ਸ਼ਰਾਬ ਠੇਕੇਦਾਰ ਦੇ 7 ਕਰਿੰਦਿਆਂ ਉੱਤੇ ਥਾਣਾ ਰਾਮਾ ਮੰਡੀ ਵਿੱਚ ਪਰਚਾ ਦਰਜ,ਸ਼ਰਾਬ ਠੇਕੇਦਾਰ ਨੇ ਆਪਣੇ ਕਰਿੰਦਿਆਂ ਕੋਲੋਂ ਇਸ ਕਰਕੇ ਕਰਵਾਇਆ ਸੀ ਹਮਲਾ ਉਸ ਨੂੰ ਸ਼ੱਕ ਸੀ ਕਿ ਮੈਂ ਉਸ ਦੀ ਨਾਜਾਇਜ਼ ਫੜਵਾਈ-ਮਿੰਟੂ

ਜਲੰਧਰ :-ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਇੱਕ ਵਿਅਕਤੀ ਨਾਲ ਬੁਰੀ ਤਰ੍ਹਾਂ ਕੁੱਟਮਾਰ ਮਾਮਲੇ ਵਿੱਚ ਥਾਣਾ ਰਾਮਾ ਮੰਡੀ ਦੀ ਪੁਲਿਸ ਵਲੋਂ 7 ਦੋਸ਼ੀਆਂ ਖਿਲਾਫ਼ ਧਾਰਾ 325,323,342,506,148,149,120B ਦੇ ਤਹਿਤ ਪਰਚਾ ਦਰਜ ਕੀਤਾ ਹੈ। ਕਥ ਦੋਸ਼ੀਆਂ ਦੀ ਪਹਿਚਾਣ ਰਿੱਕੀ, ਪਵਨ, ਕਰਨ, ਲੱਕੀ, ਦਿਲਖਸ਼,ਪੰਨੂ,ਅਰੁਣ ਵਜੋਂ ਹੋਈ ਹੈ।
ਇਸੇ ਸਬੰਧ ਵਿਚ ਬਲਜਿੰਦਰ ਸਿੰਘ ਉਰਫ ਮਿੰਟੂ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਨਸੀਰੇਵਾਲ ਥਾਣਾ ਸੁਲਤਾਨਪੁਰ ਜਿਲਾ ਕਪੂਰਥਲਾ ਨੇ ਦੱਸਿਆ ਕਿ  ABR-STAR ਗਰੁਪ ਲਾਇਨ ਰੇਲਵੇ ਸਟੇਸ਼ਨ ਸਰਕਲ ਜਲੰਧਰ ਵਿਚ ਪ੍ਰਾਈਵੇਟ ਨੌਕਰੀ ਕਰਦਾ ਹਾਂ ਮਿਤੀ 03/07/2023 ਨੂੰ ਵਕਤ ਯੂਬ 5.30 PM ਰਿੱਕੀ ਜੋ ਕਿ ਸਰਕਲ ਇੰਚਾਰਜ ਹੈ ਦੇ ਭਤੀਜੇ ਹਨੀ ਵਾਸੀ ਹਿਮਾਚਲ ਪ੍ਰਦੇਸ਼ ਨੂੰ ਆਪਣੀ ਗੱਡੀ ABR-STAR ਦੀ ਸਮੇਤ ਐਕਸਾਈਜ ਮੁਲਾਜਮਾ ਦੇ ਏਰੀਏ ਵਿੱਚ ਗੇੜਾ ਮਾਰਿਆ । ਫਿਰ ਮੈ ਆਪਣੇ ਮੁਲਾਜਮਾ ਨੂੰ ਮੌਤਾ ਸਿੰਘ ਨਗਰ ਜਲੰਧਰ ਲਾਹ ਕੇ ਵਕਤ ਕੀਬ 9.30PM ਮੈਂ ਹਨੀ ਨੂੰ ਆਪਣੀ ਗੱਡੀ ਵਿਚ ਢਿਲਵਾ ਤੱਕ ਉਸ ਦੇ ਯਾਰ ਦੋਸਤ ਪਾਸੇ ਜਿਸ ਕੋਲ ਉਸ ਨੇ ਰਹਿਣਾ ਹੀ ਉਸ ਨੂੰ ਛੱਡਣ ਲਈ ਗਿਆ ਤਾ ਵਕਤ ਕ੍ਰੀਬ 10.30PM ਅਸੀ ਢਿਲਵਾ ਚੈੱਕ ਪੁੱਜੇ ਤਾਂ ਉਸ ਦੇ ਦੋਸਤ ਨੇ ਫੋਨ ਨਹੀਂ ਚੁੱਕਿਆ । ਜਦੋਂ ਅਸੀਂ ਵਾਪਸ ਇੰਡੋ ਕਨੇਡੀਅਨ ਦਫਤਰ ਲਾਗੇ ਪੁੱਜੇ ਤਾਂ ਇੰਡੋ ਕਨੇਡੀਅਨ ਦੀ ਬੱਸ ਨਾਲ  ਐਕਸੀਡੈਂਟ ਹੋ ਗਿਆ | ਜਿੱਥੇ ਸਾਡਾ ਰਾਜੀਨਾਮਾ ਹੋ ਗਿਆ। ਫਿਰ ਉਨ੍ਹਾਂ ਨੂੰ ਪੈਸੇ ਦੇਣ ਲਈ ਹਨੀ ਨੇ ਆਪਣੇ ਦੋਸਤ ਜੋ ਨੰਗਲਸ਼ਾਮਾ ਠੇਕੇ ਤੇ ਬੈਠਾ ਸੀ ਫੋਨ ਕੀਤਾ ਹਨੀ ਦਾ ਦੋਸਤ ਮੋਟਰ ਸਾਈਕਲ ਤੇ ਆਇਆ ਤਾਂ ਅਸੀਂ ਮੋਟਰ ਸਾਈਕਲ ਤੋਂ ਸਮੇਤ ਹਨੀ ਦੇ ਦੋਸਤ ਗੋਪੀ ਦੇ ਨੰਗਲਸ਼ਾਮਾ ਲੋਕ ਤੇ ਪੈਸੇ ਲੈਣ ਪੁੱਜੇ ਤਾਂ ਮੋਟਰ ਸਾਇਕਲ ਉਥੇ ਜਾ ਕੇ ਖੜੇ ਹੀ ਹੋਏ ਤਾਂ ਉਥੇ ਪਹਿਲਾਂ ਤੋਂ ਗੱਡੀਆਂ ਖੜੀਆਂ ਸਨ ਜਦੋਂ ਅਸੀਂ ਅਮਨ ਤੇ ਪੈਸੇ ਲੈਣ ਲਈ ਠੇਕੇ ਦਾ ਸਟਰ ਖੜਕਾਇਆ ਤਾਂ ਅੰਦਰ ਅਵਾਜ ਆਈ ਕਿ 2 ਮਿੰਟ ਵੇਟ ਕਰੋ | ਏਨੇ ਨੂੰ ਰਿੱਕੀ ਪਵਨ ਕਰਨ ਲੱਕੀ ਦਿਲਖੁਸ਼ ਪੰਨੂ ਅਤੇ ਲਕੀ ਗੱਡੀ ਵਿਚ ਸਵਾਰ ਹੋ ਕੇ ਆਏ ਜਿਸ ਨੇ ਪਹਿਲਾ ਹੀ ਗੱਡੀਆਂ ਸਾਇਡ ਤੇ ਲਗਾਈਆ ਸੀ ਜਿਨਾ ਨੇ ਗੱਡੀ ਵਿੱਚੋਂ ਲੋਹੇ ਦੀਆਂ ਰਾੜਾ ਕਢ ਕੇ ਲਿਆਂਦੀਆ ਰਿੱਕੀ ਨੇ ਆਉਂਦੇ ਸਾਰ ਆਪਣੇ ਹੱਥ ਵਿੱਚ ਫੜੀ   ਰਾੜ ਮੇਰੇ ਮੋਢੇ ਤੇ ਮਾਰੀ  ਅਤੇ ਪਵਨ ਤੇ ਪੰਨੂ ਨੇ ਮੇਰੀ ਸੱਜੀ ਅੱਖ ਨੇੜੇ ਘਸੁੰਨ ਮਾਰੇ ਤੇ ਅਰੁਣ ਨੇ ਆਪੇ ਹੱਥ ਵਿੱਚ ਰਾਡ ਮੇਰੇ ਮਾਰੀ ਪੰਨੂ ਨੇ ਮੇਰੀ ਖੱਬੀ ਅੱਖ ਤੇ ਘਸੁੰਨ ਮਾਰਿਆ ਤੇ ਲੱਕੀ ਨੇ ਮੇਰੇ ਮੱਥੇ ਤੇ ਮੁੱਕਾ ਮਾਰਿਆ, ਮੈਂ ਥੱਲੇ ਡਿੱਗ ਪਿਆ ਤੇ ਮਾਰ ਦਿੱਤਾ ਦਾ ਰੋਲਾ ਪਾਇਆ।  ਅਰੁਣ ਨੇ ਕਿਹਾ ਕਿ ਇਹਨੂੰ ਅੱਜ ਗੋਲੀ ਮਾਰ ਦਿਉ ਵਿਚ ਇਹ ਸਾਰੇ ਮੈਨੂੰ ਅਤੇ ਹਨੀ ਦੇ ਦੋਸਤ ਨੂੰ ਗੱਡੀ ਵਿੱਚ ਪਾ ਕੇ ਕਿਧਰੇ ਲੈ ਗਏ ਜਿੱਥੇ ਫਿਰ ਇਨਾਂ ਦੇ ਸਾਂਝੇ ਨਾਲ ਕੁੱਟਮਾਰ ਕੀਤੀ। ਬਲਜਿੰਦਰ ਸਿੰਘ ਉਰਫ ਮਿੰਟੂ ਨੇ ਦੱਸਿਆ ਕਿ ਇਸ ਕੁੱਟਮਾਰ ਪਿੱਛੇ   ਇੱਕ ਸ਼ਰਾਬ ਠੇਕੇਦਾਰ ਦਾ ਹੱਥ ਹੈ ਜਿਸ ਨੇ ਮੈਨੂੰ ਇਹ ਕਹਿ ਕੇ ਕਟਵਾਇਆ ਕਿ ਤੂੰ ਮੇਰੀ ਨਾਜਾਇਜ਼ ਸ਼ਰਾਬ ਐਕਸਾਇਜ ਡਿਪਾਰਟਮੇਂਟ ਨੂੰ ਫੜਵਾਈ ਹੈ। ਮਿੰਟੂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਦੋਸ਼ੀ ਠੇਕੇਦਾਰ ਉਤੇ ਵੀ ਪਰਚਾ ਦਰਜ ਕੀਤਾ ਜਾਵੇ।

Loading

Leave a Reply

Your email address will not be published. Required fields are marked *