਸ਼ਰਾਬ ਦੇ ਠੇਕੇ ਤੋਂ ਸਕਾਚ ਦੀਆਂ 186 ਪੇਟੀਆਂ ਜ਼ਬਤ ਕੀਤੀਆਂ ਸਨ ਇਸ ਮਾਮਲੇ ਵਿਚ DETC ਸ੍ਰੀ ਪਰਮਜੀਤ ਸਿੰਘ ਨੇ ਕਿਹਾ ਠੇਕੇਦਾਰ ਸੁਰਿੰਦਰ ਸੋਫ਼ੀ ਵਿਰੁੱਧ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਹੁਣ ਠੇਕੇਦਾਰ 10 ਲੱਖ ਰੁਪਏ ਦਾ ਜੁਰਮਾਨਾ ਭਰਨ ਲਈ ਤਿਆਰ ਹੈ ਜੇਕਰ ਉਹ ਜੁਰਮਾਨਾ ਨਹੀਂ ਭਰਦਾ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਦੂਜੇ ਪਾਸੇ ਇਸ ਮਾਮਲੇ ਵਿਚ ਸੂਤਰ ਦਸਦੇ ਹਨ ਕਿ ਠੇਕੇਦਾਰ ਨੇ ਮਹਿਕਮੇ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਉਹ ਵਿਦੇਸ਼ ਵਿਚ ਹੈ ਆ ਕਿ ਜੁਰਮਾਨਾ ਦੇ ਦੇਣਗੇ ਪਰ ਪਤਾ ਲਗਾ ਹੈ ਕਿ ਠੇਕੇਦਾਰ ਪੰਜਾਬ ਵਿੱਚ ਹੀ ਹੈ ਕਿਤੇ ਵਿਦੇਸ਼ ਵਿਚ ਨਹੀਂ ਗਿਆ।ਸ੍ਰੀ ਪਰਮਜੀਤ ਸਿੰਘ ਨੇ ਕਿਹਾ ਕਿ ਜੇਕਰ ਠੇਕੇਦਾਰ ਸੁਰਿੰਦਰ ਸੋਫ਼ੀ ਵਿਦੇਸ਼ ਨਹੀਂ ਗਿਆ ਤਾਂ ਉਸ ਦਾ ਅਗਲੇ ਹਫਤੇ ਹੀ ਜੁਰਮਾਨਾ ਵਸੂਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਰਾਮਾ ਮੰਡੀ ਗਰੁੱਪ ਦੇ ਠੇਕੇ ’ਤੇ ਸਕਾਚ ਦੀਆਂ 300 ਦੇ ਕਰੀਬ ਪੇਟੀਆਂ ਨਾਜਾਇਜ਼ ਤੌਰ ’ਤੇ ਪਈਆਂ ਹਨ। ਇਸ ’ਤੇ ਵਿਭਾਗ ਨੇ 27 ਜੂਨ ਨੂੰ ਰਾਮਾਮੰਡੀ ਗਰੁੱਪ ਦੇ ਦੋ ਠੇਕਿਆਂ ਦੀ ਜਾਂਚ ਕੀਤੀ ਗਈ ਸੀ। ਇਸ ਵਿੱਚ ਰਾਮਾਮੰਡੀ ਦੇ ਠੇਕੇ ਅਤੇ ਸਿੰਘ ਦੇ ਸ਼ਰਾਬ ਦੇ ਠੇਕੇ ਤੋਂ 186 ਪੇਟੀਆਂ ਸਕਾਚ ਦੀਆਂ ਬਰਾਮਦ ਹੋਈਆਂ। ਇਸ ਵਿੱਚ ਰੈੱਡ ਲੇਬਲ ਦੇ ਕਰੀਬ 90 ਪੇਟੀਆਂ ਸਨ, ਜਦੋਂ ਕਿ ਬਾਕੀ ਬਲੈਕ ਲੇਬਲ, ਮੰਕੀ ਸ਼ੋਲਡਰ ਅਤੇ ਐਬਸੋਲੂਟ ਵੋਦਕਾ ਦੇ ਡੱਬੇ ਵੀ ਮਿਲੇ ਹਨ। 186 ਕੇਸਾਂ ਵਿੱਚੋਂ 145 ਕੇਸ ਅਜਿਹੇ ਸਨ ਜਿਨ੍ਹਾਂ ਨੂੰ ਪਿਛਲੇ ਸਾਲ ਤੋਂ ਕੈਰੀ ਫਾਰਵਰਡ ਵਜੋਂ ਲਿਆਂਦਾ ਗਿਆ ਸੀ ਅਤੇ ਐਕਸਾਈਜ਼ ਡਿਊਟੀ ਅਦਾ ਕੀਤੀ ਗਈ ਸੀ। ਬਾਕੀ ਦੇ 41 ਪੇਟੀਆਂ ‘ਤੇ ਡਿਊਟੀ ਨਹੀਂ ਦਿੱਤੀ ਗਈ ਸੀ । ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਸੀ ਕਿ ਮੁਖ਼ਬਰ ਨੇ ਇਤਲਾਹ ਦਿੱਤੀ ਸੀ ਕਿ ਇਨ੍ਹਾਂ ਠੇਕਿਆਂ ’ਤੇ ਸਕਾਚ ਦੇ ਕਰੀਬ 300 ਬਕਸੇ ਨਾਜਾਇਜ਼ ਤੌਰ ’ਤੇ ਰੱਖੇ ਹੋਏ ਹਨ, ਪਰ ਜਾਂਚ ਦੌਰਾਨ ਸਿਰਫ਼ 186 ਬਕਸੇ ਹੀ ਪਾਏ ਗਏ, ਜਿਨ੍ਹਾਂ ਵਿੱਚੋਂ 145 ਡੱਬੇ ਹੀ ਅੱਗੇ ਲਿਜਾਏ ਗਏ ਜਦਕਿ 41 ਬਕਸੇ ਦੀ ਡਿਊਟੀ ਅਦਾ ਨਹੀਂ ਕੀਤੀ ਗਈ ਸੀ।