



ਅੱਜ B. R. Ambedkar ਜੀ ਦੇ 135ਵੇਂ ਜਨਮਦਿਨ ਦੇ ਮੌਕੇ ‘ਤੇ ਜਲੰਧਰ ਦੇ ਨਕੋਦਰ ਚੌਂਕ ਵਿਖੇ ਇੱਕ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਅਗਵਾਈ Shiromani Akali Dal ਦੇ ਕੋਮੀ ਸਪੋਕਸਪਰਸਨ ਸਰਦਾਰ ਸੁਖਮਿੰਦਰ ਸਿੰਘ ਰਾਜਪਾਲ ਵੱਲੋਂ ਕੀਤੀ ਗਈ, ਜਿੱਥੇ ਉਹ ਆਪਣੀ ਪੂਰੀ ਟੀਮ ਨਾਲ ਮੌਜੂਦ ਰਹੇ।
ਸਮਾਗਮ ਦੌਰਾਨ ਬਾਬਾ ਸਾਹਿਬ ਦੀ ਪ੍ਰਤਿਮਾ ‘ਤੇ ਫੁੱਲ ਮਾਲਾਵਾਂ ਅਰਪਣ ਕਰਦਿਆਂ baba sahib ਨੂੰ ਨਮਨ ਕੀਤਾ ਗਿਆ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸਰਦਾਰ ਰਾਜਪਾਲ ਨੇ ਕਿਹਾ ਕਿ ਡਾ. ਅੰਬੇਦਕਰ ਜੀ ਨੇ ਦੇਸ਼ ਨੂੰ ਐਸਾ ਸੰਵਿਧਾਨ ਦਿੱਤਾ ਜਿਸ ਨੇ ਹਰ ਇਕ ਨਾਗਰਿਕ ਨੂੰ ਬਰਾਬਰੀ ਦਾ ਹੱਕ ਦਿੱਤਾ ਅਤੇ ਜ਼ੁਲਮ ਦੇ ਖ਼ਿਲਾਫ਼ ਲੜਨ ਦੀ ਤਾਕਤ ਬਖ਼ਸ਼ੀ।
Rajpal ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਬਾਬਾ ਸਾਹਿਬ ਦੇ ਵਿਚਾਰ ਹੋਰ ਵੀ ਮਹੱਤਵਪੂਰਨ ਹੋ ਗਏ ਹਨ, ਕਿਉਂਕਿ ਸਮਾਜ ਵਿੱਚ ਅਜੇ ਵੀ ਕਈ ਲੋਕ ਨਿਆਂ ਤੋਂ ਵੰਚਿਤ ਹਨ। ਇਸ ਲਈ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਨ੍ਹਾਂ ਦੇ ਦਰਸਾਏ ਰਾਹ ‘ਤੇ ਚੱਲਦਿਆਂ ਹਰ ਪੀੜਤ ਦੀ ਮਦਦ ਕਰੀਏ ਅਤੇ ਉਸਦੇ ਹੱਕ ਲਈ ਆਖ਼ਰੀ ਸਾਹ ਤੱਕ ਲੜੀਏ।

ਇਸ ਮੌਕੇ ਅਮਨਦੀਪ ਸਿੰਘ ਬਾਜਵਾ ਸਰਕਲ ਪ੍ਰਧਾਨ ਬਸਤੀ ਗੁਜ਼ਾਂ, ਵਿਜੇ ਕੁਮਾਰ ਮੀਤਾ, ਅਜੇ ਕੁਮਾਰ, ਨਿਰਵੈਰ ਸਿੰਘ ਸਾਜਨ, ਸਾਹਿਲ ਸ਼ਰਮਾ,ਕਰਨ ਗਿੱਲ, ਮਨਦੀਪ ਵਿਰਦੀ, ਕਰਨ ਰਾਜਪੂਤ, ਰੋਬਿਨ, ਬਬਲੂ, ਵਿਕਾਸ ਕਪੂਰ, ਹਰਨੂਰ ਸਿੰਘ, ਮਨਪ੍ਰੀਤ ਸਿੰਘ ਪ੍ਰਿੰਸ, ਯਸ਼ਪਾਲ, ਸਾਹਿਲ, ਅਭਿਸੇਕ ਸ਼ਰਮਾ ਗਗਨਦੀਪ ਸਿੰਘ ਆਦਿ ਮੌਜੂਦ ਸਾਰੇ ਸਾਥੀਆਂ ਵੱਲੋਂ ਇਕਜੁੱਟ ਹੋ ਕੇ ਇਹ ਵਾਅਦਾ ਕੀਤਾ ਗਿਆ ਕਿ ਉਹ ਬਾਬਾ ਸਾਹਿਬ ਦੇ ਸੁਪਨੇ—ਇਕ ਸਮਾਨਤਾ ਅਤੇ ਨਿਆਂ ਵਾਲਾ ਸਮਾਜ—ਨੂੰ ਸਾਕਾਰ ਕਰਨ ਲਈ ਹਮੇਸ਼ਾਂ ਅੱਗੇ ਰਹਿਣਗੇ।
![]()






