

ਜਲੰਧਰ -ਇੱਕ ਪਾਸੇ ਪੰਜਾਬ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਜਾਇਜ਼ ਕਲੋਨੀਆਂ ਤੇ ਨਜਾਇਜ ਉਸਾਰੀਆਂ ਖ਼ਿਲਾਫ਼ ਸਖਤ ਕਾਰਵਾਈ ਕਰ ਰਹੀ ਹੈ ਪਰ ਦੂਜੇ ਪਾਸੇ ਸ਼ੈਤਾਨ ਪ੍ਰਾਪਰਟੀ ਡੀਲਰ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ ਲਗਾਉਣ ਤੋਂ ਬਾਜ ਨਹੀਂ ਆ ਰਹੇ । ਇਸੇ ਤਰ੍ਹਾਂ ਦਾ ਇੱਕ ਨਜ਼ਾਰਾ ਕੁਕੀ ਢਾਬ ਮਿੱਠਾਪੂਰ ਰੋਡ ਉਤੇ ਦੇਖਣ ਨੂੰ ਮਿਲਿਆ। ਇੱਥੇ ਇੱਕ ਆਪਣੇ ਆਪ ਨੂੰ ਬਿਲਡਰ ਦੱਸਣ ਵਾਲਾ ਵਿਅਕਤੀ ਸਰਕਾਰ ਨੂੰ ਸ਼ਰੇਆਮ ਠੇਂਗਾ ਦਿਖਾ ਰਿਹਾ ਹੈ । ਉਕਤ ਵਿਅਕਤੀ ਨੇ ਸੜਕ ਮੂਹਰੇ ਦੇ ਦੀਵਾਰ ਕਰ ਕੇ ਪਿੱਛੇ ਲਈ ਪਾਸੇ ਪੰਜ ਦੁਕਾਨਾਂ ਦੀ ਉਸਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ , ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲਗ ਸਕੇ ਪਿਛਲੀ ਸਾਈਡ ਤੇ ਨਜਾਇਜ ਉਸਾਰੀ ਕੀਤੀ ਜਾ ਰਹੀ ਹੈ।
ਇਸੇ ਸਬੰਧ ਵਿਚ RTI ਐਕਟੀਵਿਸਟ ਅਤੇ ਸਮਾਜ ਸੇਵਕ Vickey Arora ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਕਤ ਵਿਅਕਤੀ ਆਪਣੇ ਆਪ ਨੂੰ ਬਿਲਡਰ ਦਸ ਰਿਹਾ ਹੈ ਇਸ ਨੇ ਪਿਛਲੇ ਕੁਝ ਸਮੇਂ ਤੋਂ ਮਿੱਠਾਪੁਰ ਰੋਡ ਕੂਕੀ ਢਾਬ ਵਿਖੇ ਪੰਜ ਨਿਜਾਇਜ ਦੁਕਾਨਾਂ ਦੀ ਉਸਾਰੀ ਕਰਦੇ ਸ਼ੁਰੂ ਕਰ ਦਿੱਤੀ ਹੈ। ਇਸ ਨੇ ਸਾਰਾ ਕੰਮ ਨਗਰ ਨਿਗਮ ਤੋਂ ਚੋਰੀ ਕੀਤਾ ਹੈ , ਇਸ ਨੇ ਪਹਿਲਾ ਸੜਕ ਮੂਹਰੇ ਇੱਕ ਵੱਡੀ ਦੀਵਾਰ ਬਣਾਈ ਤਾਂ ਕਿ ਦੁਕਾਨਾਂ ਦੀ ਉਸਾਰੀ ਨਾ ਦਿਸ ਸਕੇ , ਇਸੇ ਦੌਰਾਨ ਦੁਕਾਨਾਂ ਦੀਆ ਸਾਰੀਆਂ ਕੰਧਾ ਉੱਚੀਆਂ ਚੁੱਕ ਦਿੱਤੀਆਂ ਗਈਆਂ ਹਨ , ਹੁਣ ਉਕਤ ਵਿਅਕਤੀ ਲੈਂਟਰ ਪਾਉਣ ਦੀ ਤਿਆਰੀ ਵਿੱਚ ਹੈ। ਵਿੱਕੀ ਅਰੋੜਾ ਨੇ ਦੱਸਿਆ ਕਿ ਉਕਤ ਨਾਜਾਇਜ਼ ਉਸਾਰੀ ਦੀ ਸ਼ਿਕਾਇਤ ਉਨ੍ਹਾਂ ਨੇ ਸੀਐਮ ਪੰਜਾਬ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਕਰ ਦਿੱਤੀ ਹੈ ਇਸ ਸ਼ਿਕਾਇਤ ਵਿੱਚ ਦੋਸ਼ੀ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ।

