ਜਾਲੀ ਫੀਲਡ ਰਿਪੋਰਟ ਬਣਾ ਕੇ ਅਫਸਰਾਂ ਦੀ ਮਿਲੀ ਭੁਗਤ ਨਾਲ ਕੱਟੀ ਕਲੋਨੀ,ਜਮੀਨ ਦੇ ਨਾਲ ਲੱਗਦੀਆਂ ਹਾਈ ਟੈਂਸ਼ਨ ਤਾਰਾਂ ਨੂੰ ਲੇਅ ਆਊਟ ਪਲੈਨ ਵਿੱਚੋਂ ਲੁਕੋਇਆ

ਜਲੰਧਰ (ਵਿਸ਼ਨੂੰ)-ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਰਿਸ਼ਵਤਖੋਰ ਅਫਸਰਾਂ ਖਿਲਾਫ ਨਕੇਲ ਕਸੀ ਹੋਈ ਹੈ ਉਸ ਦੇ ਬਾਵਜੂਦ ਵੀ ਸਰਕਾਰੀ ਅਫਸਰ ਰਿਸ਼ਵਤ ਦੇ ਪੈਸੇ ਕਮਾਉਣ ਲਈ ਨਵੇਂ ਨਵੇਂ ਰਾਹ ਲੱਭ ਰਹੇ ਹਨ ।ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਮੋਹਣ ਵਿਹਾਰ ਵਿਖੇ ਵੇਖਣ ਨੂੰ ਮਿਲਿਆ ਦੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਕਲੋਨਾਈਜ਼ਰ ਦੀ ਕਲੋਨੀ ਬਿਲਕੁਲ ਵੀ ਪਾਸ ਨਹੀਂ ਹੋ ਸਕਦੀ ਸੀ ਅਫਸਰਾਂ ਦੀ ਮਿਲੀ ਭੁਗਤ ਨਾਲ ਕਲੋਨੀ ਪਾਸ ਹੋਣ ਜਾ ਰਹੀ ਹੈ। ਕਲੋਨੀ ਪਾਸ ਹੋਣ ਜਾ ਰਹੀ ਦਾ ਮਤਲਬ ਇਹ ਹੈ ਕਿ ਇਸ ਕਲੋਨੀ ਨੂੰ ਨਾ ਤਾਂ ਹਾਲੇ ਕੋਈ ਲਾਈਸਂਸ ਪ੍ਰਾਪਤ ਹੋਇਆ ਹੈ ਅਤੇ ਨਾ ਹੀ ਰੇਰਾ ਨੰਬਰ ਪ੍ਰਾਪਤ ਹੋਇਆ ਹੈ, ਇਸ ਦੇ ਬਾਵਜੂਦ ਵੀ ਇੱਥੇ ਤੇਜੀ ਨਾਲ ਕਲੋਨੀ ਦੀ ਉਸਾਰੀ ਕੀਤੀ ਜਾ ਰਹੀ ਹੈ ਅਤੇ ਗਾਹਕਾਂ ਨੂੰ ਮਾਲ ਵੇਚਿਆ ਜਾ ਰਿਹਾ ਹੈ ਜੋ ਕਿ ਕਾਨੂੰਨ  ਛਿੱਕੇ ਟੰਗ ਕੇ ਕੀਤਾ ਜਾ ਰਿਹਾ ਹੈ।।
ਮਿਲੀ ਜਾਣਕਾਰੀ ਅਨੁਸਾਰ ਨਗਰ ਨਿਗਮ ਜਲੰਧਰ ਦੇ ਅਧੀਨ ਪੈਂਦੇ ਇਲਾਕਾ ਮੋਹਣ ਵਿਹਾਰ ਵਿਖੇ ਲਗਭਗ ਦੋ ਕਿਲੇ ਤੋਂ ਵੱਧ ਇਕ ਕਲੋਨੀ ਕੱਟੀ ਜਾ ਰਹੀ ਹੈ ਹੈ , ਇਸ ਕਲੋਨੀ ਨੂੰ ਪਾਸ ਕਰਨ ਲਈ ਕਲੋਨਾਈਜ਼ਰ ਨੇ ਅਫਸਰਾਂ ਨਾਲ ਵੱਡੇ ਪੱਧਰ ਤੇ ਸੈਟਿੰਗ ਕੀਤੀ ਹੋਈ ਹੈ।  ਜਿਸ ਜਗ੍ਹਾ ਤੇ ਇਹ ਕਲੋਨੀ ਕੱਟੀ ਜਾ ਰਹੀ ਹੈ ਉਸ ਕਲੋਨੀ ਦੀ ਜਗ੍ਹਾ ਦੇ ਆਲੇ ਦੁਆਲੇ ਵੱਡੇ ਪੱਧਰ ਤੇ ਹਾਈ ਟੈਂਸ਼ਨ ਵਾਇਰਾਂ ਉੱਪਰ ਦੀ ਲੰਘ ਰਹੀਆਂ ਹਨ ਜੋ ਕਿ ਲੋਕਾਂ ਦੀ ਜਾਨ ਨੂੰ ਵੱਡਾ ਖਤਰਾ ਹੈ। ਪਤਾ ਲੱਗਾ ਹੈ ਕਿ ਨਗਰ ਨਿਗਮ ਦੇ ਕੁਝ ਅਫਸਰਾਂ ਨੇ ਆਪਣੀ ਜੇਬ ਗਰਮ ਕਰਨ ਲਈ ਕਲੋਨਾਈਜ਼ਰ ਨਾਲ ਇਸ ਕਲੋਨੀ ਨੂੰ ਪਾਸ ਕਰਵਾਉਣ ਲਈ ਕਾਨੂੰਨ ਨੂੰ ਅੱਖੋਂ ਪਰੋਖੇ ਕਰਕੇ ਲੇਅ ਆਊਟ ਪਲੈਨ ਪਾਸ ਕਰਵਾ ਲਿਆ ਗਿਆ ਹੈ। ਕਾਨੂੰਨ ਦੇ ਅਨੁਸਾਰ ਜਿਸ ਜਗ੍ਹਾ ਤੇ ਕਲੋਨੀ ਕੱਟਣੀ ਹੁੰਦੀ ਹੈ ਜੇਕਰ ਉਸ ਕਲੋਨੀ ਦੇ ਨਜ਼ਦੀਕ ਦੀ ਹਾਈਟੈਂਸਰ ਵਾਇਰਾਂ ਜਾਂਦੀਆਂ ਹਨ ਤਾਂ ਉਸ ਦਾ ਵਫਰ ਜੋਨ ਛੱਡਣਾ ਪੈਂਦਾ ਹੈ। ਪਰ ਇਸ ਜਗਹਾ ਦੇ ਉੱਤੇ ਬਿਲਕੁਲ ਵੀ ਵਫਰ ਜੋਨ ਨਹੀਂ ਛੱਡਿਆ ਗਿਆ ਬਲਕਿ ਬਲਕਿ ਫੀਲਡ ਰਿਪੋਰਟ ਦੇ ਅਨੁਸਾਰ ਹਾਈ ਟੈਂਸ਼ਨ ਵਾਇਰਰਾਂ ਨੂੰ ਨਕਸ਼ੇ ਵਿੱਚ ਦਰਸਾਇਆ ਹੀ ਨਹੀਂ ਗਿਆ ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਲੇਅ ਆਊਟ ਪਲੈਨ ਨੂੰ ਤਿਆਰ ਕਰਵਾਉਣ ਦੇ ਲਈ ਕਲੋਨਾਈਜ਼ਰ ਨੇ ਨਗਰ ਨਿਗਮ ਦੇ ਕੁਝ ਵੱਡੇ ਅਫਸਰਾਂ ਦੇ ਨਾਲ ਸੈਟਿੰਗ ਕੀਤੀ ਹੋਈ ਹੈ ਅਤੇ ਉਨ੍ਹਾਂ ਦੀ ਵੱਡੇ ਪੱਧਰ ਤੇ ਹੀ ਜੇਬ ਗਰਮ ਕੀਤੀ ਗਈ। ਖਬਰ ਦੀ ਅਗਲੀ ਕਿਸ਼ਤ ਵਿੱਚ ਦੱਸਿਆ ਜਾਵੇਗਾ ਕਿ ਕਿੰਨਾਂ ਕਿੰਨਾਂ ਅਫਸਰਾਂ ਦੀ ਕਲੋਨਾਈਜਰ ਨੇ ਜੇਬ ਗਰਮ ਕੀਤੀ ਹੈ….।
ਦੂਜੇ ਪਾਸੇ ਇਸੇ ਸਬੰਧ ਵਿੱਚ ਕਲੋਨਾਈਜਰ ਨਾਲ ਲਗਾਤਾਰ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਨੂੰ ਵਟਸਐਪ ਨੰਬਰ ਤੇ ਵੀ ਉਹਨਾਂ ਦਾ ਪੱਖ ਜਾਨਣ ਲਈ ਮੈਸੇਜ ਕੀਤਾ ਗਿਆ ਪਰ ਉਹਨਾਂ ਨੇ ਇਸ ਸਬੰਧੀ ਕੋਈ ਵੀ ਆਪਣਾ ਪੱਖ ਨਹੀਂ ਦਿੱਤਾ ਜੇਕਰ ਕੋਈ ਕਲੋਨਾਈਜਰ ਵੱਲੋਂ ਪੱਖ ਆਵੇਗਾ ਉਸਨੂੰ ਵੀ ਪ੍ਰਮੁਖਤਾ ਅਨੁਸਾਰ ਛਾਪਿਆ ਜਾਵੇਗਾ।

Loading

Leave a Reply

Your email address will not be published. Required fields are marked *