ਜਲੰਧਰ (ਵਿਸ਼ਨੂੰ)-ਜਲੰਧਰ ਨਗਰ ਨਿਗਮ ਦੇ ਅਧੀਨ ਪੈਂਦੇ ਇਲਾਕਾ ਮਿਠਾਪੁਰ ਚੌਂਕ ਵਿੱਚ ਬਣ ਰਹੀਆਂ ਨਜਾਇਜ਼ ਦੁਕਾਨਾਂ ਨੂੰ ਨਗਰ ਨਿਗਮ ਦੇ ਅਧਿਕਾਰੀਆਂ ਨੇ 6 ਜਨਵਰੀ ਨੂੰ ਸੀਲ ਕਰ ਦਿੱਤਾ ਗਿਆ ਸੀ ਪਰ ਉਸ ਤੋਂ ਦੂਜੇ ਦਿਨ ਹੀ ਦੁਕਾਨਾਂ ਦੇ ਮਾਲਕ ਨੇ ਉਹ ਸੀਲਾਂ ਨੂੰ ਪੱਟ ਕੇ ਨਜਾਇਜ਼ ਉਸਾਰੀ ਦਾ ਦੁਬਾਰਾ ਕੰਮ ਸ਼ੁਰੂ ਕਰ ਦਿੱਤਾ ਠੀਕ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਾਨੂੰਨ ਨੂੰ ਟਿੱਚ ਨਹੀਂ ਸਮਝਿਆ।
ਮਿਲੀ ਜਾਣਕਾਰੀ ਅਨੁਸਾਰ ਮਿੱਠਾਪੁਰ ਚੌਂਕ ਵਿੱਚ 7-8 ਦੇ ਕਰੀਬ ਦੁਕਾਨਾਂ ਨਜਾਇਜ਼ ਤੌਰ ਤੇ ਬਣ ਰਹੀਆਂ ਸਨ ਜਿਉਂ ਹੀ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸ਼ਿਕਾਇਤ ਮਿਲੀ ਇਸ ਦੇ ਆਧਾਰ ਤੇ ਅਧਿਕਾਰੀਆਂ ਨੇ 6 ਜਨਵਰੀ ਨੂੰ ਇਹਨਾਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਸੀ ਅਤੇ ਨੋਟਿਸ ਵੀ ਦੀਵਾਰ ਉੱਤੇ ਚਿਪਕਾਇਆ ਗਿਆ ਸੀ ਦੂਜੇ ਦਿਨ ਹੀ ਦੁਕਾਨਾਂ ਦੇ ਮਾਲਕ ਨੇ ਸਰਕਾਰ ਦੇ ਇਹਨਾਂ ਹੁਕਮਾਂ ਨੂੰ ਟਿੱਚ ਜਾਣਦੇ ਹੋਏ ਦੁਕਾਨਾਂ ਨੂੰ ਲੱਗੀਆਂ ਸੀਲਾਂ ਨੂੰ ਪੱਟ ਦਿੱਤਾ ਅਤੇ ਫਿਰ ਤੋਂ ਦੁਕਾਨਾਂ ਦੀ ਨਜਾਇਜ਼ ਸਾਰੀ ਸ਼ੁਰੂ ਕਰ ਦਿੱਤੀ। ਪਰ ਇਸ ਦੇ ਬਾਵਜੂਦ ਵੀ ਕਈ ਦਿਨ ਬੀਤ ਜਾਣ ਦੇ ਦੁਕਾਨਾਂ ਦੇ ਮਾਲਕ ਦੇ ਖਿਲਾਫ ਨਗਰ ਨਿਗਮ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸੇ ਸੰਬੰਧ ਵਿੱਚ ਨਗਰ ਨਿਗਮ ਦੇ ਇੰਸਪੈਕਟਰ ਸਰਦਾਰ ਮੱਕੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਾਨੂੰ ਉਕਤ ਸ਼ਿਕਾਇਤ ਸਾਨੂੰ ਮਿਲੀ ਹੈ ਕੇ ਦੁਕਾਨ ਦੇ ਮਾਲਕ ਨੇ ਸੀਲਾਂ ਨੂੰ ਪੱਟ ਦਿੱਤਾ ਹੈ ਅਤੇ ਦੁਬਾਰਾ ਨਜਾਇਜ਼ ਉਸਾਰੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਦੁਕਾਨ ਮਾਲਕ ਨੇ ਨਗਰ ਨਿਗਮ ਦੇ ਕਾਨੂੰਨ ਨੂੰ ਤੋੜਿਆ ਹੈ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਫਿਰ ਤੋਂ ਦੁਬਾਰਾ ਦੁਕਾਨਾਂ ਨੂੰ ਸੀਲ ਕੀਤਾ ਜਾਵੇਗਾ।