ਭੁਲੱਥ ਦੇ ਮੇਨ ਬਾਜ਼ਾਰ ਨੂੰ ਆਪਣੀ ਇੱਕ ਵੱਖਰੀ ਪਾਰਕਿੰਗ ਦਿੱਤੀ ਜਾਵੇਗੀ ਨਾਲ ਹੀ ਨਵੇਂ ਵਾਸ਼ਰੂਮ ਮੁਹਈਆ ਕਰਵਾਏ ਜਾਣਗੇ-ਐਡਵੋਕੇਟ ਹਰਸਿਮਰਨ ਸਿੰਘ ਘੁੰਮਣ

ਭੁਲੱਥ (ਵਿਸ਼ਨੂੰ)-ਆਮ ਆਦਮੀ ਪਾਰਟੀ ਦੇ ਭੁਲੱਥ ਤੋਂ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਇਲਾਕੇ ਦੇ ਅਫਸਰਾਂ ਨੂੰ ਹਦਾਇਤ ਕੀਤੀ ਹੈ ਕਿ ਜੋ ਵਿਕਾਸ ਦੇ ਕੰਮ ਰੁਕੇ ਹਨ ਉਹਨਾਂ ਨੂੰ ਜਲਦੀ ਨੇਪਰੇ ਚਾੜਿਆ ਜਾਵੇ। ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਨੇ ਅੱਜ ਨਗਰ ਪੰਚਾਇਤ ਭੁਲੱਥ ਈਓ ਅਤੇ ਇਲਾਕੇ ਦੇ ਲੋਕਾਂ ਦੀ ਮੌਜੂਦਗੀ ਵਿੱਚ ਮੀਟਿੰਗ ਕੀਤੀ| ਉਹਨਾਂ ਨਗਰ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸੰਬੰਧਿਤ ਅਫਸਰਾਂ ਨੂੰ ਹਦਾਇਤ ਕੀਤੀ ਉਹਨਾਂ ਆਖਿਆ ਕਿ ਚੋਣ ਜਾਬਤੇ ਕਾਰਨ ਲੱਗਣ ਕਾਰਨ ਜਿਹੜੇ ਵੀ ਕੰਮ ਰੁਕੇ ਹੋਏ ਸਨ ਉਹਨਾਂ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਕੇ ਨੇਪਰੇ ਚਾੜਿਆ ਜਾਵੇ | ਇਸ ਮੌਕੇ ਉਨਾਂ ਨਵੇਂ ਕੂੜਾ ਚੁੱਕਣ ਵਾਲੇ ਵਾਹਨ ਇਲਾਕੇ ਨੂੰ ਸਮਰਪਿਤ ਕੀਤੇ ਉਹਨਾਂ ਆਖਿਆ ਕਿ ਜਲਦ ਹੀ ਭੁਲੱਥ ਦੇ ਮੇਨ ਬਾਜ਼ਾਰ ਨੂੰ ਆਪਣੀ ਇੱਕ ਵੱਖਰੀ ਪਾਰਕਿੰਗ ਦਿੱਤੀ ਜਾਵੇਗੀ ਨਾਲ ਹੀ ਨਵੇਂ ਵਾਸ਼ਰੂਮ ਮੁਹਈਆ ਕਰਵਾਏ ਜਾਣਗੇ ਅਤੇ ਭੁਲੱਥ ਥਾਣੇ ਮੂਹਰੇ ਬੱਸ ਸ਼ੈਡ ਬਣਾਇਆ ਜਾਊਗਾ। ਉਹਨਾਂ ਆਖਿਆ ਕਿ ਲੰਮੇ ਸਮੇਂ ਤੋਂ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਉਹ ਲਗਾਤਾਰ ਕੰਮ ਕਰ ਰਹੇ ਹਨ।

Loading

Leave a Reply

Your email address will not be published. Required fields are marked *