ਰੰਧਾਵਾ ਮਸੰਦਾ ਰੋਡ ‘ਤੇ ਨਜਾਇਜ਼ ਤੌਰ ‘ਤੇ ਬਣ ਰਹੀਆਂ ਪੰਜ ਦੁਕਾਨਾਂ ਦਾ ਮਾਮਲਾ, ਪੁੱਡਾ ਕੋਲ ਸ਼ਿਕਾਇਤ,ਉਸਾਰੀਕਰਤਾ ਵੱਲੋਂ ਉਸਾਰੀ ਗਈ 13 ਏਕੜ ਨਜਾਇਜ਼ ਕਲੋਨੀ ਦਾ ਜਲਦ ਹੋਵੇਗਾ ਖੁਲਾਸਾ

ਜਲੰਧਰ (ਵਿਸ਼ਨੂੰ )-ਰੰਧਾਵਾ ਮਸੰਦਾ ਰੋਡ ‘ਤੇ ਸਥਿਤ ਪਿੰਡ ਗਦਾਈਪੁਰ ਵਿੱਚ ਇੱਕ ਅਣਅਧਿਕਾਰਤ ਢਾਂਚਾ ਖੜ੍ਹਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਥੇ ਪੰਜ ਨਜਾਇਜ਼ ਦੁਕਾਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ, ਜਿਨ੍ਹਾਂ ਲਈ ਨਾ ਤਾਂ ਕੋਈ ਮਨਜ਼ੂਰਸ਼ੁਦਾ ਨਕਸ਼ਾ ਤਿਆਰ ਕਰਵਾਇਆ ਗਿਆ ਹੈ ਅਤੇ ਨਾ ਹੀ ਪੁੱਡਾ (PUDA) ਤੋਂ ਕਿਸੇ ਤਰ੍ਹਾਂ ਦੀ ਮਨਜ਼ੂਰੀ ਲਈ ਗਈ ਹੈ।
ਸੂਤਰਾਂ ਦੇ ਮੁਤਾਬਕ ਇਸ ਸੰਬੰਧੀ ਪਹਿਲਾਂ ਹੀ ਇੰਸਪੈਕਟਰ ਅਮਨ ਅਤੇ ਡੀਟੀਪੀ ਨੂੰ ਲਿਖਤੀ ਸ਼ਿਕਾਇਤ ਭੇਜੀ ਜਾ ਚੁੱਕੀ ਹੈ, ਪਰ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਗਈ। ਵਿਭਾਗ ਦੀ ਇਸ ਅਣਗਹਿਲੀ ਅਤੇ ਲਾਪਰਵਾਹੀ ਕਾਰਨ ਸੰਬੰਧਤ ਬਿਲਡਰ ਦੇ ਹੌਂਸਲੇ ਹੋਰ ਵੀ ਵੱਧ ਗਏ ਹਨ ਅਤੇ ਜਾਣਕਾਰੀ ਮਿਲੀ ਹੈ ਕਿ ਉਹ ਇਸ ਹਫ਼ਤੇ ਦੇ ਅਖੀਰ ਤੱਕ (ਛੁੱਟੀ ਵਾਲੇ ਦਿਨ )ਢਾਂਚੇ ‘ਤੇ ਸਲੈਬ ਪਾਉਣ ਦੀ ਤਿਆਰੀ ਕਰ ਰਿਹਾ ਹੈ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਲੰਧਰ ਦੇ ਇੱਕ ਆਰਟੀਆਈ ਐਕਟਿਵਿਸਟ ਵੱਲੋਂ ਪੁੱਡਾ ਨੂੰ ਦੁਬਾਰਾ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਮੰਗ ਕੀਤੀ ਗਈ ਹੈ ਕਿ ਨਜਾਇਜ਼ ਤਰੀਕੇ ਨਾਲ ਬਣ ਰਹੀਆਂ ਦੁਕਾਨਾਂ ਨੂੰ ਤੁਰੰਤ ਢਾਹ ਕੇ ਢੇਰੀ ਕੀਤਾ ਜਾਵੇ ਅਤੇ ਇਸ ਗੈਰਕਾਨੂੰਨੀ ਨਿਰਮਾਣ ਦੇ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਕੀਤੀ ਗਈ ਤਾਂ ਇਲਾਕੇ ਵਿੱਚ ਹੋਰ ਵੀ ਨਜਾਇਜ਼ ਨਿਰਮਾਣ ਨੂੰ ਹੋਸਲਾ ਮਿਲ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਸੰਬੰਧਤ ਵਿਭਾਗ ਇਸ ਮਾਮਲੇ ਵਿੱਚ ਕਦੋਂ ਅਤੇ ਕਿਵੇਂ ਕਾਰਵਾਈ ਕਰਦਾ ਹੈ।

Loading

Leave a Reply

Your email address will not be published. Required fields are marked *