ਜਲੰਧਰ (ਵਿਸ਼ਨੂੰ)-ਕੱਲ ਪਾਠਕਾਂ ਨੂੰ ਅਸੀਂ ਦੱਸਿਆ ਸੀ ਕਿ ਕਿਵੇਂ H ਨਾਮ ਦੇ ਅੱਖਰ ਵਾਲਾ ਵਿਅਕਤੀ ਸ਼ਹਿਰ ਦੇ ਵੱਡੇ ਵੱਡੇ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਬੱਕਰੇ ਦੇ ਮੀਟ ਦੀ ਥਾਂ ਤੇ ਸੂਰ ਅਤੇ ਪਸ਼ੂਆਂ ਦਾ ਮਾਸ ਖਿਲਾਉਂਦਾ ਹੈ , ਅੱਜ ਅਸੀਂ ਦੱਸਾਂਗੇ ਕਿ ਉਕਤ ਵਿਅਕਤੀ ਜਲੰਧਰ ਸ਼ਹਿਰ ਦਾ ਮਹਾਰਾਜਾ ਕਿਵੇਂ ਬਣਿਆ ਅਤੇ ਕਿਵੇਂ ਉਸਨੇ ਜਲੰਧਰ ਵਿੱਚ ਕਿਵੇਂ ਕਾਲਾ ਬਾਜ਼ਾਰੀ ਕਰਕੇ ਆਪਣਾ ਸਾਮਰਾਜ ਕਾਇਮ ਕੀਤਾ।
ਕੱਲ ਅਸੀਂ ਦੱਸਿਆ ਸੀ ਕਿ ਐਚ ਨਾਮ ਦੇ ਅੱਖਰ ਵਾਲਾ ਵਿਆਕਤੀ ਬੱਕਰੇ ਦੇ ਮੀਟ ਦੀ ਥਾਂ ਤੇ ਸੂਰ ਅਤੇ ਬੀਫ ਗਾਹਕਾਂ ਨੂੰ ਹੋਟਲਾਂ ਅਤੇ ਵੱਡੇ ਵੱਡੇ ਰੈਸਟੋਰੈਂਟਾਂ ਵਿੱਚ ਪਰੋਸਿਆ ਜਾ ਰਿਹਾ ਹੈ। ਉਕਤ ਵਿਅਕਤੀ ਦਿੱਲੀ , ਬੰਗਲੌਰ ਹੈਦਰਾਬਾਦ ਅਤੇ ਲੁਧਿਆਣੇ ਤੋਂ ਇਹ ਬੀਫ ਅਤੇ ਸੂਅਰ ਦੀ ਸਪਲਾਈ ਜਲੰਧਰ ਵਿੱਚ ਲਿਆਉਂਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਦੇਰ ਰਾਤ ਅਤੇ ਤੜਕਸਾਰ ਜਲੰਧਰ ਦੇ ਭੂਰ ਮੰਡੀ ਇਲਾਕੇ ਇੱਕ ਗੱਡੀ ਭਰ ਕੇ ਬੀਫ ਅਤੇ ਸੂਰ ਦੇ ਮੀਟ ਦਾ ਆਉਂਦਾ ਹੈ , ਇਸ ਤੋਂ ਬਾਅਦ ਛੋਟੀਆਂ ਗੱਡੀਆਂ ਮੱਛੀ ਮਾਰਕੀਟ ਵਿਚ ਸਪਲਾਈ ਦਿੰਦੀਆਂ ਹਨ। ਇਸ ਤੋਂ ਬਾਅਦ H ਨਾਮ ਦੇ ਵਿਅਕਤੀ ਅਤੇ ਉਸ ਦੇ ਕਰਿੰਦੇ ਸ਼ਹਿਰ ਦੇ ਹੋਟਲਾਂ ਢਾਬਿਆਂ ਵਿੱਚ ਸਪਲਾਈ ਦਿੰਦੇ ਹਨ। ਬੀਫ ਜੋ ਕਿ ਬਕਰਾ ਕਹਿ ਕੇ ਵੇਚਿਆ ਜਾਂਦਾ ਹੈ ਛੋਟੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਉਸਦੀ ਦੋ ਦੋ ਕਿਲੋ ਦੀ ਭਰਾਈ ਕੀਤੀ ਜਾਂਦੀ ਹੈ, ਉਕਤ ਬੀਫ ਜੋ ਕਿ ਬਕਰਾ ਕਹਿ ਕੇ ਵੇਚਿਆ ਜਾਂਦਾ ਹੈ 380 ਰੁਪਏ ਤੋਂ ਲੈ ਕੇ 400 ਰੁਪਏ ਤੱਕ ਦੀ ਕੀਮਤ ਵਿੱਚ ਵੇਚਿਆ ਜਾਂਦਾ ਹੈ।
ਅੱਜ ਦੇ ਅੰਕ ਵਿੱਚ ਪਾਠਕਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਉਕਤ ਵਿਅਕਤੀ ਗਰਮੀਆਂ ਦੇ ਦਿਨਾਂ ਵਿੱਚ ਸੋਲ ਅਤੇ ਹੋਰ ਮਹਿੰਗੇ ਭਾਅ ਦੀਆਂ ਮੱਛੀਆਂ ਨੂੰ ਖਰੀਦਦਾ ਹੈ ਇਸ ਤੋਂ ਬਾਅਦ ਇਸ ਦੇ ਚਾਰ ਵੱਡੇ ਵੱਡੇ ਜਲੰਧਰ ਵਿੱਚ ਸਟੋਰ ਹਨ ਉਹਨਾਂ ਵਿੱਚ ਇਹਨਾਂ ਮੱਛੀਆਂ ਨੂੰ ਸਟੋਰ ਕੀਤਾ ਜਾਂਦਾ ਹੈ ਅਤੇ ਸਿਆਣਾ ਦੇ ਦਿਨਾਂ ਵਿੱਚ 1100 ਤੋਂ 1200 ਦੀ ਕੀਮਤ ਤੱਕ ਉਕਤ ਛੇ ਸੱਤ ਮਹੀਨੇ ਪਈ ਬੇਹੀ ਮੱਛੀ ਨੂੰ ਵੇਚਿਆ ਜਾਂਦਾ ਹੈ। ਇਸ ਤਰਾਂ ਵੱਡੇ ਪੱਧਰ ਤੇ ਮਾਰਕੀਟ ਵਿੱਚ ਕਾਲਾ ਬਜਾਰੀ ਕੀਤੀ ਜਾਂਦੀ ਹੈ। ਗਰਮੀਆਂ ਵਿੱਚ ਮਹਿੰਗੀਆਂ ਮੱਛੀਆਂ ਨੂੰ ਪਹਿਲਾਂ ਤੋਂ ਹੀ ਸਟੋਰ ਕਰ ਲਿਆ ਜਾਂਦਾ ਹੈ । ਇਸ ਤਰ੍ਹਾਂ ਕਾਲਾ ਬਜਾਰੀ ਕਰਕੇ ਉਕਤ ਵਿਅਕਤੀ ਨੇ ਵੱਡੇ ਪੱਧਰ ਤੇ ਜਲੰਧਰ ਵਿੱਚ ਆਪਣਾ ਸਾਮਰਾਜ ਖੜਾ ਕਰ ਲਿਆ ਹੈ ।