ਫਗਵਾੜਾ :-ਫਗਵਾੜਾ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਦਸ਼ਮੇਸ਼ ਨਗਰ ਨੇੜੇ ਐਪਲ ਔਰਚਡ ਸਕੂਲ ਵਿਖੇ ਇੱਕ ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਰਿਹਾਇਸ਼ੀ ਇਲਾਕੇ ਵਿੱਚ ਕਮਰਸ਼ੀਅਲ ਦੁਕਾਨਾਂ ਦੀ ਉਸਾਰੀ ਕੀਤੀ ਗਈ ਹੈ ਜੋ ਕਿ ਬਿਲਕੁਲ ਨਜਾਇਜ਼ ਹੈ ਅਤੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਉਕਤ ਦੁਕਾਨਾਂ ਉਸਾਰੀਆਂ ਗਈਆਂ ਹਨ। ਜ਼ਿਕਰ ਯੋਗ ਹੈ ਕਿ ਟੀਪੀ ਸਕੀਮ ਦੇ ਅਧੀਨ ਇਲਾਕੇ ਵਿੱਚ ਰਿਹਾਇਸ਼ੀ ਮਕਾਨ ਹੀ ਬਣ ਸਕਦੇ ਹਨ ਨਾ ਕਿ ਕਮਰਸ਼ੀਅਲ ਕੰਮ ਕਾਜ ਦੇ ਲਈ ਉਸਾਰੀ ਹੋ ਸਕਦੀ ਹੈ ।
ਇਸੇ ਸੰਬੰਧ ਵਿੱਚ ਮਹੱਲਾ ਦਸ਼ਮੇਸ਼ ਨਗਰ ਨੇੜੇ ਭਾਈ ਘਨਈਆ ਜੀ ਗੁਰਦੁਆਰਾ ਫਗਵਾੜਾ ਦੇ ਇੱਕ ਵਿਅਕਤੀ ਦਾ ਕਹਿਣਾ ਹੈ ਕਿ ਮੇਰੇ ਘਰ ਦੇ ਸਾਹਮਣੇ ਇੱਕ ਵਿਅਕਤੀ ਜਿਸ ਦਾ ਨਾਮ ਪੁਸ਼ਪਿੰਦਰ ਸਿੰਘ ਬਸਰਾ ਹੈ ਉਸ ਵੱਲੋਂ ਆਪਣੇ ਘਰ ਵਿੱਚ ਦੁਕਾਨਾਂ ਦੀ ਉਸਾਰੀ ਕੀਤੀ ਗਈ ਹੈ ਜਿਸ ਦਾ ਉਸ ਵੱਲੋਂ ਕੋਈ ਨਕਸਾ ਜਾ ਪ੍ਰਵਾਨਗੀ ਸਰਕਾਰ ਵੱਲੋਂ ਪ੍ਰਾਪਤ ਨਹੀਂ ਕੀਤੀ ਗਈ ਹੈ ਜਦਕਿ ਉਸ ਦਾ ਘਰ ਸਰਕਾਰ ਵੱਲੋਂ ਮੰਜੂਰਸੁਦਾ ਟੀ.ਪੀ ਸਕੀਮ 8 ਵਿੱਚ ਪੈਂਦਾ ਹੈ। ਉਕਤ ਵਿਅਕਤੀ ਵੱਲੋਂ ਅੱਜ ਤੱਕ ਆਪਣੀ ਦੁਕਾਨਾਂ ਜੋ ਕਿ ਰਿਹਾਇਸ਼ੀ ਇਲਾਕੇ ਵਿੱਚ ਬਣੀਆਂ ਹਨ ਪਾਸ ਨਹੀਂ ਕਰਵਾਈਆਂ ਗਈਆਂ ਹਨ ਇੱਥੇ ਇਹ ਵੀ ਦੱਸਣਾ ਯੋਗ ਹੈ ਕਿ ਇਸ ਵਿਅਕਤੀ ਵੱਲੋਂ ਆਪਣੇ ਘਰ ਵਿੱਚ ਬੇਸਮੈਂਟ ਬਣਾਈ ਗਈ ਹੈ ਅਤੇ ਮੌਕੇ ਤੇ ਉਸ ਵੱਲੋਂ ਆਪਣੀ ਮਾਲਕੀ ਤੋਂ ਵੱਧ ਰਕਬੇ ਵਿੱਚ ਉਸਾਰੀ ਕੀਤੀ ਗਈ ਹੈ । ਇੱਕ ਮਹੱਲਾ ਨਿਵਾਸੀ ਵਿਅਕਤੀ ਨੇ ਸਰਕਾਰ ਨੂੰ ਪਹਿਲਾਂ ਵੀ ਸ਼ਿਕਾਇਤ ਕੀਤੀ ਸੀ, ਪ੍ਰੰਤੂ ਵਿਭਾਗ ਵੱਲੋਂ ਉਕਤ ਵਿਅਕਤੀ ਦੀ ਨਜਾਇਜ ਇਮਾਰਤ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਮਹੱਲਾ ਨਿਵਾਸੀ ਉਕਤ ਵਿਅਕਤੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਫਗਵਾੜਾ ਨਿਵਾਸੀ ਇੱਕ ਮਹਿਲਾ ਲੀਡਰ ਜੋ ਕਿ ਇਸ ਪੁਸ਼ਪਿੰਦਰ ਸਿੰਘ ਬਸਰਾ ਦਾ ਪੂਰਾ ਸਾਥ ਦੇ ਰਹੀ ਹੈ, ਜਿਸ ਕਾਰਨ ਪੁਸ਼ਪਿੰਦਰ ਬਸਰਾ ਦੀ ਨਜਾਇਜ਼ ਉਸਾਰੀ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਪੀੜਿਤ ਵਿਅਕਤੀ ਨੇ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਦੇ ਹੋਏ ਰਿਹਾਇਸ਼ੀ ਇਲਾਕੇ ਵਿੱਚ ਬਣੀਆਂ ਦੁਕਾਨਾ ਬੰਦ ਕੀਤੀਆਂ ਜਾਣ ਅਤੇ ਇਸ ਵੱਲੋਂ ਆਪਣੇ ਪ੍ਰਾਪਰਟੀ ਤੋਂ ਵੱਧ ਕੀਤੇ ਗਏ ਕਬਜ਼ੇ ਬਾਰੇ ਸਪਸ਼ਟੀਕਰਨ ਮੰਗਿਆ ਜਾਵੇ।