ਬੱਕਰੇ ਦਾ ਮੀਟ ਖਾਣ ਵਾਲੇ ਸ਼ੌਕੀਨਾਂ ਦੇ ਲਈ ਇਹ ਖ਼ਬਰ ਜਰੂਰੀ, ਬੱਕਰੇ ਦੀ ਮੀਟ ਦੀ ਜਗ੍ਹਾ ਤੇ ਸੂਰ ਅਤੇ ਬੀਫ ਤੁਹਾਨੂੰ ਖਿਲਾਇਆ ਜਾ ਰਿਹਾ

ਜਲੰਧਰ (ਵਿਸ਼ਨੂੰ)-ਬੱਕਰੇ ਦਾ ਮੀਟ ਖਾਣ ਵਾਲੇ ਵਿਅਕਤੀਆਂ ਦੇ ਲਈ ਜਲੰਧਰ ਤੋਂ ਬਹੁਤ ਹੀ ਮਾੜੀ ਖਬਰ ਸਾਹਮਣੇ ਆ ਰਹੀ ਹੈ, ਬੱਕਰੇ ਦੇ ਮੀਟ ਦੀ ਥਾਂ ਤੇ ਸੂਰ ਅਤੇ ਬੀਫ ਗਾਹਕਾਂ ਨੂੰ ਹੋਟਲਾਂ ਅਤੇ  ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਪਰੋਸਿਆ ਜਾ ਰਿਹਾ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਕੰਮ ਮਕਸੂਦਾਂ ਦਾ ਇੱਕ ਚਿਕਨ ਵਪਾਰੀ ਜੌ ਕਿ( N ) ਅੱਖਰ ਨਾਲ ਮਸ਼ਹੂਰ ਹੈ ਅਤੇ ਜਲੰਧਰ ਫਿਸ਼ ਮਾਰਕੀਟ ਦਾ ਇੱਕ ਵਪਾਰੀ (H) ਹੈ ਜੋ ਕਿ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਹ ਦੋਨੇ ਹੀ ਵਪਾਰੀ ਜਲੰਧਰ ਵਿੱਚ ਕਾਫੀ ਮਸ਼ਹੂਰ ਹਨ ਅਤੇ ਅਤੇ ਇਹਨਾਂ ਦਾ ਹੀ ਮਾਲ ਪੂਰੇ ਸ਼ਹਿਰ ਦੇ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਸਪਲਾਈ ਹੁੰਦਾ ਹੈ।
ਸੂਤਰ ਦੱਸਦੇ ਹਨ ਕਿ ਉਕਤ ਵਿਅਕਤੀ ਦਿੱਲੀ , ਬੰਗਲੌਰ ਹੈਦਰਾਬਾਦ ਅਤੇ ਲੁਧਿਆਣੇ ਤੋਂ ਇਹ ਬੀਫ ਅਤੇ ਸੂਅਰ ਦੀ ਸਪਲਾਈ ਜਲੰਧਰ ਵਿੱਚ ਲਿਆਉਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਦੇਰ ਰਾਤ ਅਤੇ ਤੜਕਸਾਰ ਜਲੰਧਰ ਦੇ ਭੂਰ ਮੰਡੀ ਇਲਾਕੇ ਇੱਕ ਗੱਡੀ ਭਰ ਕੇ ਬੀਫ ਅਤੇ ਸੂਰ ਦੇ ਮੀਟ ਦਾ ਆਉਂਦਾ ਹੈ , ਇਸ ਤੋਂ ਬਾਅਦ ਛੋਟੀਆਂ ਗੱਡੀਆਂ ਮਕਸੂਦਾ ਅਤੇ ਮੱਛੀ ਮਾਰਕੀਟ ਵਿਚ ਸਪਲਾਈ ਦਿੰਦੀਆਂ ਹਨ। ਇਸ ਤੋਂ ਬਾਅਦ ਐਨ ਅਤੇ ਐਚ ਨਾਮ ਦੇ ਵਿਅਕਤੀ ਅਤੇ ਉਸ ਦੇ ਕਰਿੰਦੇ ਸ਼ਹਿਰ ਦੇ ਹੋਟਲਾਂ ਢਾਬਿਆਂ ਵਿੱਚ ਸਪਲਾਈ ਦਿੰਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਇਹ ਬੀਫ ਦੀ ਸਪਲਾਈ ਕਰਨ ਵਿੱਚ ਐਨ ਅਤੇ ਐਚ ਨਾਮਕ ਵਿਅਕਤੀਆਂ ਨੂੰ ਵੱਡੇ ਪੱਧਰ ਤੇ ਕਮਾਈ ਹੁੰਦੀ ਹੈ। ਬੀਫ ਜੋ ਕਿ ਬਕਰਾ ਕਹਿ ਕੇ ਵੇਚਿਆ ਜਾਂਦਾ ਹੈ ਛੋਟੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਉਸਦੀ ਦੋ ਦੋ ਕਿਲੋ ਦੀ ਭਰਾਈ ਕੀਤੀ ਜਾਂਦੀ ਹੈ, ਉਕਤ ਬੀਫ ਜੋ ਕਿ ਬਕਰਾ ਕਹਿ ਕੇ ਵੇਚਿਆ ਜਾਂਦਾ ਹੈ 380 ਰੁਪਏ ਤੋਂ ਲੈ ਕੇ 400 ਰੁਪਏ ਤੱਕ ਦੀ ਕੀਮਤ ਵਿੱਚ ਵੇਚਿਆ ਜਾਂਦਾ ਹੈ।
ਅਗਲੇ ਅੰਕ ਵਿੱਚ ਪਾਠਕਾਂ ਨੂੰ ਇਹ ਦੱਸਿਆ ਜਾਵੇਗਾ ਕਿ ਜਲੰਧਰ ਦੇ  ਉਹ ਕਿਹੜੇ ਕਿੰਗ ਪੇਨ ਹਨ ਜੋ ਇਹ ਸੂਰ ਅਤੇ ਬੀਫ ਦੀ ਸਪਲਾਈ ਬੱਕਰੇ ਦਾ ਮੀਟ ਕਹਿ ਕੇ ਸੂਰ ਅਤੇ ਬੀਫ ਵੇਚਦੇ ਹਨ।

Loading

Leave a Reply

Your email address will not be published. Required fields are marked *